ਹੈਰਾਨੀਜਨਕ: 17 ਸਾਲ ਦੀ ਕੁੜੀ ਨੇ ਯੂ-ਟਿਊਬ ’ਤੇ ਵੇਖ ਕੇ ਘਰ ’ਚ ਹੀ ਦਿੱਤਾ ਬੱਚੇ ਨੂੰ ਜਨਮ

Thursday, Oct 28, 2021 - 12:53 PM (IST)

ਹੈਰਾਨੀਜਨਕ: 17 ਸਾਲ ਦੀ ਕੁੜੀ ਨੇ ਯੂ-ਟਿਊਬ ’ਤੇ ਵੇਖ ਕੇ ਘਰ ’ਚ ਹੀ ਦਿੱਤਾ ਬੱਚੇ ਨੂੰ ਜਨਮ

ਤਿਰੂਵਨੰਤਪੁਰਮ— ਅੱਜ ਦੇ ਤਕਨਾਲੋਜੀ ਭਰੇ ਯੁੱਗ ’ਚ ਕਈ ਹੈਰਾਨੀ ਕਰਦੀਆਂ ਖਬਰਾਂ ਸੁਣਨ ਅਤੇ ਪੜ੍ਹਣ ਨੂੰ ਮਿਲਦੀਆਂ ਹਨ। ਕੇਰਲ ਦੇ ਮਲਾਪੁੱਰਮ ਤੋਂ ਇਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 17 ਸਾਲ ਦੀ ਇਕ ਗਰਭਵਤੀ ਕੁੜੀ ਨੇ ਘਰ ’ਚ ਹੀ ਯੂ-ਟਿਊਬ ’ਤੇ ਵੀਡੀਓ ਵੇਖ ਕੇ ਬੱਚੇ ਨੂੰ ਜਨਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕੁੜੀ ਨੂੰ ਉਸ ਦੇ ਪ੍ਰੇਮੀ ਨੇ ਗਰਭਵਤੀ ਕਰ ਦਿੱਤਾ ਸੀ। ਕੁੜੀ ਨੇ 20 ਅਕਤੂਬਰ ਨੂੰ ਆਪਣੇ ਘਰ ਵਿਚ ਹੀ ਯੂ-ਟਿਊਬ ’ਤੇ ਵੀਡੀਓ ਵੇਖ ਕੇ ਬੱਚੇ ਨੂੰ ਜਨਮ ਦਿੱਤਾ। ਇਹ ਮਾਮਲਾ ਜਣੇਪੇ ਦੇ ਦੋ ਦਿਨ ਬਾਅਦ ਉਦੋਂ ਸਾਹਮਣੇ ਆਇਆ, ਜਦੋਂ ਉਸ ਨੂੰ ਇਨਫੈਕਸ਼ਨ ਹੋਇਆ। 

ਇਹ ਵੀ ਪੜ੍ਹੋ : ਕਲਯੁੱਗੀ ਮਾਂ ਨੇ 3 ਮਹੀਨੇ ਦੀ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇੰਟਰਨੈੱਟ ’ਤੇ ਦੇਖਿਆ ਸੀ ‘ਮਾਰਨ ਦਾ ਤਰੀਕਾ’

ਯੂ-ਟਿਊਬ ’ਤੇ ਵੀਡੀਓ ਵੇਖ ਕੇ ਬੱਚੇ ਨੂੰ ਜਨਮ ਦਿੱਤਾ—
ਕੁੜੀ ਦੀ ਮਾਂ ਨੂੰ ਪਤਾ ਲੱਗਾ ਅਤੇ ਉਹ ਉਸ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਲੈ ਗਈ, ਜਿੱਥੇ ਉਸ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਕੁੜੀ ਨੂੰ ਬੱਚੇ ਦੇ ਜਨਮ ਦੀ ਪੂਰੀ ਪ੍ਰਕਿਰਿਆ ਦੌਰਾਨ ਕੋਈ ਬਾਹਰੀ ਮਦਦ ਨਹੀਂ ਲਈ ਅਤੇ ਉਸ ਨੇ ਖ਼ੁਦ ਹੀ ਯੂ-ਟਿਊਬ ਦਾ ਇਸਤੇਮਾਲ ਗਾਈਡ ਦੇ ਤੌਰ ’ਤੇ ਕਰਦੇ ਹੋਏ ਗਰਭਨਾਲ ਨੂੰ ਕੱਟ ਦਿੱਤਾ।

