125 ਫੁੱਟ ਦਾ ਰਾਵਣ ਡਿੱਗਿਆ, 60 ਕਾਰੀਗਰਾਂ ਦੀ ਮਿਹਨਤ 'ਤੇ ਫਿਰ ਗਿਆ ਪਾਣੀ

Monday, Oct 23, 2023 - 12:13 PM (IST)

125 ਫੁੱਟ ਦਾ ਰਾਵਣ ਡਿੱਗਿਆ, 60 ਕਾਰੀਗਰਾਂ ਦੀ ਮਿਹਨਤ 'ਤੇ ਫਿਰ ਗਿਆ ਪਾਣੀ

ਅੰਬਾਲਾ (ਭਾਸ਼ਾ)- ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਬਰਾੜਾ ਮੈਦਾਨ ਵਿਚ 125 ਫੁੱਟ ਉੱਚਾ ਰਾਵਣ ਦਾ ਪੁਤਲਾ ਖੜ੍ਹਾ ਕਰਦੇ ਸਮੇਂ ਡਿੱਗ ਗਿਆ। ਰਾਵਣ ਦਾ ਪੁਤਲਾ ਖੜ੍ਹਾ ਕਰਨ ਵਿਚ ਲੱਗੇ ਲੋਕਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਦੁਸਹਿਰੇ ਮੌਕੇ ਪੁਤਲਾ ਫੂਕਿਆ ਜਾਣਾ ਸੀ। ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ। ਜਿਸ ਸਮੇਂ ਇਹ ਕਰੀਬ 25 ਕੁਇੰਟਲ (2500 ਕਿਲੋ) ਦਾ ਪੁਤਲਾ ਡਿੱਗਿਆ, ਉਦੋਂ ਮੌਕੇ 'ਤੇ ਕਈ ਕਾਰੀਗਰ ਮੌਜੂਦ ਸਨ ਪਰ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਦੁਸਹਿਰਾ ਉਤਸਵ ਕਮੇਟੀ ਨੇ ਦੱਸਿਆ ਕਿ ਬਾਂਸ, ਕੱਪੜੇ, ਫਾਈਬਰ ਗਲਾਸ ਅਤੇ ਧਾਤ ਦੀਆਂ ਰਾਡਾਂ ਨਾਲ ਬਣੇ ਪੁਤਲੇ ਨੂੰ ਇਕ ਵੱਡੀ ਕਰੇਨ ਦੀ ਮਦਦ ਨਾਲ ਜ਼ਮੀਨ 'ਤੇ ਖੜ੍ਹਾ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ : ਰੋਹਿੰਗੀਆ ਸ਼ਰਨਾਰਥੀ ਜੰਮੂ ਕਸ਼ਮੀਰ 'ਚ ਬਣੇ ਵੱਡਾ ਮੁੱਦਾ, ਵਿਆਹ ਲਈ ਖਰੀਦ ਲਿਆਏ ਰੋਹਿੰਗੀਆ ਔਰਤਾਂ

ਇਸ ਦੌਰਾਨ ਪੁਤਲੇ ਨੂੰ ਖਿੱਚਦੇ ਸਮੇਂ ਕਰੇਨ ਦਾ ਬੂਮ ਟੁੱਟ ਗਿਆ ਅਤੇ ਉਹ ਜ਼ਮੀਨ 'ਤੇ ਡਿੱਗ ਕੇ ਨੁਕਸਾਨਿਆ ਗਿਆ। ਉੱਤਰ ਪ੍ਰਦੇਸ਼ ਦੇ ਕਾਰੀਗਰਾਂ ਨੇ ਇਸ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੀ ਮੁਰੰਮਤ ਨਹੀਂ ਹੋ ਸਕੀ। ਉਤਸਵ ਕਮੇਟੀ ਦੇ ਪ੍ਰਧਾਨ ਤਜਿੰਦਰ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਦਿੱਲੀ ਤੋਂ ਰਾਵਣ ਦਾ ਤਿਆਰ ਪੁਤਲਾ ਲਿਆਂਦਾ ਗਿਆ ਹੈ ਤਾਂ ਜੋ ਦੁਸਹਿਰਾ ਸਮਾਗਮ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਪੁਤਲੇ ਨੂੰ ਤਿਆਰ ਕਰਨ ਲਈ ਕਰੀਬ 60 ਕਾਰੀਗਰਾਂ ਨੇ ਮਹੀਨਿਆਂ ਬੱਧੀ ਮਿਹਨਤ ਕੀਤੀ ਸੀ ਜੋ ਕਿ ਖ਼ਰਾਬ ਹੋ ਗਿਆ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News