ਪ੍ਰੇਮੀ ਨੂੰ ਮਿਲਣ ਲਈ ਹੋਟਲ ''ਚ ਬੁਲਾਇਆ, ਕਮਰੇ ''ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਕੁੜੀ...
Friday, Feb 21, 2025 - 10:36 AM (IST)

ਪਾਨੀਪਤ- ਹਰਿਆਣਾ ਦੇ ਪਾਣੀਪਤ ਤੋਂ ਪ੍ਰੇਮ ਜਾਲ 'ਚ ਫਸਾ ਕੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕੁੜੀ ਨੇ ਆਪਣੇ ਚਾਰ ਦੋਸਤਾਂ ਨਾਲ ਮਿਲ ਕੇ ਸੋਸ਼ਲ ਮੀਡੀਆ 'ਤੇ ਦੇਹਰਾਦੂਨ ਦੇ ਇਕ ਨੌਜਵਾਨ ਨਾਲ ਦੋਸਤੀ ਕਰ ਲਈ। ਉਨ੍ਹਾਂ ਨੇ ਫ਼ੋਨ ਨੰਬਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਫਿਰ ਉਨ੍ਹਾਂ ਵਿਚਕਾਰ ਅਫੇਅਰ ਸ਼ੁਰੂ ਹੋ ਗਿਆ। ਨੌਜਵਾਨ ਨੂੰ ਕੁੜੀ ਨਾਲ ਇੰਨਾ ਪਿਆਰ ਹੋ ਗਿਆ ਕਿ ਉਹ ਉਸ ਦੇ ਕਹਿਣ 'ਤੇ ਪਾਨੀਪਤ ਪਹੁੰਚ ਗਿਆ। ਕੁੜੀ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਦੇ ਨਾਲ ਇਕ ਹੋਟਲ 'ਚ ਸਮਾਂ ਬਿਤਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਮਹਾਕੁੰਭ ਸੰਗਮ 'ਚ ਇਸ਼ਨਾਨ ਕਰਦੀਆਂ ਔਰਤਾਂ ਦੇ ਬਣਾਏ ਅਸ਼ਲੀਲ ਵੀਡੀਓ, ਕੀਤੇ ਵਾਇਰਲ
ਨੌਜਵਾਨ ਬਿਨਾਂ ਕੁਝ ਸੋਚੇ ਪਾਨੀਪਤ ਦੇ ਮੂਨ ਹੋਟਲ ਪਹੁੰਚ ਗਿਆ ਪਰ ਉੱਥੇ ਜੋ ਕੁਝ ਵੀ ਉਸ ਨਾਲ ਹੋਣ ਵਾਲਾ ਸੀ, ਉਹ ਉਸ ਤੋਂ ਅਣਜਾਣ ਸੀ। ਨੌਜਵਾਨ ਨੇ ਹੋਟਲ 'ਚ ਇਕ ਕਮਰਾ ਬੁੱਕ ਕੀਤਾ ਅਤੇ ਫਿਰ ਬਾਹਰ ਆਪਣੀ ਪ੍ਰੇਮਿਕਾ ਦਾ ਇੰਤਜ਼ਾਰ ਕਰਨ ਲੱਗ ਪਿਆ। ਜਦੋਂ ਪ੍ਰੇਮਿਕਾ ਆਈ ਤਾਂ ਦੋਵੇਂ ਕਮਰੇ 'ਚ ਵੜਨ ਲੱਗ ਪਰ ਉਦੋਂ 4 ਮੁੰਡੇ ਉੱਥੇ ਪਹੁੰਚ ਗਏ। ਉਨ੍ਹਾਂ ਨੇ ਦੋਵਾਂ ਨੂੰ ਜ਼ਬਰਦਸਤੀ ਕਾਰ 'ਚ ਬਿਠਾ ਲਿਆ। ਫਿਰ ਕੁੜੀ ਨੂੰ ਤਾਂ ਛੱਡ ਦਿੱਤਾ ਪਰ ਮੁੰਡੇ ਨੂੰ ਆਪਣੇ ਨਾਲ ਹੀ ਰੱਖਿਆ। ਉਸ ਤੋਂ ਬਾਅਦ ਉਨ੍ਹਾਂ ਨੇ ਮੁੰਡੇ ਦੇ ਪਰਿਵਾਰ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ। ਸੂਚਨਾ ਮਿਲਦੇ ਹੀ ਪਾਨੀਪਤ ਪੁਲਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਸਿਰਫ਼ 30 ਘੰਟਿਆਂ 'ਚ ਅਗਵਾਕਾਂਡ ਦੀ ਗੁੱਥੀ ਸੁਲਝਾ ਲਿਆ। ਅਪਰਾਧ ਜਾਂਚ ਏਜੰਸੀ (ਸੀਆਈਏ-2) ਟੀਮ ਨੇ ਇਸ ਘਟਨਾ ਦਾ ਪਰਦਾਫਾਸ਼ ਕਰ ਕੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਪਰ ਪੂਰੇ ਮਾਮਲੇ ਦੀ ਮਾਸਟਰਮਾਈਂਡ ਯਾਨੀ ਕਿ ਨੌਜਵਾਨ ਦੀ ਪ੍ਰੇਮਿਕਾ ਅਜੇ ਵੀ ਫਰਾਰ ਹੈ। ਉਸ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਡੀਐੱਸਪੀ ਸਤੀਸ਼ ਵਤਸ ਨੇ ਕਿਹਾ,''ਮੰਗਲਵਾਰ ਸ਼ਾਮ ਨੂੰ ਲਗਭਗ 4 ਵਜੇ ਸੂਚਨਾ ਮਿਲੀ ਕਿ ਇਕ ਨੌਜਵਾਨ ਅਤੇ ਇਕ ਕੁੜੀ ਸਿਵਾਹ ਪਿੰਡ ਦੇ ਮੂਨ ਹੋਟਲ 'ਚ ਪਹੁੰਚੇ। ਉਦੋਂ ਅਚਾਨਕ ਚਾਰ ਮੁੰਡਿਆਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਸਕਾਰਪੀਓ ਕਾਰ 'ਚ ਬਿਠਾ ਕੇ ਅਗਵਾ ਕਰ ਲਿਆ ਅਤੇ ਫਰਾਰ ਹੋ ਗਏ। ਘਟਨਾ ਦੀ ਖ਼ਬਰ ਮਿਲਦੇ ਹੀ ਪੁਲਸ ਹਰਕਤ ਵਿੱਚ ਆ ਗਈ ਅਤੇ ਤੇਜ਼ੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਐੱਸਪੀ ਲੋਕੇਂਦਰ ਸਿੰਘ ਦੀ ਅਗਵਾਈ ਹੇਠ ਸੀਆਈਏ-2 ਟੀਮ ਨੇ ਤੁਰੰਤ ਕਾਰਵਾਈ ਕੀਤੀ। ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।'' ਸਤੀਸ਼ ਵਤਸ ਨੇ ਕਿਹਾ,''ਇਸ ਦੌਰਾਨ ਇਕ ਹੈਰਾਨੀਜਨਕ ਕਹਾਣੀ ਸਾਹਮਣੇ ਆਈ। ਇਹ ਖੁਲਾਸਾ ਹੋਇਆ ਕਿ ਉਹੀ ਕੁੜੀ ਇਸ ਪੂਰੀ ਯੋਜਨਾ ਦੀ ਮਾਸਟਰਮਾਈਂਡ ਸੀ। ਉਸ ਨੇ ਆਪਣੇ ਚਾਰ ਦੋਸਤਾਂ ਨਾਲ ਮਿਲ ਕੇ ਨੌਜਵਾਨ ਨੂੰ ਪਿਆਰ ਦੇ ਜਾਲ 'ਚ ਫਸਾ ਲਿਆ ਸੀ। ਫਿਲਹਾਲ ਕੁੜੀ ਫਰਾਰ ਹੈ ਅਤੇ ਉਸ ਦੀ ਭਾਲ ਜਾਰੀ ਹੈ। ਜਲਦੀ ਹੀ ਕੁੜੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8