ਕੱਪੜੇ ਧੋਂਦੇ ਸਮੇਂ ਤਲਾਬ ''ਚ ਡੁੱਬੀਆਂ 2 ਲੜਕੀਆਂ , ਮੌਤ

Thursday, Aug 17, 2017 - 07:55 PM (IST)

ਬਨਾਸਕਾਂਠਾ— ਗੁਜਰਾਤ 'ਚ ਬਨਾਸਕਾਂਠਾ ਜ਼ਿਲ੍ਹੇ ਦੇ ਸੁਈ ਖੇਤਰ 'ਚ ਅੱਜ ਤਲਾਬ 'ਚ ਡੁੱਬ ਜਾਣ ਕਾਰਨ 2 ਲੜਕੀਆਂ ਦੀ ਮੌਤ ਹੋ ਗਈ। ਪੁਲਸ ਸਬ-ਇੰਸਪੈਕਟਰ ਜੇ. ਕੇ. ਸ਼ੁਕਲਾ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਨੂੰ ਮੋਰਵਾਡਾ ਪਿੰਡ ਦੇ ਤਲਾਬ 'ਚ 2 ਲੜਕੀਆਂ ਕੱਪੜੇ ਧੋਣ ਲਈ ਗਈਆਂ ਸਨ। ਕੱਪੜੇ ਧੋਣ ਗਈਆਂ ਲੜਕੀਆਂ 'ਚੋਂ ਇਕ ਲੜਕੀ ਦਾ ਪੈਰ ਤਿਲਕ ਗਿਆ, ਜਿਸ ਦੌਰਾਨ ਉਹ ਤਲਾਬ 'ਚ ਡੁੱਬਣ ਲੱਗੀ, ਉਸ ਨੂੰ ਬਚਾਉਣ ਲਈ ਸਹਾਇਤਾ ਕਰਨ ਆਈ ਦੂਜੀ ਲੜਕੀ ਵੀ ਉਸ ਨੂੰ ਬਚਾਉਦੇ ਹੋਏ ਡੁੱਬ ਗਈ। ਇਸ ਦੌਰਾਨ ਉਥੋਂ ਲੰਘ ਰਹੀ ਇਕ ਬੱਚੀ ਨੇ ਵੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਵੀ ਤਲਾਬ 'ਚ ਡਿੱਗ ਗਈ। ਹਾਲਾਂਕਿ ਉਥੇ ਪਹੁੰਚੇ ਸਥਾਨਕ ਲੋਕਾਂ ਨੇ ਬੱਚੀ ਨੂੰ ਬਚਾ ਲਿਆ ਪਰ ਦੋਵੇਂ ਲੜਕੀਆਂ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰੇਖਾਬੇਨ ਤਲਾਜੀ ਠਾਕੋਰ (14) ਅਤੇ ਆਸ਼ਾਬੇਨ ਬਣਵੰਤਜੀ ਠਾਕੁਰ (12) ਦੇ ਰੂਪ 'ਚ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 


Related News