ਮਧੂ-ਮੱਖੀਆਂ ਤੋਂ ਬਚਾਓ ਜ਼ਰੂਰੀ: 4 ਮਹੀਨਿਆਂ ''ਚ ਵਧਿਆ ਮੌਤਾਂ ਦਾ ਅੰਕੜਾ, ਇੰਝ ਰੱਖੋ ਆਪਣਾ ਬਚਾਅ

Friday, Feb 27, 2026 - 10:07 AM (IST)

ਮਧੂ-ਮੱਖੀਆਂ ਤੋਂ ਬਚਾਓ ਜ਼ਰੂਰੀ: 4 ਮਹੀਨਿਆਂ ''ਚ ਵਧਿਆ ਮੌਤਾਂ ਦਾ ਅੰਕੜਾ, ਇੰਝ ਰੱਖੋ ਆਪਣਾ ਬਚਾਅ

ਨੈਸ਼ਨਲ ਡੈਸਕ- ਮਧੂ-ਮੱਖੀਆਂ ਦੇ ਹਮਲੇ ਹੁਣ ਜਾਨਲੇਵਾ ਸਾਬਤ ਹੋ ਰਹੇ ਹਨ। ਪਿਛਲੇ ਚਾਰ ਮਹੀਨਿਆਂ ਦੌਰਾਨ ਵੱਖ-ਵੱਖ ਜ਼ਿਲ੍ਹਿਆਂ 'ਚ ਮਧੂ-ਮੱਖੀਆਂ ਦੇ ਕੱਟਣ ਕਾਰਨ 40 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਡਾਕਟਰੀ ਰਿਪੋਰਟਾਂ 'ਚ ਇਹ ਖੁਲਾਸਾ ਹੋਇਆ ਹੈ ਕਿ ਮਧੂ-ਮੱਖੀ ਦੇ ਡੰਕ ਕਾਰਨ ਮਰੀਜ਼ਾਂ ਦੇ ਫੇਫੜਿਆਂ ਅਤੇ ਦਿਮਾਗ ਵਿੱਚ ਸੋਜ ਆ ਜਾਂਦੀ ਹੈ, ਜੋ ਮੌਤ ਦਾ ਮੁੱਖ ਕਾਰਨ ਬਣ ਰਹੀ ਹੈ।

ਦਿਲ ਫੇਲ੍ਹ ਹੋਣ ਦਾ ਵੀ ਰਹਿੰਦਾ ਹੈ ਖ਼ਤਰਾ
- ਮਾਹਿਰਾਂ ਅਨੁਸਾਰ, ਮਧੂ-ਮੱਖੀ ਦਾ ਜ਼ਹਿਰ ਸਰੀਰ 'ਚ ਗੰਭੀਰ ਐਲਰਜੀ ਪੈਦਾ ਕਰ ਸਕਦਾ ਹੈ। ਕਾਰਡੀਓ ਵਿਭਾਗ ਦੇ ਡਾਕਟਰਾਂ ਮੁਤਾਬਕ, ਡੰਕ ਮਾਰਨ ਨਾਲ 'ਕੂਨਿਸ ਸਿੰਡਰੋਮ' ਹੋ ਸਕਦਾ ਹੈ, ਜਿਸ ਨਾਲ ਐਲਰਜੀ ਕਾਰਨ ਦਿਲ ਦਾ ਦੌਰਾ ਪੈਣ ਜਾਂ ਹਾਰਟ ਫੇਲ੍ਹ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਮੁੱਖ ਕੇਸਾਂ 'ਤੇ ਇਕ ਨਜ਼ਰ :-

ਕੇਸ 1
- ਸੂਰਜਪੁਰ 'ਚ ਮਰੀਜ਼ਾਂ ਦਾ ਇਲਾਜ ਕਰਨ ਗਏ ਇਕ ਡਾਕਟਰ ਦੀ ਮਧੂ-ਮੱਖੀਆਂ ਦੇ ਹਮਲੇ ਕਾਰਨ ਮੌਤ ਹੋ ਗਈ।

