''ਵ੍ਹਾਈਟ ਕਾਲਰ'' ਨੈੱਟਵਰਕ ਦੀ ਜਾਂਚ ’ਚ ਵੱਡਾ ਖੁਲਾਸਾ ; ਡਾਕਟਰਾਂ ਨੇ ਬਣਾਇਆ ਸੀ ਨਵਾਂ ਅੱਤਵਾਦੀ ਸੰਗਠਨ
Monday, Feb 16, 2026 - 11:37 AM (IST)
ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਪੁਲਸ ਵੱਲੋਂ ਹਾਲ ਹੀ ’ਚ ਸਫੈਦਪੋਸ਼ ਅੱਤਵਾਦੀ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ ਸੰਕੇਤ ਮਿਲਿਆ ਹੈ ਕਿ ਇਸ ਮਾਮਲੇ ਵਿਚ ਗ੍ਰਿਫਤਾਰ ਡਾਕਟਰ 2016 ਤੋਂ ਹੀ ਕੱਟੜਪੰਥੀ ਬਣ ਚੁੱਕੇ ਸਨ ਅਤੇ ਉਨ੍ਹਾਂ ਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ‘ਅੰਸਾਰ ਇੰਟੇਰਿਮ’ ਨਾਂ ਦਾ ਇਕ ਨਵਾਂ ਅੱਤਵਾਦੀ ਸੰਗਠਨ ਬਣਾਇਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹੁਣ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਕਰ ਰਹੀ ਹੈ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ 10 ਨਵੰਬਰ ਨੂੰ ਲਾਲ ਕਿਲੇ ਦੇ ਬਾਹਰ ਧਮਾਕੇ ’ਚ ਵਰਤੀ ਗਈ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਕਾਰ ਚਲਾਉਣ ਵਾਲਾ ਡਾ. ਉਮਰ-ਉਨ-ਨਬੀ ਸਾਲ 2016 ਅਤੇ 2018 ’ਚ ਅੱਤਵਾਦੀ ਸੰਗਠਨਾਂ ’ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਚੁੱਕਾ ਸੀ ਪਰ ਉਹ ਆਪਣੇ ਯਤਨਾਂ ’ਚ ਸਫਲ ਨਹੀਂ ਹੋ ਸਕਿਆ ਸੀ। ਲਾਲ ਕਿਲੇ ਕੋਲ ਹੋਏ ਧਮਾਕੇ ’ਚ 10 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਅਧਿਕਾਰੀਆਂ ਨੇ ਹੁਣ ਤੱਕ ਇਕੱਠੇ ਕੀਤੇ ਸਬੂਤਾਂ ਨੂੰ ਜੋੜਦੇ ਹੋਏ ਦੱਸਿਆ ਕਿ ਮੁਲਜ਼ਮ ਡਾ. ਮੁਜ਼ਮਿਲ ਗਨੀ, ਮਾਰੇ ਜਾ ਚੁੱਕੇ ਉਮਰ-ਉਨ-ਨਬੀ ਅਤੇ ਅਦੀਲ ਰਾਠੇਰ, ਫਿਲਹਾਲ ਫਰਾਰ ਉਸ ਦਾ ਭਰਾ ਮੁਜ਼ੱਫਰ ਰਾਥਰ, ਮੌਲਵੀ ਇਰਫਾਨ, ਕਾਰੀ ਆਮਿਰ ਅਤੇ ਤੁਫੈਲ ਗਾਜ਼ੀ ਅਪ੍ਰੈਲ 2022 ਵਿਚ ਸ਼੍ਰੀਨਗਰ ’ਚ ਸਥਿਤ ਈਦਗਾਹ ’ਚ ਮਿਲੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਉਨ੍ਹਾਂ ਨੇ ‘ਅੰਸਾਰ ਇੰਟੇਰਿਮ’ ਨਾਂ ਦਾ ਅੱਤਵਾਦੀ ਸੰਗਠਨ ਬਣਾਉਣ ਦਾ ਫੈਸਲਾ ਕੀਤਾ, ਜਿਸ ’ਚ ਅਦੀਲ ਨੂੰ ਸਮੂਹ ਦਾ ‘ਅਮੀਰ’ (ਮੁਖੀ), ਮੌਲਵੀ ਇਰਫਾਨ ਨੂੰ ‘ਉਪ-ਅਮੀਰ’ ਅਤੇ ਗਨੀ ਨੂੰ ਖਜ਼ਾਨਚੀ ਨਾਮਜ਼ਦ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ ; ਸਵੇਰੇ-ਸਵੇਰੇ ਵਾਪਰ ਗਿਆ ਵੱਡਾ ਹਾਦਸਾ ! AAP ਦੀ ਰੈਲੀ 'ਚ ਤਾਇਨਾਤ ਪੁਲਸ ਮੁਲਾਜ਼ਮਾਂ 'ਤੇ ਆ ਚੜ੍ਹੀ ਬੱਸ
