ਹਰਿਆਣਾ ਕਾਂਗਰਸ ਦੀ ਵੱਡੀ ਕਾਰਵਾਈ, ਨਗਰ ਨਿਗਮ ਚੋਣਾਂ ਤੋਂ ਪਹਿਲਾਂ 7 ਨੇਤਾਵਾਂ ਨੂੰ ਪਾਰਟੀ ''ਚੋਂ ਕੱਢਿਆ
Friday, Feb 21, 2025 - 12:51 AM (IST)

ਨੈਸ਼ਨਲ ਡੈਸਕ - ਹਰਿਆਣਾ ਕਾਂਗਰਸ ਨੇ ਵੀਰਵਾਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਆਪਣੇ 7 ਨੇਤਾਵਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਹੈ। ਹਰਿਆਣਾ ਕਾਂਗਰਸ ਦੀ ਇਹ ਵੱਡੀ ਕਾਰਵਾਈ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਸੂਬੇ ਵਿੱਚ ਅਗਲੇ ਮਹੀਨੇ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ। ਹਰਿਆਣਾ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਹੁਕਮਾਂ ਅਨੁਸਾਰ ਸਾਰੇ 7 ਨੇਤਾਵਾਂ ਨੂੰ ਤੁਰੰਤ ਪ੍ਰਭਾਵ ਨਾਲ 6 ਸਾਲ ਲਈ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ।
ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਉਦੈ ਭਾਨ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਨਿਗਮ ਚੋਣ ਪ੍ਰਕਿਰਿਆ ਦੌਰਾਨ ਹਾਲ ਹੀ ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਹਨ। ਇਸ ਦੇ ਨਾਲ ਹੀ ਇਸ ਸਬੰਧੀ ਰਿਪੋਰਟ ਮਿਲਣ ਤੋਂ ਬਾਅਦ ਸਾਰੇ ਸੱਤ ਆਗੂਆਂ ਨੂੰ ਅਗਲੇ ਛੇ ਸਾਲਾਂ ਲਈ ਤੁਰੰਤ ਪ੍ਰਭਾਵ ਨਾਲ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ।
ਇਨ੍ਹਾਂ ਆਗੂਆਂ ਨੂੰ ਕੱਢਿਆ ਪਾਰਟੀ ਵਿੱਚੋਂ ਬਾਹਰ
ਪਾਰਟੀ ਵੱਲੋਂ ਕੱਢੇ ਗਏ ਲੋਕਾਂ ਵਿੱਚ ਕਰਨਾਲ ਜ਼ਿਲ੍ਹਾ ਕਾਂਗਰਸ ਕਮੇਟੀ (ਡੀਸੀਸੀ) ਦੇ ਸਾਬਕਾ ਪ੍ਰਧਾਨ ਤਰਲੋਚਨ ਸਿੰਘ ਅਤੇ ਅਸ਼ੋਕ ਖੁਰਾਣਾ, ਯਮੁਨਾਨਗਰ ਦੇ ਪਾਰਟੀ ਆਗੂ ਪ੍ਰਦੀਪ ਚੌਧਰੀ ਅਤੇ ਮਧੂ ਚੌਧਰੀ, ਹਿਸਾਰ ਦੇ ਸੀਨੀਅਰ ਆਗੂ ਰਾਮ ਨਿਵਾਸ ਰਾੜਾ, ਗੁਰੂਗ੍ਰਾਮ ਦੇ ਪਾਰਟੀ ਆਗੂ ਹਰਵਿੰਦਰ ਅਤੇ ਰਾਮ ਕਿਸ਼ਨ ਸੈਨ ਸ਼ਾਮਲ ਹਨ।