ਮਧੂ-ਮੱਖੀਆਂ ਦੇ ਡੰਗ ਹੋ ਸਕਦੇ ਜਾਨਲੇਵਾ, ਛੱਤੀਸਗੜ੍ਹ ’ਚ 4 ਮਹੀਨਿਆਂ ’ਚ ਕਰੀਬ 40 ਮੌਤਾਂ

Saturday, Feb 28, 2026 - 02:36 AM (IST)

ਮਧੂ-ਮੱਖੀਆਂ ਦੇ ਡੰਗ ਹੋ ਸਕਦੇ ਜਾਨਲੇਵਾ, ਛੱਤੀਸਗੜ੍ਹ ’ਚ 4 ਮਹੀਨਿਆਂ ’ਚ ਕਰੀਬ 40 ਮੌਤਾਂ

ਰਾਏਪੁਰ : ਮਧੂ-ਮੱਖੀਆਂ ਦਾ ਡੰਗ ਹੁਣ ਮਾਮੂਲੀ ਨਹੀਂ ਰਿਹਾ। ਮਾਹਿਰਾਂ ਦੀ ਚਿਤਾਵਨੀ ਹੈ ਕਿ ਐਲਰਜੀ ਵਾਲੇ ਲੋਕਾਂ ਲਈ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ। ਸਮੇਂ ਸਿਰ ਇਲਾਜ ਨਾ ਮਿਲਣ ’ਤੇ ਸਰੀਰ ਵਿਚ ਗੰਭੀਰ ਐਲਰਜੀ ਵਾਲੀ ਪ੍ਰਤੀਕਿਰਿਆ ਹੁੰਦੀ ਹੈ, ਜਿਸ ਨਾਲ ਫੇਫੜਿਆਂ ਅਤੇ ਦਿਮਾਗ ਵਿਚ ਸੋਜ ਆ ਜਾਂਦੀ ਹੈ। ਇਕ ਰਿਪੋਰਟ ਮੁਤਾਬਕ ਛੱਤੀਸਗੜ੍ਹ ਵਿਚ ਪਿਛਲੇ 4 ਮਹੀਨਿਆਂ ਵਿਚ ਵੱਖ-ਵੱਖ ਜ਼ਿਲਿਆਂ ਵਿਚ 40 ਤੋਂ ਵੱਧ ਲੋਕਾਂ ਦੀ ਮੌਤ ਅਜਿਹੇ ਮਾਮਲਿਆਂ ਵਿਚ ਹੋ ਚੁੱਕੀ ਹੈ।

ਸਰੀਰ ਵਿਚ ਤੇਜ਼ੀ ਨਾਲ ਫੈਲਦੈ ਜ਼ਹਿਰ
ਡਾਕਟਰਾਂ ਮੁਤਾਬਕ ਮਧੂ-ਮੱਖੀਆਂ ਦੇ ਝੁੰਡ ਦੇ ਹਮਲੇ ਵਿਚ ਕਈ ਵਾਰ ਸਰੀਰ ਵਿਚ ਜ਼ਹਿਰ ਬਹੁਤ ਤੇਜ਼ੀ ਨਾਲ ਫੈਲਦਾ ਹੈ। ਜੇਕਰ ਪੀੜਤ ਨੂੰ ਪਹਿਲਾਂ ਤੋਂ ਹੀ ਐਲਰਜੀ, ਅਸਥਮਾ ਜਾਂ ਦਿਲ ਦੀ ਬਿਮਾਰੀ ਹੈ, ਤਾਂ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਮਾਹਿਰ ਦੱਸਦੇ ਹਨ ਕਿ ਮਧੂ-ਮੱਖੀ ਦੇ ਡੰਗ ਨਾਲ ਸਰੀਰ ਵਿਚ ‘ਐਨਾਫਿਲੈਕਟਿਕ ਸ਼ੌਕ’ ਹੋ ਸਕਦਾ ਹੈ। ਇਹ ਇਕ ਗੰਭੀਰ ਐਲਰਜੀ ਵਾਲੀ ਸਥਿਤੀ ਹੈ, ਜਿਸ ਵਿਚ ਸਾਹ ਲੈਣ ਵਿਚ ਦਿੱਕਤ, ਸਰੀਰ ’ਤੇ ਸੋਜ, ਲਾਲ ਨਿਸ਼ਾਨ, ਬਲੱਡ ਪ੍ਰੈਸ਼ਰ ਦਾ ਅਚਾਨਕ ਡਿੱਗਣਾ ਅਤੇ ਬੇਹੋਸ਼ੀ ਵਰਗੇ ਲੱਛਣ ਪੈਦਾ ਹੋ ਸਕਦੇ ਹਨ।

ਸਾਵਧਾਨੀ ’ਚ ਹੀ ਬਚਾਅ
ਐਲਰਜੀ ਦੇ ਮਰੀਜ਼ ਆਪਣੇ ਨਾਲ ਐਂਟੀ-ਐਲਰਜਿਕ ਦਵਾਈ ਰੱਖਣ। ਮਧੂ-ਮੱਖੀ ਦੇ ਡੰਗ ਨੂੰ ਆਮ ਨਾ ਸਮਝੋ, ਦੇਰੀ ਘਾਤਕ ਹੋ ਸਕਦੀ ਹੈ। ਸਿਹਤ ਵਿਭਾਗ ਨੇ ਅਪੀਲ ਕੀਤੀ ਹੈ ਕਿ ਛੱਤਿਆਂ ਕੋਲ ਨਾ ਜਾਓ, ਬੱਚਿਆਂ ਨੂੰ ਦੂਰ ਰੱਖੋ ਅਤੇ ਹਮਲੇ ਦੀ ਸਥਿਤੀ ਵਿਚ ਘਬਰਾਉਣ ਦੀ ਬਜਾਏ ਤੁਰੰਤ ਡਾਕਟਰੀ ਮਦਦ ਲਓ।


author

Inder Prajapati

Content Editor

Related News