ਸਰਗਰਮ ਅੱਤਵਾਦੀਆਂ ਨਾਲ ਸਾਰੇ ਸੰਪਰਕ ਟੁੱਟਣ ਕਾਰਨ ਪੈਦਾ ਹੋਈ ਨਵਾਂ ਅੱਤਵਾਦੀ ਸਮੂਹ ਬਣਾਉਣ ਦੀ ਲੋੜਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੱਤਵਾਦੀ ਸਮੂਹਾਂ ’ਚ ‘ਅੰਸਾਰ’ ਨੂੰ ਆਮ ਤੌਰ ’ਤੇ ਵਿਸ਼ਵ ਪੱਧਰ ’ਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਅਲ-ਕਾਇਦਾ ਨਾਲ ਜੋੜਿਆ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਡਾਕਟਰਾਂ ਅਤੇ ਪ੍ਰਚਾਰਕਾਂ ਨੇ ਪੁੱਛਗਿੱਛ ਕਰਨ ਵਾਲਿਆਂ ਨੂੰ ਦੱਸਿਆ ਕਿ ਸਰਗਰਮ ਅੱਤਵਾਦੀਆਂ ਨਾਲ ਉਨ੍ਹਾਂ ਦੇ ਸਾਰੇ ਸੰਪਰਕ ਟੁੱਟ ਜਾਣ ਕਾਰਨ ਇਕ ਨਵਾਂ ਸਮੂਹ ਬਣਾਉਣ ਦੀ ਲੋੜ ਪੈਦਾ ਹੋਈ। ਮੀਟਿੰਗ ਦੌਰਾਨ ਮੈਂਬਰਾਂ ਨੂੰ ਭੂਮਿਕਾਵਾਂ ਅਤੇ ‘ਕੋਡ’ ਸੌਂਪੇ ਗਏ। ਉਮਰ ਨੇ ਕੋਆਰਡੀਨੇਟਰ ਦੀ ਭੂਮਿਕਾ ਸੰਭਾਲੀ ਅਤੇ ਗਨੀ ਦੇ ਨਾਲ ਮਿਲ ਕੇ ਵਿੱਤ ਅਤੇ ਖਰੀਦਦਾਰੀ ਦਾ ਕੰਮ ਸੰਭਾਲਿਆ। ਸਾਲ 2023 ਵਿਚ ਸਮੂਹ ਨੇ ਹਰਿਆਣਾ ਦੇ ਸੋਹਨਾ ਅਤੇ ਨੂਹ ਖੇਤਰਾਂ ਤੋਂ ਖਾਦ ਖਰੀਦਣ ਦਾ ਫੈਸਲਾ ਕੀਤਾ। ਉਮਰ ਦੇ ਨਿਰਦੇਸ਼ਾਂ ’ਤੇ, ਫਰੀਦਾਬਾਦ ਦੀ ਇਕ ਕੈਮੀਕਲ ਦੀ ਦੁਕਾਨ ਤੋਂ ਐੱਨ.ਪੀ.ਕੇ. (ਜਿਸ ਨੂੰ ਆਮ ਤੌਰ ’ਤੇ ਪੋਟਾਸ਼ੀਅਮ ਨਾਈਟ੍ਰੇਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ) ਵੀ ਖਰੀਦਿਆ ਗਿਆ।
ਡਾਕਟਰਾਂ ਨੇ ਆਨਲਾਈਨ ਵੀਡੀਓ ਦੇਖ ਕੇ ਸਿੱਖਿਆ ਸੀ ਆਈ.ਈ.ਡੀ. ਬਣਾਉਣਾ
ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤੇ ਗਏ ਡਾਕਟਰਾਂ ਨੇ ਦੱਸਿਆ ਕਿ ਉਮਰ ਨੇ ਸਾਧਾਰਨ ਆਈ.ਈ.ਡੀ. ਦਾ ਨਿਰਮਾਣ ਸਿੱਖਣ ਲਈ ਆਨਲਾਈਨ ਵੀਡੀਓਜ਼ ਦੇਖਣੀਆਂ ਸ਼ੁਰੂ ਕੀਤੀਆਂ ਸਨ ਅਤੇ ਉਹ ਟ੍ਰਾਈਐਸੀਟੋਨ ਟ੍ਰਾਈਪੇਰੋਕਸਾਈਡ (ਟੀ.ਏ.ਟੀ.