ਕੀਨੀਆ ''ਚ 2 ਵੱਖ-ਵੱਖ ਸੜਕ ਹਾਦਸਿਆਂ ''ਚ 14 ਲੋਕਾਂ ਦੀ ਮੌਤ

04/09/2024 2:29:47 PM

ਨਾਕੁਰੂ (ਏਜੰਸੀ)- ਉੱਤਰੀ-ਪੱਛਮੀ ਕੀਨੀਆ ਵਿਚ ਕੁਝ ਘੰਟਿਆਂ ਦੇ ਅੰਦਰ ਹੀ 2 ਵੱਖ-ਵੱਖ ਸੜਕ ਹਾਦਸਿਆਂ ਵਿਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਸਾਊਦੀ ਅਰਬ ਤੇ ਪਾਕਿਸਤਾਨ ਨੇ ਨਵੀਂ ਦਿੱਲੀ-ਇਸਲਾਮਾਬਾਦ ਦਰਮਿਆਨ ਗੱਲਬਾਤ ਦੇ ਮਹੱਤਵ 'ਤੇ ਦਿੱਤਾ ਜ਼ੋਰ

ਰਿਫਟ ਵੈਲੀ ਖੇਤਰੀ ਟਰੈਫਿਕ ਕਮਾਂਡੈਂਟ ਡੋਰਥੀ ਮੂਲੇਕੇ ਨੇ ਦੱਸਿਆ ਕਿ ਸ਼ਾਮ 7:30 ਵਜੇ ਇਕ ਕਾਰ ਇੱਕ ਟਰੱਕ ਨਾਲ ਟਕਰਾ ਗਈ,ਜਿਸ ਦੇ ਨਤੀਜੇ ਵਜੋਂ 6 ਲੋਕਾਂ ਦੀ ਮੌਤ ਹੋ ਗਈ। ਮੂਲੇਕੇ ਨੇ ਇਹ ਵੀ ਪੁਸ਼ਟੀ ਕੀਤੀ ਕਿ ਇੱਕ ਹੋਰ ਸੜਕ ਹਾਦਸੇ ਵਿੱਚ ਘੱਟੋ-ਘੱਟ 8 ਲੋਕ ਮਾਰੇ ਗਏ, ਜਿਸ ਵਿੱਚ ਨਾਕੁਰੂ-ਏਲਡੋਰੇਟ ਹਾਈਵੇਅ 'ਤੇ 3 ਵਾਹਨ ਸ਼ਾਮਲ ਸਨ।

ਇਹ ਵੀ ਪੜ੍ਹੋ: ਹੈਜ਼ਾ ਦੇ ਕਹਿਰ ਤੋਂ ਭੱਜ ਰਹੇ ਸੀ ਲੋਕ, ਸਮੁੰਦਰ 'ਚ ਕਿਸ਼ਤੀ ਪਲਟਣ ਕਾਰਨ 98 ਲੋਕਾਂ ਨੇ ਗਵਾਈ ਆਪਣੀ ਜਾਨ

ਮੂਲੇਕੇ ਨੇ ਦੱਸਿਆ ਕਿ ਦੂਜਾ ਹਾਦਸਾ ਮੰਗਲਵਾਰ ਸਵੇਰੇ 5:40 ਵਜੇ ਨਗਾਟਾ ਬਲੈਕਸਪੌਟ 'ਤੇ ਟਰੱਕ ਦੀ ਬ੍ਰੇਕ ਖਰਾਬ ਹੋਣ ਕਾਰਨ ਵਾਪਰਿਆ। ਅਧਿਕਾਰਤ ਅੰਕੜਿਆਂ ਅਨੁਸਾਰ, ਪਿਛਲੇ ਤਿੰਨ ਮਹੀਨਿਆਂ ਵਿੱਚ ਪੂਰਬੀ ਅਫ਼ਰੀਕੀ ਦੇਸ਼ ਵਿੱਚ ਵੱਖ-ਵੱਖ ਹਾਦਸਿਆਂ ਵਿੱਚ  1,000 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਬਹੁਤ ਸਾਰੇ ਜ਼ਖ਼ਮੀ ਹੋਏ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ : ਗੁਰਦੁਆਰਾ ਸਿੱਖ ਟੈਂਪਲ ਐਡਮਿੰਟਨ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


cherry

Content Editor

Related News