ਨਰਾਤਿਆਂ ਦੇ ਪਹਿਲੇ ਦਿਨ ਆਏ ਕੋਰੋਨਾ ਦੇ 22,431 ਮਾਮਲਿਆਂ ਨੇ ਵਧਾਈ ਚਿੰਤਾ

Thursday, Oct 07, 2021 - 01:09 PM (IST)

ਨਰਾਤਿਆਂ ਦੇ ਪਹਿਲੇ ਦਿਨ ਆਏ ਕੋਰੋਨਾ ਦੇ 22,431 ਮਾਮਲਿਆਂ ਨੇ ਵਧਾਈ ਚਿੰਤਾ

ਨਵੀਂ ਦਿੱਤੀ– ਨਰਾਤਿਆਂ ਦੇ ਪਹਿਲੇ ਦਿਨ ਕੋਰੋਨਾ ਦੇ ਆਏ ਨਵੇਂ ਮਾਮਲਿਆਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਕੋਰੋਨਾ ਦੇ ਦੈਨਿਕ ਮਾਮਲੇ ਫਿਰ ਤੋਂ 20 ਹਜ਼ਾਰ ਤੋਂ ਪਾਰ ਹੋ ਗਏ ਹਨ। ਬੀਤੇ 24 ਘੰਟਿਆਂ ’ਚ 22 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਹਨ, ਜਦਕਿ 318 ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ 24 ਹਜ਼ਾਰ 602 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। 

ਭਾਰਤ ’ਚ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਧਰ, ਕੋਰੋਨਾ ਦੇ ਮਾਮਲਿਆਂ ’ਚ ਉਤਾਰ-ਚੜ੍ਹਾਅ ਜਾਰੀ ਹੈ। ਕਿਸੇ ਦਿਨ ਮਾਮਲੇ ਵਧ ਜਾਂਦੇ ਹਨ ਤਾਂ ਕਿਸੇ ਦਿਨ ਘੱਟ ਹੋ ਜਾਂਦੇ ਹਨ। ਪਿਛਲੇ ਹਫਤੇ ਕੋਰੋਨਾ ਦੇ ਨਵੇਂ ਮਾਮਲੇ 15 ਹਜ਼ਾਰ ਤੋਂ ਹੇਠਾਂ ਆ ਗਏ ਸਨ ਪਰ ਪਿਛਲੇ 3 ਦਿਨਾਂ ਤੋਂ ਕੋਰੋਨਾ ਦੀ ਰਫ਼ਤਾਰ ਤੇਜ਼ੀ ਹੁੰਦਾ ਜਾ ਰਹੀ ਹੈ। ਮੰਗਲਵਾਰ ਨੂੰ ਵੀ ਕੋਰੋਨਾ ਦੇ ਮਾਮਲੇ 18 ਹਜ਼ਾਰ ਦੇ ਕਰੀਬ ਸਨ ਪਰ ਬੁੱਧਵਾਰ ਨੂੰ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਵੇਖਿਆ ਗਿਆ। 

ਦੇਸ਼ ’ਚ ਕੋਰੋਨਾ ਮਹਾਮਾਰੀ ਦੇ ਅੰਕੜੇ
ਬੀਤੇ 24 ਘੰਟਿਆਂ ’ਚ ਕੁੱਲ ਨਵੇਂ ਮਾਮਲੇ ਆਏ- 22,431
ਬੀਤੇ 24 ਘੰਟਿਆਂ ’ਚ ਕੁੱਲ ਠੀਕ ਹੋਏ ਮਰੀਜ਼- 24,602
ਬੀਤੇ 24 ਘੰਟਿਆਂ ’ਚ ਕੁੱਲ ਮੌਤਾਂ    - 318
ਬੀਤੇ 24 ਘੰਟਿਆਂ ’ਚ ਕੁੱਲ ਟੀਕਾਕਰਨ- 43.09 ਲੱਖ

ਹੁਣ ਤਕ ਕੁੱਲ ਠੀਕ ਹੋਏ ਲੋਕ- 3.32 ਕਰੋੜ
ਹੁਣ ਤਕ ਕੁੱਲ ਪੀੜਤ ਹੋਏ ਮਰੀਜ਼- 3.38 ਕਰੋੜ
ਹੁਣ ਤਕ ਕੁੱਲ ਮੌਤਾਂ - 4.49 ਲੱਖ
ਹੁਣ ਤਕ ਕੁੱਲ ਟੀਕਾਕਰਨ- 92.63 ਕਰੋੜ


author

Rakesh

Content Editor

Related News