ਟੁੱਟੇ ਦਿਲ ਦਾ Valentines Day ''ਤੇ ਕੁੜੀ ਨੇ ਲਿਆ ਅਨੋਖੇ ਅੰਦਾਜ਼ ''ਚ ਬਦਲਾ, ਵੀਡੀਓ ਵਾਇਰਲ
Friday, Feb 14, 2025 - 03:31 PM (IST)
![ਟੁੱਟੇ ਦਿਲ ਦਾ Valentines Day ''ਤੇ ਕੁੜੀ ਨੇ ਲਿਆ ਅਨੋਖੇ ਅੰਦਾਜ਼ ''ਚ ਬਦਲਾ, ਵੀਡੀਓ ਵਾਇਰਲ](https://static.jagbani.com/multimedia/2025_2image_15_29_441864178233.jpg)
ਵੈੱਬ ਡੈਸਕ : ਜਿਵੇਂ ਕਿ ਅੱਜ ਪੂਰੀ ਦੁਨੀਆ ਪਿਆਰ ਦਾ ਦਿਨ Valentines Day ਮਨਾ ਰਹੀ ਹੈ, ਉਥੇ ਹੀ ਗੁੜਗਾਓਂ ਦੀ ਇੱਕ ਨੌਜਵਾਨ ਕੁੜੀ ਨੇ ਵੈਲੇਨਟਾਈਨ ਡੇਅ 'ਤੇ ਆਪਣੇ ਸਾਬਕਾ ਬੁਆਏਫ੍ਰੈਂਡ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ। 24 ਸਾਲਾ ਕੁੜੀ ਨੇ ਆਪਣੇ ਸਾਬਕਾ ਬੁਆਏਫ੍ਰੈਂਡ ਦੇ ਘਰ 100 ਪੀਜ਼ਾ ਭਿਜਵਾ ਦਿੱਤੇ ਉਹ ਵੀ ਕੈਸ਼-ਆਨ-ਡਿਲੀਵਰੀ 'ਤੇ। ਇਸ ਸਭ ਦੇਖ ਦੇ ਉਸ ਦਾ ਸਾਬਕਾ ਪ੍ਰੇਮੀ ਹੈਰਾਨ ਰਹਿ ਗਿਆ।
ਦੋ ਸਾਲ ਫਰਿੱਜ 'ਚ ਸਾਂਭ ਕੇ ਰੱਖੀਆਂ ਪਤੀ ਦੀਆਂ ਯਾਦਾਂ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ
ਸਾਬਕਾ ਬੁਆਏਫ੍ਰੈਂਡ ਨੇ ਜਦੋਂ ਦੇਖਿਆ ਕਿ ਉਸ ਦੇ ਅਪਾਰਟਮੈਂਟ ਦੇ ਬਾਹਰ 100 ਪਿੱਜ਼ਾ ਡਿਲੀਵਰ ਹੋਏ ਹਨ, ਉਹ ਵੀ ਕੈਸ਼ ਆਨ ਡਿਲਵਰੀ ਦੇ, ਇਹ ਦੇਖ ਉਸ ਦੇ ਤੋਤੇ ਉੱਡ ਗਏ। ਇਸ ਦੀ ਕੀਮਤ ਦੇਣ ਵਿਚ ਅਸਫਲ ਰਹਿਣ ਉੱਤੇ ਉਸ ਦੀ ਡਿਲਵਰੀ ਕਰਮਚਾਰੀਆਂ ਨਾਲ ਬਹਿਸ ਵੀ ਹੋ ਗਈ। ਇਹ ਅਜੀਬ ਪਰ ਹਾਸੋਹੀਣੀ ਘਟਨਾ ਹੁਣ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣ ਗਈ ਹੈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਹਾਸੋਹੀਣੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
AMAZING 🚨 Girl seeks revenge from Ex-Boyfriend on Valentine's Day 😂🔥
— Times Algebra (@TimesAlgebraIND) February 14, 2025
24-year-old Ayushi Rawat from Gurgaon sent 100 cash-on-delivery pizzas to her ex-boyfriend’s house on Valentine’s Day.
Yash Sanghvi, a resident of Sector 53, ended up arguing with the delivery person 🤣… pic.twitter.com/EF3CYvjBWM
ਵੈਲੇਨਟਾਈਨ ਡੇਅ 'ਤੇ ਆਪਣੇ ਸਾਬਕਾ ਬੁਆਏਫ੍ਰੈਂਡ ਦੇ ਘਰ 100 ਕੈਸ਼-ਆਨ-ਡਿਲੀਵਰੀ ਪੀਜ਼ਾ ਭੇਜਣ ਦੀ ਘਟਨਾ ਕੋਈ ਇਕੱਲਾ ਮਾਮਲਾ ਨਹੀਂ ਹੈ। ਦੁਨੀਆ ਭਰ ਵਿੱਚ ਬਦਲੇ ਦੀਆਂ ਅਜਿਹੀਆਂ ਰਣਨੀਤੀਆਂ ਦੀ ਰਿਪੋਰਟ ਕੀਤੀ ਗਈ ਹੈ, ਜੋ ਰਿਸ਼ਤੇ ਟੁੱਟਣ ਦੇ ਚਿੰਤਾਜਨਕ ਰੁਝਾਨ ਨੂੰ ਦਰਸਾਉਂਦੀ ਹੈ।
Airtel ਨੇ ਲਾਂਚ ਕੀਤਾ 84 ਦਿਨਾਂ ਦਾ ਸਭ ਤੋਂ ਸਸਤਾ ਪਲਾਨ! BSNL-Vi ਨੂੰ ਲੱਗਾ ਵੱਡਾ ਝਟਕਾ
ਅਜਿਹੀ ਹੀ ਇਕ ਘਟਨਾ 2019 ਵਿਚ ਚੀਨ ਵਿਚ ਵੀ ਦੇਖਣ ਨੂੰ ਮਿਲੀ ਸੀ ਜਿਥੇ ਇਕ ਔਰਤ ਨੇ ਆਪਣੇ ਸਾਬਕਾ ਬੁਆਏਫ੍ਰੈਂਡ ਦੇ ਦਰਵਾਜ਼ੇ 'ਤੇ 1,000 ਕਿਲੋ ਪਿਆਜ਼ ਭਿਜਵਾ ਦਿੱਤੇ, ਜਿਸ 'ਤੇ ਇੱਕ ਨੋਟ ਲਿਖਿਆ ਸੀ, 'ਮੈਂ ਤਿੰਨ ਦਿਨਾਂ ਤੋਂ ਰੋਂਦੀ ਆ ਰਹੀ ਹਾਂ, ਹੁਣ ਤੁਹਾਡੀ ਵਾਰੀ ਹੈ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8