14 ਸਾਲਾ ਭਾਰਤੀ ਕੁੜੀ ਨੂੰ ਮਿਲਿਆ ਨਾਸਾ ਫੈਲੋਸ਼ਿਪ, ਬਲੈਕ ਹੋਲ ਅਤੇ ਗੌਡ ''ਤੇ ਲਿਖੀ ਸੀ ਥਿਊਰੀ

08/20/2021 12:07:22 AM

ਮੁੰਬਈ - ਮਹਾਰਾਸ਼ਟਰ ਦੇ ਔਰੰਗਾਬਾਦ ਦੀ ਰਹਿਣ ਵਾਲੀ 14 ਸਾਲਾ ਦੀਕਸ਼ਾ ਸ਼ਿੰਦੇ ਨੇ ਘੱਟ ਉਮਰ ਵਿੱਚ ਹੀ ਵੱਡੀ ਉਪਲਬਧੀ ਹਾਸਲ ਕੀਤੀ ਹੈ। ਦੀਕਸ਼ਾ ਸ਼ਿੰਦੇ ਦੀ ਚੋਣ ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਫੈਲੋਸ਼ਿਪ ਲਈ ਹੋਈ ਹੈ। ਨਿਊਜ਼ ਏਜੰਸੀ ਏ.ਐੱਨ.ਆਈ. ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਨਾਸਾ ਦੀ ਇਹ ਫੈਲੋਸ਼ਿਪ ਕਿਵੇਂ ਮਿਲੀ। ਦੀਕਸ਼ਾ ਸ਼ਿੰਦੇ ਨੇ ਦੱਸਿਆ ਉਨ੍ਹਾਂ ਨੇ ਬਲੈਕ ਹੋਲ ਅਤੇ ਗੌਡ 'ਤੇ ਇੱਕ ਥਿਊਰੀ ਲਿਖੀ ਸੀ। 

ਇਹ ਵੀ ਪੜ੍ਹੋ - ਬਾਈਡੇਨ ਦਾ ਵੱਡਾ ਫੈਸਲਾ, ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਨਾਲ ਸਾਰੇ ਹਥਿਆਰ ਸੌਦੇ ਰੱਦ

ਤਿੰਨ ਕੋਸ਼ਿਸ਼ਾਂ ਤੋਂ ਬਾਅਦ ਨਾਸਾ ਨੇ ਉਸ ਨੂੰ ਸਵੀਕਾਰ ਕੀਤਾ ਸੀ। ਦੀਕਸ਼ਾ ਨੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਆਪਣੀ ਵੈਬਸਾਈਟ ਲਈ ਇੱਕ ਆਰਟੀਕਲ ਲਿਖਣ ਲਈ ਕਿਹਾ ਸੀ। ਨਾਸਾ ਵਿੱਚ ਚੋਣ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦੀਕਸ਼ਾ ਦੀ ਕਾਫੀ ਚਰਚਾ ਹੋ ਰਹੀ ਹੈ। 

ਇਹ ਵੀ ਪੜ੍ਹੋ - UNSC 'ਚ ਬੋਲੇ ਜੈਸ਼ੰਕਰ- ਅਫਗਾਨਿਸਤਾਨ ਦੇ ਹਾਲਾਤ ਚਿੰਤਾਜਨਕ, ਅੱਤਵਾਦ ਖ਼ਿਲਾਫ਼ ਇੱਕਜੁਟ ਹੋਵੇ ਦੁਨੀਆ

ਇੱਕ ਘੰਟੇ ਪਹਿਲਾਂ ਸ਼ੇਅਰ ਕੀਤੀ ਗਈ ਇਸ ਪੋਸਟ ਨੂੰ ਹੁਣ ਤੱਕ 4000 ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। ਕਈ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਸੁਫਨਿਆਂ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ ਹੈ ਅਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਹਨ। ਇੱਕ ਟਵਿੱਟਰ ਯੂਜ਼ਰਸ ਨੇ ਲਿਖਿਆ ਉਹ ਭਾਰਤ ਦਾ ਉੱਜਵਲ ਭਵਿੱਖ ਹੈ। ਉਥੇ ਹੀ, ਇੱਕ ਨੇ ਸ਼ਾਨਦਾਰ ਦੱਸਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News