ਇਹ ਵੀ ਪੜ੍ਹੋ : ਟੀ20 ਵਿਸ਼ਵ ਕੱਪ ’ਚ ਕਸ਼ਮੀਰੀ ‘ਬੱਲੇ’ ਦਾ ਜਲਵਾ, ਮਾਲਕ ਬੋਲੇ- ‘ਪਿਤਾ ਦਾ ਸੁਫ਼ਨਾ ਪੂਰਾ ਹੋਇਆ’

ਪੁਲਸ ਨੇ ਪ੍ਰੇਮੀ ਨੂੰ ਕੀਤਾ ਗਿ੍ਰਫ਼ਤਾਰ-
ਓਧਰ ਹਸਪਤਾਲ ਨੇ ਇਸ ਮਾਮਲੇ ਦੀ ਜਾਣਕਾਰੀ ਮਲਾਪੁੱਰਮ ਜ਼ਿਲ੍ਹਾ ਬਾਲ ਕਲਿਆਣ ਕਮੇਟੀ ਨੂੰ ਦਿੱਤੀ, ਜਿਨ੍ਹਾਂ ਨੇ ਉਦੋਂ ਹੀ ਪੁਲਸ ਨਾਲ ਸੰਪਰਕ ਕੀਤਾ। ਕੁੜੀ ਦੇ ਬਿਆਨ ਦੇ ਆਧਾਰ ’ਤੇ ਪੁਲਸ ਨੇ 21 ਸਾਲਾ ਉਸ ਦੇ ਪ੍ਰੇਮੀ ਨੂੰ ਉਸ ਦੇ ਮੁਹੱਲੇ ’ਚੋਂ ਗਿ੍ਰਫ਼ਤਾਰ ਕਰ ਲਿਆ। ਪੁਲਸ ਨੇ ਕਿਹਾ ਕਿ ਨੌਜਵਾਨ ਨੂੰ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (ਪੋਕਸੋ) ਅਤੇ ਆਈ. ਪੀ. ਸੀ. ਦੀ ਧਾਰਾ-376 (ਬਲਾਤਕਾਰ) ਦੀਆਂ ਵਿਵਸਥਾਵਾਂ ਤਹਿਤ ਗਿ੍ਰਫ਼ਤਾਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਕਰਵਾਚੌਥ ਦੇ ਦਿਨ ਪਤੀ ਦੀ ਮੌਤ, ਜ਼ਿੰਦਾ ਹੋਣ ਦੀ ਆਸ ’ਚ ਗੋਹੇ ’ਚ ਦੱਬੀ ਮ੍ਰਿਤਕ ਦੇਹ

ਇੰਝ ਹੋਇਆ ਮਾਮਲੇ ਦਾ ਖ਼ੁਲਾਸਾ—
ਜਾਣਕਾਰੀ ਮੁਤਾਬਕ ਕੁੜੀ ਦੇ ਮਾਪਿਆਂ ਨੂੰ 22 ਅਕਤੂਬਰ ਨੂੰ ਬੱਚੇ  ਦੇ ਰੋਣ ਦੀ ਆਵਾਜ਼ ਸੁਣ ਕੇ ਇਸ ਘਟਨਾ ਬਾਰੇ ਪਤਾ ਲੱਗਾ। ਪੁਲਸ ਨੇ ਦੱਸਿਆ ਕਿ ਕੁੜੀ ਨੇ ਆਪਣੀ ਨੇਤਰਹੀਣ ਮਾਂ ਅਤੇ ਚੌਕੀਦਾਰ ਵਜੋਂ ਕੰਮ ਕਰਦੇ ਆਪਣੇ ਪਿਤਾ ਤੋਂ ਆਪਣੀ ਗਰਭ ਅਵਸਥਾ ਨੂੰ ਲੁਕਾਉਣ ’ਚ ਸਫ਼ਲ ਰਹੀ। ਕੁੜੀ ਦੀ 18 ਸਾਲ ਉਮਰ ਹੋਣ ’ਤੇ ਦੋਹਾਂ ਦੀ ਵਿਆਹ ਕਰਨ ਦੀ ਯੋਜਨਾ ਸੀ।

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

Tanu

Content Editor

Related News