ਵਿਸਫੋਟ ਦੌਰਾਨ ਅਸਮ ਰਾਈਫਲਜ਼ ਦੇ 2 ਜਵਾਨ ਸ਼ਹੀਦ

Tuesday, Nov 14, 2017 - 01:52 AM (IST)

ਇੰਮਫਾਲ— ਮਣੀਪੁਰ ਦੇ ਚੰਦੇਲ ਸ਼ਹਿਰ 'ਚ ਸੋਮਵਾਰ ਨੂੰ ਹੋਏ ਇਕ ਵਿਸਫੋਟ 'ਚ ਅਸਮ ਰਾਈਫਲਜ਼ ਦੇ 2 ਜਵਾਨ ਸ਼ਹੀਦ ਹੋ ਗਏ ਅਤੇ 6 ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਜਦੋਂ ਆਈ. ਈ. ਡੀ. 'ਚ ਵਿਸਫੋਟ ਹੋਇਆ ਤਾਂ ਉਸ ਸਮੇਂ ਅਸਮ ਰਾਈਫਲਜ਼ ਦਾ ਇਕ ਦਲ ਚੰਦੇਲ ਸ਼ਹਿਰ ਦੇ ਮਹਾਮਣੀ ਪਿੰਡ ਦੀ ਗਸ਼ਤ 'ਤੇ ਸੀ।
ਘਟਨਾ ਵਾਲੀ ਥਾਂ ਰਾਜ ਦੀ ਰਾਜਧਾਨੀ ਤੋਂ 64 ਕਿ. ਮੀ. ਦੂਰ ਹੈ। ਇਕ ਜਵਾਨ ਦੀ ਘਟਨਾ ਵਾਲੇ ਸਥਾਨ 'ਤੇ ਹੀ ਮੌਤ ਹੋ ਗਈ, ਜਦਕਿ 7 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਸਪਤਾਲ ਲਿਜਾਂਦੇ ਸਮੇਂ ਇਕ ਜ਼ਖਮੀ ਜਵਾਨ ਦੀ ਮੌਤ ਹੋ ਗਈ। ਸ਼ਹੀਦ ਜਵਾਨਾਂ ਦੀ ਪਛਾਣ ਰਾਈਫਲਮੈਨ ਇੰਦਰਾ ਸਿੰਘ ਅਤੇ ਸੋਹਣ ਲਾਲ ਦੇ ਰੂਪ 'ਚ ਕੀਤੀ ਗਈ ਹੈ।


Related News