ਹੋਟਲ ਦੇ ਕਮਰੇ ਵਿੱਚ ਕੁੜੀ ਨੂੰ ਮਿਲਣ ਪਹੁੰਚੇ ਮੁੰਡੇ ਨਾਲ ਹੋਈ ਜੱਗੋਂ-ਤੇਰ੍ਹਵੀਂ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
Monday, Feb 24, 2025 - 12:29 PM (IST)

ਨੈਸ਼ਨਲ ਡੈਸਕ : ਸੋਸ਼ਲ ਮੀਡੀਆ ਉੱਤੇ ਇਕ ਮੁੰਡੇ ਦੀ ਪਹਿਲਾਂ ਕੁੜੀ ਨਾਲ ਦੋਸਤੀ ਹੋਈ ਤੇ ਫਿਰ ਦੋਵਾਂ ਵਿਚਕਾਰ ਅਫੇਅਰ ਸ਼ੁਰੂ ਹੋ ਗਿਆ। ਇਨ੍ਹਾਂ ਹੀ ਨਹੀਂ ਸੋਸ਼ਲ ਮੀਡੀਆ ਉੱਤੇ ਹੋਈ ਦੋਸਤੀ ਵਿੱਚ ਮੁੰਡਾ ਕੁੜੀ ਦੇ ਪਿਆਰ ਵਿੱਚ ਇਨ੍ਹਾਂ ਸੀਰੀਅਸ ਹੋ ਗਿਆ ਕਿ ਕੁੜੀ ਦੇ ਇਕ ਵਾਰ ਕਹਿਣ ਉੱਤੇ ਹੀ ਉਹ ਦਹਿਰਾਦੂਨ ਤੋਂ ਪਾਣੀਪਤ ਪਹੁੰਚ ਗਿਆ। ਦੋਵੇਂ ਹੋਟਲ ਦੇ ਇਕ ਕਮਰੇ ਅੰਦਰ ਮਿਲੇ। ਇਸ ਮੁਲਾਕਾਤ ਦੌਰਾਨ ਜੋ ਹੋਇਆ ਉਹ ਸ਼ਾਇਦ ਸੋਸ਼ਲ ਮੀਡੀਆ ਉੱਤੇ ਇਸ ਤਰੀਕੇ ਨਾਲ ਪਿਆਰ ਕਰਨ ਵਾਲਿਆਂ ਦੇ ਰੌਂਗਟੇ ਖੜ੍ਹੇ ਕਰ ਦੇਵੇਗਾ।
ਜਾਣਕਾਰੀ ਮੁਤਾਬਕ ਇਕ ਕੁੜੀ ਜੋ ਖੁਦ ਨੂੰ ਹਰਿਆਣਾ ਦੇ ਪਾਣੀਪਤ ਦੀ ਰਹਿਣ ਵਾਲੀ ਦੱਸਦੀ ਸੀ, ਦਹਿਰਾਦੂਣ ਨਿਵਾਸੀ ਇਕ ਮੁੰਡੇ ਨਾਲ ਸੋਸ਼ਲ ਮੀਡੀਆ ਰਾਹੀਂ ਅਫੇਅਰ ਵਿੱਚ ਆ ਗਈ। ਦੋਵਾਂ ਨੇ ਪਹਿਲਾਂ ਇਕ-ਦੂਜੇ ਨਾਲ ਮੋਬਾਇਲ ਨੰਬਰ ਅਕਸਚੇਂਜ ਕੀਤੇ ਤੇ ਫਿਰ ਆਖਿਰ ਇਕ ਦਿਨ ਕੁੜੀ ਨੇ ਮੁੰਡੇ ਨੂੰ ਮਿਲਣ ਲਈ ਪਾਣੀਪਤ ਸੱਦ ਲਿਆ।
ਮੁੰਡਾ ਵੀ ਬਿਨ੍ਹਾਂ ਕੁਝ ਸੋਚੇ ਸਮਝੇ ਤੈਅ ਸਮੇਂ ਮੁਤਾਬਕ ਕੁੜੀ ਦੇ ਦੱਸੇ ਉੱਤੇ ਪਾਣੀਪਤ ਦੇ ਮੂਨ ਹੋਟਲ ਪਹੁੰਚ ਗਿਆ ਪਰ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਉਥੇ ਉਸ ਨਾਲ ਕੀ ਹੋਣ ਵਾਲਾ ਹੈ। ਨੌਜਵਾਨ ਨੇ ਹੋਟਲ 'ਚ ਕਮਰਾ ਬੁੱਕ ਕਰਵਾਇਆ ਅਤੇ ਫਿਰ ਬਾਹਰ ਆਪਣੀ ਪ੍ਰੇਮਿਕਾ ਦਾ ਇੰਤਜ਼ਾਰ ਕਰਨ ਲੱਗਾ। ਜਦੋਂ ਸਹੇਲੀ ਆਈ ਤਾਂ ਦੋਵੇਂ ਕਮਰੇ ਵਿੱਚ ਵੜ੍ਹ ਗਏ ਪਰ ਫਿਰ ਚਾਰ ਲੜਕੇ ਉਥੇ ਆ ਗਏ ਅਤੇ ਉਸ ਨੂੰ ਧਮਕੀਆਂ ਦੇਣ ਲੱਗੇ। ਲੜਕਿਆਂ ਨੇ ਮੁੰਡੇ ਨੂੰ ਉਸਦੀ ਸਹੇਲੀ ਸਣੇ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਏ। ਫਿਰ ਬਾਅਦ ਵਿਚ ਉਨ੍ਹਾਂ ਨੇ ਕੁੜੀ ਨੂੰ ਛੱਡ ਦਿੱਤਾ ਪਰ ਮੁੰਡੇ ਨੂੰ ਆਪਣੇ ਨਾਲ ਲੈ ਗਏ। ਇਥੇ ਹੀ ਬੱਸ ਨੂੰ ਇਨ੍ਹਾਂ ਨੌਜਵਾਨਾਂ ਨੇ ਮੁੰਡੇ ਦੇ ਪਰਿਵਾਰ ਨੂੰ ਫੋਨ ਕਾਲ ਕਰ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।
ਇਸ ਗੱਲ ਦੀ ਸੂਚਨਾ ਜਿਵੇਂ ਹੀ ਪਾਣੀਪਤ ਪੁਲਸ ਨੂੰ ਲੱਗੀ ਤਾਂ ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸਿਰਫ 30 ਘੰਟਿਆਂ ਵਿੱਚ ਅਗਵਾ ਹੋਏ ਮੁੰਡੇ ਦੀ ਗੁੱਥੀ ਸੁਲਝਾ ਦਿੱਤੀ। ਸੀਆਈਏ-2 ਦੀ ਟੀਮ ਨੇ ਇਸ ਘਟਨਾ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਪਰ ਪੂਰੇ ਮਾਮਲੇ ਦੀ ਮਾਸਟਰਮਾਈਂਡ ਮੁੰਡੇ ਦੀ ਪ੍ਰੇਮਿਕਾ ਹੀ ਦੱਸੀ ਜਾ ਰਹੀ ਹੈ, ਜੋ ਅਜੇ ਤੱਕ ਫਰਾਰ ਹੈ। ਪੁਲਸ ਹੁਣ ਉਸ ਦੀ ਭਾਲ ਕਰ ਰਹੀ ਹੈ।
ਹਰਿਆਣਾ ਪੁਲਸ ਦੇ ਡੀਐਸਪੀ ਸਤੀਸ਼ ਵਤਸ ਨੇ ਦੱਸਿਆ, 'ਮੰਗਲਵਾਰ ਸ਼ਾਮ ਕਰੀਬ 4 ਵਜੇ ਸੂਚਨਾ ਮਿਲੀ ਸੀ ਕਿ ਸਿਵਾਹ ਪਿੰਡ 'ਚ ਸਥਿਤ ਮੂਨ ਹੋਟਲ 'ਚ ਇਕ ਨੌਜਵਾਨ ਅਤੇ ਲੜਕੀ ਪਹੁੰਚੇ। ਫਿਰ ਅਚਾਨਕ ਚਾਰ ਲੜਕਿਆਂ ਨੇ ਉਸ ਨੂੰ ਅਗਵਾ ਕਰ ਲਿਆ, ਉਸ ਨੂੰ ਜ਼ਬਰਦਸਤੀ ਸਕਾਰਪੀਓ ਕਾਰ ਵਿਚ ਬਿਠਾ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਹਰਕਤ 'ਚ ਆ ਗਈ ਅਤੇ ਤੇਜ਼ੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਐਸਪੀ ਲੋਕੇਂਦਰ ਸਿੰਘ ਦੀ ਅਗਵਾਈ ਵਿੱਚ ਸੀਆਈਏ-2 ਦੀ ਟੀਮ ਨੇ ਤੁਰੰਤ ਕਾਰਵਾਈ ਕੀਤੀ। ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸਤੀਸ਼ ਵਤਸ ਨੇ ਦੱਸਿਆ, 'ਇਸ ਦੌਰਾਨ ਇਕ ਹੈਰਾਨ ਕਰਨ ਵਾਲੀ ਕਹਾਣੀ ਸਾਹਮਣੇ ਆਈ ਹੈ ਕਿ ਇਸ ਪੂਰੇ ਪਲਾਨ ਦੀ ਮਾਸਟਰਮਾਈਂਡ ਲੜਕੀ ਹੈ। ਉਸ ਨੇ ਚਾਰ ਦੋਸਤਾਂ ਨਾਲ ਮਿਲ ਕੇ ਨੌਜਵਾਨ ਨੂੰ ਪ੍ਰੇਮ ਜਾਲ 'ਚ ਫਸਾ ਲਿਆ ਸੀ। ਫਿਲਹਾਲ ਲੜਕੀ ਫਰਾਰ ਹੈ। ਉਸ ਦੀ ਭਾਲ ਜਾਰੀ ਹੈ। ਜਲਦੀ ਹੀ ਲੜਕੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।