ਜਿਸ ਨੂੰ ਮਰਿਆ ਸਮਝਿਆ ਉਹ ਸੜਕਾਂ ''ਤੇ ਘੁੰਮਦਾ ਮਿਲਿਆ, ਕੋਰੋਨਾ ਕਾਲ ''ਚ ਮਿਲੇ 16 ਸਾਲ ਤੋਂ ਵਿਛੜੇ ਭੈਣ-ਭਰਾ

05/13/2021 10:54:16 PM

ਬੈਤੁਲ - ਕੋਰੋਨਾ ਕਾਲ ਵਿੱਚ ਇੱਕ ਪਰਿਵਾਰ ਦੇ ਚਿਹਰੇ 'ਤੇ ਖੁਸ਼ੀ ਆ ਗਈ ਜਦੋਂ 16 ਸਾਲ ਤੋਂ ਵਿਛੜਿਆ ਪਰਿਵਾਰ ਦਾ ਮੈਂਬਰ ਮਿਲ ਗਿਆ। ਮਾਮਲਾ ਮੱਧ ਪ੍ਰਦੇਸ਼ ਦੇ ਬੈਤੂਲ ਦਾ ਹੈ ਜਿੱਥੇ ਇੱਕ ਸ਼ਖਸ ਜੋ ਮਾਨਸਿਕ ਰੂਪ ਨਾਲ ਬੀਮਾਰ ਹੈ ਅਤੇ ਅਵਾਰਾ ਘੁੰਮ ਰਿਹਾ ਸੀ। ਪੁਲਸ ਨੇ ਜਦੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਕਟਨੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਘਰੋਂ 16 ਸਾਲ ਤੋਂ ਲਾਪਤਾ ਹੈ। ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਲੱਭਿਆ ਅਤੇ ਉਨ੍ਹਾਂ ਨੂੰ ਸੰਪਰਕ ਕਰ ਜਾਣਕਾਰੀ ਦਿੱਤੀ।  

ਇਹ ਵੀ ਪੜ੍ਹੋ- ਯੋਗੀ ਸਰਕਾਰ ਦਾ ਦਾਅਵਾ, ਯੂ.ਪੀ. 'ਚ ਆਕਸੀਜਨ ਦੀ ਕਿੱਲਤ ਪੂਰੀ ਤਰ੍ਹਾਂ ਖ਼ਤਮ

ਘਰ ਵਾਲੇ ਜਿਸ ਨੂੰ ਮਰਿਆ ਸਮਝ ਕੇ ਭੁੱਲ ਚੁੱਕੇ ਸਨ। ਉਸ ਸ਼ਖਸ ਨੂੰ ਬੁੱਧਵਾਰ ਨੂੰ ਬੈਤੂਲ ਪੁਲਸ ਨੇ ਉਸਦੇ ਪਰਿਵਾਰ ਵਾਲਿਆਂ ਨਾਲ ਮਿਲਾ ਦਿੱਤਾ। ਮਾਮਲਾ ਇੱਕ ਅਜਿਹੇ ਸ਼ਖਸ ਦਾ ਹੈ ਜੋ ਬਦਹਵਾਸੀ ਦੀ ਹਾਲਤ ਵਿੱਚ ਸੜਕਾਂ 'ਤੇ ਘੁੰਮਦਾ ਨਜ਼ਰ ਆਉਂਦਾ ਸੀ। ਬੈਤੂਲ ਦੇ ਚੱਕਰ ਰੋਡ 'ਤੇ ਮਿਲੇ ਇੱਕ 45 ਸਾਲ ਦੇ ਸ਼ਖਸ ਨਾਲ ਜਦੋਂ ਪੁਲਸ ਨੇ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਹ ਕਟਨੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਮਾਨਸਿਕ ਸੰਤੁਲਨ ਖ਼ਰਾਬ ਹੋ ਗਿਆ ਹੈ। ਉਸ ਨੂੰ ਆਪਣਾ ਪਤਾ ਟਿਕਾਣਾ ਯਾਦ ਹੈ। ਜਦੋਂ ਉਸ ਦੇ ਪਿੰਡ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਹ ਤਾਂ 16 ਸਾਲ ਤੋਂ ਗਾਇਬ ਹੈ। ਪੁਲਸ ਦੀ ਕੋਸ਼ਿਸ਼ ਤੋਂ ਬਾਅਦ ਜਦੋਂ ਇਹ ਸ਼ਖਸ ਪਰਿਵਾਰ ਵਾਲਿਆਂ ਨੂੰ ਮਿਲਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News