ਪੀ.) ਤਿਆਰ ਕਰਨ ਵਿਚ ਕਾਮਯਾਬ ਰਿਹਾ ਸੀ, ਜੋ ਕਿ ਸਭ ਤੋਂ ਪ੍ਰਮੁੱਖ ਪੇਰੋਕਸਾਈਡ ਧਮਾਕਾਖੇਜ਼ ਸਮੱਗਰੀ ’ਚੋਂ ਇਕ ਹੈ। ਅਧਿਕਾਰੀਆਂ ਦੇ ਅਨੁਸਾਰ ਅਦੀਲ ਨੇ ਨਵੇਂ ਅੱਤਵਾਦੀ ਸਮੂਹ ਲਈ ਮੈਂਬਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਅਤੇ ਦੱਖਣੀ ਕਸ਼ਮੀਰ ਦੇ ਦਾਨਿਸ਼ ਉਰਫ਼ ਜਸੀਰ ਨਾਂ ਦੇ ਇਕ ਵਿਅਕਤੀ ਨੂੰ ਆਪਣੇ ਸਮੂਹ ’ਚ ਸ਼ਾਮਲ ਕਰ ਲਿਆ ਸੀ। ਅਦੀਲ ਦਾਨਿਸ਼ ਨੂੰ ਫਰੀਦਾਬਾਦ ਵਿਚ ਅਲ-ਫਲਾਹ ਯੂਨੀਵਰਸਿਟੀ ਵਿਚ ਕਿਰਾਏ ਦੇ ਇਕ ਮਕਾਨ ’ਚ ਲੈ ਗਿਆ, ਜਿੱਥੇ ਉਨ੍ਹਾਂ ਦੋਵਾਂ ਨੇ ਉਮਰ ਅਤੇ ਗਨੀ ਨੂੰ ਟੀ.ਏ.ਟੀ.ਪੀ. ਧਮਾਕਾਖੇਜ਼ ਸਮੱਗਰੀ ਤਿਆਰ ਕਰਦੇ ਹੋਏ ਦੇਖਿਆ।
ਬਾਅਦ ਵਿਚ ਉਮਰ ਨੇ ਦਾਨਿਸ਼ ਨੂੰ ਆਤਮਘਾਤੀ ਹਮਲਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਦਾਨਿਸ਼ ਨੇ ਆਪਣੀ ਮਾੜੀ ਆਰਥਿਕ ਸਥਿਤੀ ਅਤੇ ਇਸ ਵਿਸ਼ਵਾਸ ਦਾ ਹਵਾਲਾ ਦਿੰਦੇ ਹੋਏ ਆਖਰੀ ਪਲ ਵਿਚ ਆਪਣਾ ਇਰਾਦਾ ਬਦਲ ਦਿੱਤਾ ਕਿ ਇਸਲਾਮ ਵਿਚ ਖੁਦਕੁਸ਼ੀ ਮਨ੍ਹਾ ਹੈ। ਪੁਲਵਾਮਾ ਦੇ 28 ਸਾਲਾ ਡਾਕਟਰ ਉਮਰ ਨੂੰ ਕਸ਼ਮੀਰ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਫੈਲੇ ਇਕ ਨੈੱਟਵਰਕ ਦਾ ਸਭ ਤੋਂ ਕੱਟੜਪੰਥੀ ਮੈਂਬਰ ਅਤੇ ਮੁੱਖ ਸੰਚਾਲਕ ਮੰਨਿਆ ਜਾਂਦਾ ਹੈ।
ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਅਸਲ ਯੋਜਨਾ ਰਾਸ਼ਟਰੀ ਰਾਜਧਾਨੀ ਜਾਂ ਕਿਸੇ ਧਾਰਮਿਕ ਮਹੱਤਤਾ ਵਾਲੇ ਸਥਾਨ ’ਤੇ ਭੀੜ-ਭਾੜ ਵਾਲੀ ਜਗ੍ਹਾ ’ਤੇ ਇਕ ਵੀ.ਬੀ.ਆਈ.ਈ.ਡੀ. (ਵਿਆਪਕ ਤੌਰ ’ਤੇ ਭਿਆਨਕ ਧਮਾਕਾ ਕਰਨ ਵਾਲਾ ਬੰਬ) ਰੱਖਣ ਅਤੇ ਫਿਰ ਭੱਜ ਜਾਣ ਦੀ ਸੀ। ਹਾਲਾਂਕਿ, ਇਹ ਸਾਜ਼ਿਸ਼ ਉਸ ਸਮੇਂ ਅਸਫਲ ਹੋ ਗਈ ਜਦੋਂ ਸ਼੍ਰੀਨਗਰ ਪੁਲਸ ਦੀ ਡੂੰਘੀ ਜਾਂਚ ਕਾਰਨ ਗਨੀ ਦੀ ਗ੍ਰਿਫਤਾਰੀ ਹੋਈ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ। ਇਸ ਨਾਲ ਉਮਰ ਘਬਰਾਅ ਗਿਆ ਅਤੇ ਅੰਤ ਵਿਚ ਉਸ ਨੇ ਲਾਲ ਕਿਲੇ ਦੇ ਬਾਹਰ ਸਮੇਂ ਤੋਂ ਪਹਿਲਾਂ ਹੀ ਧਮਾਕਾ ਕਰ ਦਿੱਤਾ।
ਇਹ ਵੀ ਪੜ੍ਹੋ- ਅਜੀਤ ਪਵਾਰ ਤੋਂ ਬਾਅਦ ਇਕ ਹੋਰ ਆਗੂ ਦੀ ਮੌਤ ! ਭਿਆਨਕ ਹਾਦਸੇ 'ਚ ਗੁਆਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
