9 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ 25 ਸਾਲ ਦੀ ਕੈਦ
Sunday, Jul 21, 2024 - 05:00 PM (IST)
ਬਲੀਆ ਬਲੀਆ (ਯੂ.ਪੀ.): ਬਲੀਆ ਜ਼ਿਲ੍ਹੇ ਦੀ ਇਕ ਅਦਾਲਤ ਨੇ ਤਕਰੀਬਨ ਤਿੰਨ ਸਾਲ ਪਹਿਲਾਂ ਇਕ ਨੌ ਸਾਲ ਦੀ ਬੱਚੀ ਦੇ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਇਕ 28 ਸਾਲਾ ਨੌਜਵਾਨ ਨੂੰ 25 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।
ਬਲੀਆ ਦੇ ਐੱਸਪੀ ਦੇਵ ਰੰਜਨ ਵਰਮਾ ਨੇ ਐਤਵਾਰ ਨੂੰ ਦੱਸਿਆ ਕਿ ਵਧੀਕ ਸੈਸ਼ਨ ਜੱਜ ਪ੍ਰਥਮ ਕਾਂਤ ਦੀ ਅਦਾਲਤ ਨੇ ਸ਼ਨੀਵਾਰ ਨੂੰ ਮਾਮਲੇ ਦੀ ਸੁਣਵਾਈ ਕਰਦੇ ਹੋਏ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਸ਼ਨੀ ਰਾਜਭਰ ਨੂੰ ਦੋਸ਼ੀ ਮੰਨਿਆ ਅਤੇ ਉਸ ਨੂੰ 25 ਸਾਲ ਦੀ ਸਜ਼ਾ ਸੁਣਾਈ ਤੇ ਇਸ ਦੇ ਨਾਲ ਹੀ 36 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸਤਗਾਸਾ ਪੱਖ ਮੁਤਾਬਕ ਜ਼ਿਲ੍ਹੇ ਦੇ ਉਭਾਓਂ ਥਾਣਾ ਖੇਤਰ ਦੇ ਇੱਕ ਪਿੰਡ ਦੀ ਰਹਿਣ ਵਾਲੀ 9 ਸਾਲਾ ਬੱਚੀ ਨਾਲ ਉਸੇ ਥਾਣਾ ਖੇਤਰ ਦੇ ਪਿੰਡ ਪਸ਼ੁਹਰੀ ਵਾਸੀ ਸ਼ਨੀ ਰਾਜਭਰ (28) ਨੇ 31 ਮਈ 2021 ਨੂੰ ਉਸਦੇ ਘਰ ਵਿੱਚ ਜਬਰ ਜਨਾਹ ਕੀਤਾ।