ਹਿਮਾਚਲ ਪ੍ਰਦੇਸ਼ : ਬਰਫਬਾਰੀ ’ਚ ਫਸੇ 133 ਲੋਕ ਰੈਸਕਿਊ
Wednesday, Mar 09, 2022 - 10:13 AM (IST)
ਮਨਾਲੀ (ਭਾਸ਼ਾ)- ਲਾਹੌਲ-ਸਪੀਤੀ ਪੁਲਸ ਨੇ ਰੋਹਲੀ ਤੇ ਕਡੂਨਾਲੇ ’ਚ ਬਰਫਬਾਰੀ ’ਚ ਫਸੇ ਸਾਰੇ 133 ਲੋਕ ਰੈਸਕਿਊ ਕਰ ਲਏ ਹਨ। ਦੇਰ ਰਾਤ ਤੱਕ ਚੱਲੇ ਇਸ ਰੈਸਕਿਊ ਅਭਿਆਨ ’ਚ 119 ਨੂੰ ਨਕਸ਼ਤਦੀ ਤੋਂ ਉਦੈਪੁਰਸ ਜਦਕਿ 14 ਲੋਕਾਂ ਨੂੰ ਰੋਹਲੀ ਸੁਰੱਖਿਅਤ ਪਹੁੰਚਾਇਆ। ਕਡੂਨਾਲਾ ’ਚ ਹੋਈ ਬਰਫਬਾਰੀ ਨਾਲ ਰੋਹਲੀ ਤੋਂ ਕਿਲਾੜ ਵੱਲ ਵੀ ਰਸਤਾ ਬਲਾਕ ਹੈ, ਉੱਥੇ ਹੀ ਬੀ. ਆਰ. ਓ. ਸੜਕ ਬਹਾਲੀ ’ਚ ਜੁਟਿਆ ਹੋਇਆ ਹੈ। ਮੰਗਲਵਾਰ ਦੇਰ ਸ਼ਾਮ ਤੱਕ ਸੜਕ ਦੇ ਬਹਾਲ ਹੋਣ ਦੀ ਉਮੀਦ ਹੈ। ਸੋਮਵਾਰ ਸ਼ਾਮ ਨੂੰ ਲੋਕਾਂ ਦੇ ਫਸੇ ਹੋਣ ਦਾ ਪਤਾ ਚੱਲਦਿਆਂ ਹੀ ਲਾਹੌਲ-ਸਪੀਤੀ ਪੁਲਸ ਨੇ ਰੈਸਕਿਊ ਮੁਹਿੰਮ ਸ਼ੁਰੂ ਕੀਤਾ।
ਜ਼ਿਲੇ ਦੀ ਸਰਹੱਦੀ ਪੁਲਸ ਚੌਕੀ ਨਕਸ਼ਤਦੀ ਤੋਂ ਬਚਾਅ ਦਲ ਪੁਲਸ ਵਿਭਾਗ, ਸੀਮਾ ਸੜਕ ਸੰਗਠਨ ਦੇ ਅਧਿਕਾਰੀਆਂ ਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਬਚਾਅ ਕਾਰਜ ਲਈ ਰੋਹਲੀ ਤੇ ਕਡੂਨਾਲਾ ਵੱਲ ਰਵਾਨਾ ਹੋਇਆ। ਰੋਹਲੀ ਤੋਂ ਅੱਗੇ ਕਡੂਨਾਲਾ ਵੱਲ ਫਸੇ ਹੋਏ ਲੋਕਾਂ ਤੱਕ ਪੈਦਲ ਪਹੁੰਚ ਕੇ ਬਚਾਵ ਕਾਰਜ ਕੀਤਾ। 7 ਵਾਹਨਾਂ ਜੋ ਕੁੱਲੂ ਤੋਂ ਪਾਂਗੀ ਤੇ 9 ਵਾਹਨ ਜੋ ਪਾਂਗੀ ਤੋਂ ਕੁੱਲੂ ਵੱਲ ਜਾ ਰਹੇ ਸਨ, ’ਚ ਕੁੱਲ 119 ਮੁਸਾਫਰ ਸਨ, ਜਿਨ੍ਹਾਂ ’ਚ 7 ਬੱਚੇ ਤੇ 43 ਔਰਤਾਂ ਸ਼ਾਮਿਲ ਹਨ, ਸਾਰਿਆਂ ਨੂੰ ਸੁਰੱਖਿਅਤ ਨਕਸ਼ਤਦੀ ਲਿਆਂਦਾ ਗਿਆ।