ਕੇਸ 2
- ਬਾਲੋਦ 'ਚ ਸੈਰ ਕਰਨ ਗਏ ਇੱਕ 70 ਸਾਲਾ ਬਜ਼ੁਰਗ 'ਤੇ ਮਧੂ-ਮੱਖੀਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਜਾਨ ਚਲੀ ਗਈ।

ਕੇਸ 3
- ਬੇਮੇਤਰਾ 'ਚ ਖੇਤ 'ਚ ਕੰਮ ਕਰਦੇ ਸਮੇਂ ਕਿਸਾਨ ਦੀ ਮੌਤ ਹੋ ਗਈ ਅਤੇ ਉਸ ਦਾ ਪਰਿਵਾਰ ਜ਼ਖ਼ਮੀ ਹੋ ਗਿਆ।

ਕੇਸ 4
- ਧਮਤਰੀ ਜ਼ਿਲ੍ਹੇ ਦੇ ਕਾਨਾਮੁਕਾ ਦਾ ਇਕ 55 ਸਾਲਾ ਵਿਅਕਤੀ ਇਕ ਵਿਆਹ ਤੋਂ ਵਾਪਸ ਆ ਰਿਹਾ ਸੀ ਜਦੋਂ ਉਸ 'ਤੇ ਮਧੂ-ਮੱਖੀਆਂ ਨੇ ਹਮਲਾ ਕਰ ਦਿੱਤਾ। ਇਲਾਜ ਕਰਵਾਉਣ ਦੇ ਬਾਵਜੂਦ, ਉਸਦੀ ਮੌਤ ਹੋ ਗਈ।

ਬਚਾਅ ਲਈ ਘਰੇਲੂ ਉਪਾਅ :- 

ਬੇਕਿੰਗ ਸੋਡਾ
- ਬੇਕਿੰਗ ਸੋਡਾ ਅਤੇ ਪਾਣੀ ਦਾ ਪੇਸਟ ਬਣਾ ਕੇ ਪ੍ਰਭਾਵਿਤ ਥਾਂ 'ਤੇ ਲਗਾਓ।

ਬਰਫ਼ ਦੀ ਸੇਕ
- ਸੋਜ ਘਟਾਉਣ ਲਈ ਡੰਕ ਵਾਲੀ ਥਾਂ 'ਤੇ ਆਈਸ ਪੈਕ ਰੱਖੋ।

ਨਿੰਬੂ ਜਾਂ ਦਹੀ
- ਨਿੰਬੂ ਦਾ ਰਸ ਜਾਂ ਦਹੀ ਲਗਾਉਣ ਨਾਲ ਵੀ ਜ਼ਹਿਰ ਦਾ ਅਸਰ ਘੱਟ ਸਕਦਾ ਹੈ।

ਹਲਦੀ ਤੇ ਦੁੱਧ
- ਹਲਦੀ ਅਤੇ ਦੁੱਧ ਦਾ ਪੇਸਟ ਲਗਾਉਣਾ ਵੀ ਲਾਹੇਵੰਦ ਹੁੰਦਾ ਹੈ।

ਡਾਕਟਰੀ ਸਲਾਹ :-
ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਡੰਕ ਮਾਰਨ ਤੋਂ ਬਾਅਦ ਸਰੀਰ 'ਤੇ ਦਾਣੇ, ਉਲਟੀ, ਚੱਕਰ ਆਉਣਾ ਜਾਂ ਸਾਹ ਲੈਣ 'ਚ ਤਕਲੀਫ ਹੋਵੇ, ਤਾਂ ਬਿਨਾਂ ਦੇਰੀ ਕੀਤੇ ਹਸਪਤਾਲ ਜਾਣਾ ਚਾਹੀਦਾ ਹੈ। ਖਾਸ ਕਰਕੇ ਮਾਰਚ-ਅਪ੍ਰੈਲ ਦੇ ਮਹੀਨੇ 'ਚ, ਜਦੋਂ ਸ਼ਹਿਦ ਕੱਢਣ ਦਾ ਕੰਮ ਹੁੰਦਾ ਹੈ, ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ। 


author

Sunaina

Content Editor

Related News