ਅਮਰੀਕਾ ਤੋਂ ਡਿਪੋਰਟ ਹਰਿਆਣਾ ਦੇ 44 ਲੋਕਾਂ ਨੂੰ ਲੈ ਕੇ ਬੱਸ ਅੰਬਾਲਾ ਪਹੁੰਚੀ
Monday, Feb 17, 2025 - 03:30 PM (IST)

ਅੰਬਾਲਾ- ਅਮਰੀਕਾ ਤੋਂ ਡਿਪੋਰਟ ਹਰਿਆਣਾ ਦੇ 44 ਲੋਕਾਂ ਨੂੰ ਲੈ ਕੇ ਇਕ ਬੱਸ ਸੋਮਵਾਰ ਸਵੇਰੇ ਅੰਬਾਲਾ ਪਹੁੰਚੀ। ਡਿਪੋਰਟ ਹੋਏ ਵਿਅਕਤੀ ਸੰਦੀਪ (26) ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਨਵੰਬਰ ਦੇ ਆਖ਼ਰੀ ਹਫ਼ਤੇ ਅਮਰੀਕਾ ਗਿਆ ਸੀ। ਰਾਜੇਸ਼ ਨੇ ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ,''ਮੇਰਾ ਨਾਂ ਰਾਜੇਸ਼ ਹੈ। ਮੇਰੇ ਰਿਸ਼ਤੇਦਾਰ ਦਾ ਨਾਂ ਸੰਦੀਪ ਹੈ, ਜਿਸ ਦੀ ਉਮਰ 26 ਸਾਲ ਹੈ। ਉਹ ਨਵੰਬਰ ਦੇ ਆਖ਼ਰੀ ਹਫ਼ਤੇ ਉੱਥੇ (ਅਮਰੀਕਾ) ਗਿਆ ਸੀ ਅਤੇ ਮੇਰੀ ਉਸ ਨਾਲ ਆਖ਼ਰੀ ਗੱਲਬਾਤ 25 ਜਨਵਰੀ ਨੂੰ ਹੋਈ ਸੀ। ਉਸ ਦੇ ਏਜੰਟ ਨੇ ਉਸ ਨੂੰ ਮੈਕਸੀਕੋ 'ਚ ਛੱਡਿਆ ਸੀ ਅਤੇ ਉਸ ਨੇ 65 ਲੱਖ ਰੁਪਏ ਲਏ ਸਨ। ਉਸ ਨੂੰ ਲਿਜਾਉਣ ਦੌਰਾਨ ਉਸ ਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ...ਸਾਨੂੰ ਫੇਸਬੁੱਕ ਚੈਨਲ ਰਾਹੀਂ ਸੂਚਨਾ ਮਿਲੀ ਕਿ ਉਹ ਵਾਪਸ ਆ ਰਿਹਾ ਹੈ...।'' ਗੈਰ-ਕਾਨੂੰਨੀ ਰੂਪ ਨਾਲ ਅਮਰੀਕਾ ਗਏ ਭਾਰਤੀ ਨਾਗਰਿਕਾਂ ਦੇ ਤੀਜੇ ਬੈਚ ਨੂੰ ਲੈ ਕੇ ਜਹਾਜ਼ 16 ਫਰਵਰੀ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਸੀ। ਤੀਜਾ ਬੈਚ ਦੂਜੇ ਬੈਚ ਦੇ ਅੰਮ੍ਰਿਤਸਰ ਉਤਰਨ ਦੇ ਇਕ ਦਿਨ ਬਾਅਦ ਹੀ ਪਹੁੰਚਿਆ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਅਮਰੀਕੀਆਂ ਵਲੋਂ ਉਨ੍ਹਾਂ ਨੂੰ ਵਾਪਸ ਭੇਜਣ ਲਈ ਫ਼ੌਜ ਜਹਾਜ਼ ਚੁਣਨ 'ਤੇ ਅੰਸਤੋਸ਼ ਜ਼ਾਹਰ ਕੀਤਾ। ਥਰੂਰ ਨੇ ਕਿਹਾ,''ਮੈਂ ਅਮਰੀਕੀਆਂ ਵਲੋਂ ਫ਼ੌਜ ਜਹਾਜ਼ ਭੇਜਣ ਦੇ ਫੈਸਲੇ ਤੋਂ ਖੁਸ਼ ਨਹੀਂ ਹਾਂ।'' ਉਨ੍ਹਾਂ ਕਿਹਾ,''ਮੈਂ ਅਜਿਹੀ ਕੋਈ ਰਿਪੋਰਟ ਨਹੀਂ ਦੇਖੀ ਹੈ ਕਿ ਵਾਪਸ ਆਉਣ ਵਾਲਿਆਂ ਨੂੰ ਹੱਥਕੜੀਆਂ ਅਤੇ ਬੇੜੀਆਂ ਵੀ ਲਗਾਈਆਂ ਗਈਆਂ ਹਨ। ਜੇਕਰ ਅਜਿਹਾ ਸੀ ਤਾਂ ਸਾਨੂੰ ਯਕੀਨੀ ਰੂਪ ਨਾਲ ਵਿਰੋਧ ਕਰਨਾ ਚਾਹੀਦਾ।'' ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਕਿ ਡਿਪੋਰਟ ਹੋ ਕੇ ਆਉਣ ਵਾਲਿਆਂ ਨਾਲ ਉੱਚਿਤ ਰਵੱਈਆ ਕੀਤਾ ਜਾਵੇਗਾ ਅਤੇ ਸਾਰੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਡਿਪੋਰਟ ਹੋਏ ਲੋਕ ਆਪਣੇ-ਆਪਣਾ ਰਾਜਾਂ 'ਚ ਜਾਣ ਤੋਂ ਪਹਿਲੇ ਕੁਝ ਘੰਟਿਆਂ ਲਈ ਅੰਮ੍ਰਿਤਸਰ 'ਚ ਰਹਿਣਗੇ।'' ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕਣ ਤੋਂ ਬਾਅਦ ਡਿਪੋਰਟ ਕੀਤੇ ਗਏ ਲੋਕਾਂ ਦੀ ਇਹ ਤੀਜੀ ਅਜਿਹੀ ਉਡਾਣ ਹੈ ਜੋ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੀ ਹੈ। 5 ਫਰਵਰੀ ਨੂੰ ਅਮਰੀਕਾ ਜਾਣ ਵਾਲਾ ਪਹਿਲਾ ਜੱਥਾ ਪੰਜਾਬ ਦੇ ਅੰਮ੍ਰਿਤਸਰ ਪਹੁੰਚਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8