ਗੁਰਸਿਮਰਨ ਸਿੰਘ ਮੰਡ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ
Thursday, Mar 19, 2026 - 06:22 PM (IST)
ਖੰਨਾ (ਕਮਲ)- ਅੰਤਰਰਾਸ਼ਟਰੀ ਐਂਟੀ ਖਾਲਿਸਤਾਨ ਟੈਰੇਰਿਸਟ ਫਰੰਟ ਦੇ ਕੌਮੀ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਨੂੰ ਵਿਦੇਸ਼ੀ ਨੰਬਰ ਤੋਂ ਵ੍ਹਟਸਐਪ ਮੈਸੇਜ ਰਾਹੀਂ ਸ਼ਰੇਆਮ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮੰਡ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਅਕਤੀ ਵੱਲੋਂ ਬੀਤੀ ਰਾਤ ਧਮਕੀ ਦਿੱਤੀ ਗਈ ਕਿ ਉਹ ਉਸ ਨੂੰ ਅਤੇ ਹੋਰ ਸ਼ਿਵ ਸੈਨਾ ਅਤੇ ਆਰ.ਐੱਸ.ਐੱਸ. ਵਾਲੇ ਲੋਕਾਂ ਨੂੰ ਸਬਕ ਸਿਖਾਏਗਾ। ਉਸ ਨੇ ਕਿਹਾ ਕਿ ਉਹ ਉਸ ਨੂੰ ਬੇਅੰਤ ਸਿੰਘ ਵਾਂਗ ਮੌਤ ਦੇ ਘਾਟ ਉਤਾਰੇਗਾ ਤੇ ਉਸ ਦੇ ਸਰੀਰ ਦਾ ਇਕ ਟੁਕੜਾ ਵੀ ਨਹੀਂ ਲੱਭੇਗਾ। ਉਸ ਨੇ ਇਹ ਵੀ ਕਿਹਾ ਕਿ ਉਹ ਜਲਦ ਹੀ ਉਸ ਨੂੰ ਨੈਨਸੀ ਗਰੇਵਾਲ ਅਤੇ ਕਮਲ ਭਾਬੀ ਕੋਲ ਭੇਜ ਦੇਵੇਗਾ।
ਮੰਡ ਨੇ ਦੱਸਿਆ ਕਿ ਧਮਕੀ ਦੇਣ ਵਾਲੇ ਨੇ ਆਪਣਾ ਨਾਂ ਮਨਿੰਦਰ ਬਿੱਲਾ ਦੱਸਿਆ। ਮੰਡ ਨੇ ਕਿਹਾ ਕਿ ਉਹ ਕਿਸੇ ਵੀ ਖਾਲਿਸਤਾਨੀ ਦੀ ਗਿੱਦੜਧਮਕੀ ਤੋਂ ਡਰਨ ਵਾਲੇ ਨਹੀਂ ਹਨ ਤੇ ਅੱਤਵਾਦ ਤੇ ਖ਼ਾਲਿਸਤਾਨ ਵਿਰੁੱਧ ਆਵਾਜ਼ ਹਮੇਸ਼ਾ ਹੀ ਬੁਲੰਦ ਕਰਦੇ ਰਹਿਣਗੇ।
