ਛੱਤੀਸਗੜ੍ਹ ’ਚ 28 ਨਕਸਲੀਆਂ ਨੇ ਕੀਤਾ ਆਤਮਸਮਰਪਣ

Wednesday, Nov 26, 2025 - 12:28 AM (IST)

ਛੱਤੀਸਗੜ੍ਹ ’ਚ 28 ਨਕਸਲੀਆਂ ਨੇ ਕੀਤਾ ਆਤਮਸਮਰਪਣ

ਨਾਰਾਇਣਪੁਰ, (ਭਾਸ਼ਾ)- ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲੇ ’ਚ 28 ਨਕਸਲੀਆਂ ਨੇ ਮੰਗਲਵਾਰ ਸੁਰੱਖਿਆ ਫੋਰਸਾਂ ਅੱਗੇ ਆਤਮਸਮਰਪਣ ਕਰ ਦਿੱਤਾ। ਇਨ੍ਹਾਂ ’ਚੋਂ 22 ਨਕਸਲੀਆਂ ’ਤੇ 89 ਲੱਖ ਰੁਪਏ ਦਾ ਇਨਾਮ ਸੀ।

ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਤਮਸਮਰਪਣ ਕਰਨ ਵਾਲਿਆਂ ’ਚ 19 ਮਹਿਲਾ ਨਕਸਲੀ ਵੀ ਸ਼ਾਮਲ ਹਨ। ਨਾਰਾਇਣਪੁਰ ਜ਼ਿਲੇ ਦੇ ਪੁਲਸ ਸੁਪਰਡੈਂਟ ਰੌਬਿਨਸਨ ਗੁਡੀਆ ਨੇ ਦੱਸਿਆ ਕਿ ਇਸ ਸਾਲ ਜ਼ਿਲੇ ’ਚ ਹੁਣ ਤਕ ਕੁੱਲ 287 ਨਕਸਲੀਆਂ ਨੇ ਆਤਮਸਮਰਪਣ ਕੀਤਾ ਹੈ।


author

Rakesh

Content Editor

Related News