12 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਪਿਓ ਤੇ ਜੀਜੇ ਨੇ ਰੋਲੀ ਪੱਤ
Wednesday, Feb 26, 2025 - 11:47 AM (IST)

12 ਸਾਲ ਦੀ ਕੁੜੀ ਮਾਂ ਬਣੀ ਹੈ, ਜਿਸ ਨੇ ਇਕ ਬੱਚੇ ਨੂੰ ਜਨਮ ਦਿੱਤਾ। ਇਹ ਮਾਮਲਾ ਹਰਿਆਣਾ ਦੇ ਯਮੁਨਾਨਗਰ ਦਾ ਹੈ, ਜਿੱਥੇ 12 ਸਾਲਾ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ਵਿਚ ਫਾਸਟ ਟਰੈਕ ਕੋਰਟ ਨੇ 30 ਸਾਲ ਦੇ ਮਤਰੇਏ ਪਿਓ ਅਤੇ 23 ਸਾਲਾ ਜੀਜਾ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ 'ਤੇ 40 ਹਜ਼ਾਰ ਰੁਪਏ ਜ਼ੁਰਮਾਨਾ ਵੀ ਲਾਇਆ ਹੈ। ਜ਼ੁਰਮਾਨਾ ਨਾ ਦੇਣ 'ਤੇ ਇਕ ਸਾਲ ਦੀ ਵਾਧੂ ਸਜ਼ਾ ਭੁਗਤਨੀ ਪਵੇਗੀ। ਮਤਰੇਏ ਪਿਤਾ ਨਾਲ DNA ਦਾ ਮਿਲਾਨ ਅਤੇ ਪੀੜਤਾ ਦੀ ਗਵਾਹੀ ਸਜ਼ਾ ਦਾ ਮੁੱਖ ਆਧਾਰ ਬਣਿਆ। ਪੁਲਸ ਨੇ 31 ਦਸੰਬਰ 2023 ਨੂੰ ਕੁੜੀ ਦੇ ਹੀ ਮਤਰੇਏ ਪਿਤਾ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ- ਕਤਲ ਮਗਰੋਂ ਪਤੀ ਦਾ ਹੈਰਾਨੀਜਨਕ ਖ਼ੁਲਾਸਾ, 'ਮੇਲੇ 'ਚ ਗੁਆਚ ਗਈ ਤੁਹਾਡੀ ਮਾਂ...'
ਮਤਰੇਏ ਪਿਓ ਨੇ ਵੇਚਣ ਲਈ ਬਣਾਈ ਸੀ ਝੂਠੀ ਕਹਾਣੀ
ਪੁਲਸ ਸ਼ਿਕਾਇਤ 'ਚ ਪੀੜਤਾ ਦੇ ਮਤਰੇਏ ਪਿਤਾ ਨੇ ਕਿਹਾ ਸੀ ਕਿ 31 ਦਸੰਬਰ 2023 ਨੂੰ ਉਹ ਬਾਈਕ 'ਤੇ ਪਤਨੀ ਨੂੰ ਪੇਕੇ ਛੱਡਣ ਜਾ ਰਿਹਾ ਸੀ। ਜਦੋਂ ਉਹ ਦੋਵੇਂ ਰਣਜੀਤਪੁਰ ਨਦੀ ਪੁਲ 'ਤੇ ਪਹੁੰਚੇ ਤਾਂ ਇਕ ਬੱਚੇ ਦੇ ਰੋਣ ਦੀ ਆਵਾਜ਼ ਆਈ। ਬਾਈਕ ਰੋਕ ਕੇ ਵੇਖਿਆ ਤਾਂ ਉੱਥੇ ਕੁੱਤੇ ਭੌਂਕ ਰਹੇ ਸਨ। ਸੜਕ ਕਿਨਾਰੇ ਇਕ ਨਵਜੰਮੀ ਬੱਚੀ ਰੋ ਰਹੀ ਸੀ। ਪਤਨੀ ਨੇ ਬੱਚੀ ਨੂੰ ਚੁੱਕਿਆ ਅਤੇ ਸ਼ਾਲ ਵਿਚ ਲਪੇਟ ਲਿਆ। ਆਲੇ-ਦੁਆਲੇ ਬੱਚੀ ਦੇ ਮਾਂ-ਬਾਪ ਦੀ ਭਾਲ ਕੀਤੀ ਪਰ ਕੋਈ ਨਹੀਂ ਮਿਲਿਆ। ਉਨ੍ਹਾਂ ਨੇ ਬੱਚੀ ਨੂੰ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ। ਸੂਚਨਾ ਮਿਲਣ 'ਤੇ ਪੁਲਸ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ।
ਇਹ ਵੀ ਪੜ੍ਹੋ- ਸਕੂਨ ਦਾ ਪਲ ਬਿਤਾਉਣਾ ਚਾਹੁੰਦੇ ਹੋ ਤਾਂ ਲਾ ਆਓ ਇਸ ਪਿੰਡ ਦਾ ਗੇੜਾ
ਜੀਜੇ ਨੇ ਕਈ ਵਾਰ ਬਣਾਇਆ ਹਵਸ ਦਾ ਸ਼ਿਕਾਰ
ਬੱਚੀ ਨੂੰ ਜਗਾਧਰੀ ਸਥਿਤ ਨਿਊ ਬੇਬੀ ਬੋਰਨ ਵਾਰਡ 'ਚ ਦਾਖਲ ਕਰਵਾਇਆ ਗਿਆ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਬੱਚੀ ਦੀ ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਇਕ ਔਰਤ ਨਾਬਾਲਗ ਨੂੰ ਲੈ ਕੇ ਪੁਲਸ ਚੌਕੀ ਪਹੁੰਚੀ। ਜਿੱਥੇ ਪੀੜਤਾ ਨੇ ਦੱਸਿਆ ਕਿ ਉਹ ਜਠਲਾਣਾ ਥਾਣਾ ਖੇਤਰ ਦੇ ਪਿੰਡ 'ਚ ਆਪਣੀ ਭੈਣ ਦੇ ਘਰ ਗਈ ਹੋਈ ਸੀ। ਜਿੱਥੇ ਜੀਜਾ ਨੇ ਉਸ ਨਾਲ ਕਈ ਵਾਰ ਗਲਤ ਕੰਮ ਕੀਤਾ। ਜਦੋਂ ਉਹ ਘਰ ਵਾਪਸ ਆਈ ਤਾਂ ਉਸ ਦੇ ਮਤਰੇਏ ਪਿਓ ਨੇ ਵੀ ਉਸ ਨਾਲ ਗਲਤ ਕੰਮ ਕੀਤਾ। ਉਹ ਗਰਭਵਤੀ ਹੋ ਗਈ। ਜਦੋਂ ਬੱਚੀ ਦਾ ਜਨਮ ਹੋਇਆ ਤਾਂ ਉਸ ਦੀ ਮਾਂ ਅਤੇ ਮਤਰੇਏ ਪਿਤਾ ਉਸ ਨੂੰ ਹਸਪਤਾਲ ਲੈ ਗਏ। ਜਿਸ ਦੀ ਉਸ ਦੇ ਮਤਰੇਏ ਪਿਓ ਨੇ ਝੂਠੀ ਕਹਾਣੀ ਰਚੀ ਸੀ।
ਇਹ ਵੀ ਪੜ੍ਹੋ- ਹੁਣ ਤੁਸੀਂ ਵੀ WhatsApp ਰਾਹੀਂ ਕਰ ਸਕਦੇ ਹੋ 'E-FIR'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8