ਤੇਜ਼ੀ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਲਪੇਟ ’ਚ ਆ ਰਹੇ ਹਨ 25 ਤੋਂ 35 ਸਾਲ ਦੇ ਨੌਜਵਾਨ

01/27/2020 7:34:49 PM

ਨਵੀਂ ਦਿੱਲੀ (ਏਜੰਸੀਆਂ)–ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਅੱਜ ਦੇ ਸਮੇਂ ’ਚ ਮੈਟਰੋ ਸਿਟੀਜ਼ ’ਚ ਇਹ ਗੱਲ ਸਹੀ ਸਾਬਤ ਹੋ ਰਹੀ ਹੈ ਕਿ ਜਿਸ ਉਮਰ ’ਚ ਨੌਜਵਾਨਾਂ ਨੂੰ ਸਭ ਤੋਂ ਵੱਧ ਤੰਦਰੁਸਤ ਰਹਿਣਾ ਚਾਹੀਦਾ ਹੈ, ਉਸ ਉਮਰ ’ਚ ਨੌਜਵਾਨ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਬਣ ਰਹੇ ਹਨ। ਇਸ ਦੇ ਖਾਸ ਕਾਰਣਾਂ ’ਚ ਖਾਣ-ਪੀਣ ਅਤੇ ਕਸਰਤ ਨਾ ਕਰਨਾ ਸਾਹਮਣੇ ਆ ਰਿਹਾ ਹੈ।

ਮਾਹਰਾਂ ਮੁਤਾਬਕ ਹਾਈਲੀ ਐਜੂਕੇਟਿਡ ਅਤੇ ਮਲਟੀਨੈਸ਼ਨਲ ਕੰਪਨੀਜ਼ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਨੌਜਵਾਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੇ ਲੱਛਣਾਂ ਬਾਰੇ ਪਤਾ ਹੀ ਨਹੀਂ ਹੈ। ਪਿਛਲੇ ਦਿਨੀਂ ਹੋਈ ਇਕ ਸਟੱਡੀ ’ਚ ਸਾਹਮਣੇ ਆਇਆ ਸੀ ਕਿ ਮੈਟਰੋ ਸਿਟੀਜ਼ ਦੇ 22 ਫੀਸਦੀ ਯੂਥ ਹਾਈ ਬਲੱਡ ਪ੍ਰੈਸ਼ਰ ਬਾਰੇ ਕੁਝ ਨਹੀਂ ਜਾਣਦੇ ਹਨ ਜਦੋਂਕਿ ਉਨ੍ਹਾਂ ’ਚੋਂ ਜ਼ਿਆਦਾਤਰ ’ਚ ਇਸ ਦੇ ਪ੍ਰਾਇਮਰੀ ਲੱਛਣ ਨਜ਼ਰ ਆਉਣ ਲੱਗੇ ਹਨ।

ਮਾਹਿਰਾਂ ਦੀ ਮੰਨੀਏ ਤਾਂ ਦਿੱਲੀ, ਮੁੰਬਈ ਵਰਗੇ ਸ਼ਹਿਰਾਂ ’ਚ ਰਹਿ ਰਹੇ ਨੌਜਵਾਨ ਵੱਡੀ ਗਿਣਤੀ ’ਚ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਬਣ ਰਹੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਨੌਜਵਾਨਾਂ ਦੀ ਉਮਰ 25 ਤੋਂ 35 ਸਾਲ ਦੇ ਦਰਮਿਆਨ ਹੈ। ਯਾਨੀ ਉਹ ਉਮਰ, ਜਿਸ ’ਚ ਇਨਸਾਨ ਸਭ ਤੋਂ ਵੱਧ ਐਨਰਜਟਿਕ ਅਤੇ ਸਭ ਤੋਂ ਵੱਧ ਕ੍ਰਿਏਟਿਵ ਹੁੰਦਾ ਹੈ। ਡਾਇਟੀਸ਼ੀਅਨ ਦਾ ਕਹਿਣਾ ਹੈ ਕਿ ਹਾਈ ਕੈਲੋਰੀ ਡਾਈਟ ਅਤੇ ਫਿਜ਼ੀਕਲੀ ਐਕਟਿਵ ਨਾ ਹੋਣਾ ਨੌਜਵਾਨਾਂ ਨੂੰ ਜਲਦੀ ਬੀਮਾਰ ਬਣਾ ਰਿਹਾ ਹੈ।

ਨੌਜਵਾਨਾਂ ’ਚ ਵਧਦੇ ਮੋਟਾਪੇ ਅਤੇ ਹਾਨੀਕਾਰਕ ਫੈਟ ਕਾਰਣ ਡਾਇਟੀਸ਼ੀਅਨ ਜੰਕ ਫੂਡ ਦੇ ਵਧੇ ਸੇਵਨ ਨੂੰ ਮੰਨਦੇ ਹਨ, ਕਿਉਂਕਿ ਇਹ ਫੂਡ ਕੈਲੋਰੀ ਅਤੇ ਆਇਲ ਨਾਲ ਭਰਪੂਰ ਹੁੰਦੇ ਹਨ। ਉਥੇ ਹੀ ਸਿਟਿੰਗ ਜੌਬ ਦੇ ਕਾਰਣ ਜਿਆਦਾਤਰ ਨੌਜਵਾਨ ਹਰ ਸਮੇਂ ਬੈਠੇ ਰਹਿੰਦੇ ਹਨ ਅਤੇ ਕਸਰਤ ਵੀ ਨਹੀਂ ਕਰਦੇ। ਇਸ ਕਾਰਣ ਵੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਹਾਈ ਪ੍ਰੈਸ਼ਰ ਦੀ ਦਿੱਕਤ ਬਹੁਤ ਵੱਧ ਰਹੀ ਹੈ।

ਕਿਉਂ ਵੱਧ ਰਿਹੈ ਬਲੱਡ ਪ੍ਰੈਸ਼ਰ
ਜੇ ਨੌਜਵਾਨ ਹਾਈ ਬਲੱਡ ਪ੍ਰੈਸ਼ਰ ਦੇ ਲੱਛਣਾਂ ਤੋਂ ਅਣਜਾਣ ਬਣੇ ਰਹਿੰਦੇ ਹਨ ਅਤੇ ਗਲਤ ਖਾਣ-ਪੀਣ ਦੀ ਰੁਟੀਨ ਬਣਾਈ ਰੱਖਦੇ ਹਨ ਤਾਂ ਉਨ੍ਹਾਂ ਨੂੰ ਦਿਲ ਦੀ ਬੀਮਾਰੀ ਅਤੇ ਕਿਡਨੀ ਦੀ ਬੀਮਾਰੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਫਿਰ ਇਨ੍ਹਾਂ ਬੀਮਾਰੀਆਂ ਨੂੰ ਵੀ ਜੇ ਸ਼ੁਰੂਆਤੀ ਅਵਸਥਾ ’ਚ ਹੀ ਟ੍ਰੀਟ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ।


Karan Kumar

Content Editor

Related News