ਬਦਲ ਗਿਆ ਸਾਰੇ ਸਰਕਾਰੀ ਤੇ ਪ੍ਰਾਇਵੇਟ ਸਕੂਲਾਂ ਦਾ ਸਮਾਂ, ਹੁਣ ਇਸ ਸਮੇਂ ਖੁੱਲਣਗੇ ਸਕੂਲ
Monday, Feb 17, 2025 - 09:44 AM (IST)

ਨੈਸ਼ਨਲ਼ ਡੈਸਕ : ਸਕੂਲਾਂ ਦੇ ਸਮੇਂ ਨਾਲ ਜੁੜੀ ਹੋਈ ਵੱਡੀ ਖਬਰ ਆ ਰਹੀ ਹੈ। ਸਕੂਲ ਖੁੱਲ੍ਹਣ ਅਤੇ ਬੰਦ ਹੋਣ ਲਈ ਗਰਮੀਆਂ ਅਤੇ ਸਰਦੀਆਂ ਦਾ ਵੱਖ-ਵੱਖ ਸਮਾਂ ਹੁੰਦਾ ਹੈ, ਜਿਸ ਦੇ ਅੰਦਰ ਵੱਡਾ ਬਦਲਾਅ ਆਇਆ ਹੈ। ਜਾਣਕਾਰੀ ਮੁਤਾਬਕ ਹਰਿਆਣਾ ਸਰਕਾਰ ਨੇ ਇਸ ਵਾਰ ਸਕੂਲਾਂ ਦਾ ਸਮਾਂ ਪਹਿਲਾਂ ਤੋਂ ਹੀ ਬਦਲ ਦਿੱਤਾ ਹੈ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਸਰਕਾਰ ਮਾਰਚ ਮਹੀਨੇ ਵਿੱਚ ਸਮਾਂ ਬਦਲਦੀ ਸੀ ਪਰ ਇਸ ਵਾਰ ਇਸਨੂੰ 16 ਫਰਵਰੀ ਤੋਂ ਲਾਗੂ ਕੀਤਾ ਜਾ ਰਿਹਾ ਹੈ।
ਸੋਮਵਾਰ 17 ਫਰਵਰੀ ਤੋਂ ਸਕੂਲਾਂ ਦੇ ਸਮੇਂ ਵਿੱਚ ਬਦਲਾਓ ਕੀਤਾ ਗਿਆ ਹੈ। ਜਿਸ ਮੁਤਾਬਕ ਹੁਣ ਸਕੂਲ ਸਵੇਰੇ 08:00 ਵਜੇ ਤੋਂ ਖੁੱਲ਼੍ਹਣਗੇ ਅਤੇ ਦੁਪਹਿਰ 02:30 ਵਜੇ ਬੰਦ ਹੋਣਗੇ। ਉਥੇ ਹੀ ਡਬਲ ਸ਼ਿਫਟ ਵਾਲੇ ਸਕੂਲਾਂ ਅੰਦਰ ਪਹਿਲੀ ਸ਼ਿਫਟ ਦਾ ਸਮਾਂ ਸਵੇਰੇ 07:00 ਵਜੇ ਤੋਂ ਦੁਪਹਿਰ 12:30 ਵਜੇ ਤੱਕ ਰਹੇਗਾ। ਅਤੇ ਦੂਜੀ ਸ਼ਿਫਟ ਦਾ ਸਮਾਂ ਦੁਪਹਿਰ 12:45 ਤੋਂ ਸ਼ਾਮ 6:15 ਤਕ ਰਹੇਗਾ। ਇਸ ਸਬੰਧੀ ਸਕੂਲ ਸਿੱਖਿਆ ਡਾਇਰੈਕਟੋਰੇਟ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਹੁਕਮ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਤੇ ਲਾਗੂ ਹੋਣਗੇ।
ਹਰਿਆਣਾ ਨਿਊਜ਼ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਨੇ ਸਕੂਲਾਂ ਦੇ ਸਮੇਂ ਨੂੰ ਸਕੂਲ ਦੀ ਕਿਸਮ ਦੇ ਅਨੁਸਾਰ 3 ਹਿੱਸਿਆਂ ਵਿੱਚ ਵੰਡਿਆ ਹੈ। ਇਸ ਵਿੱਚ ਸਿੰਗਲ ਸ਼ਿਫਟ ਵਾਲੇ ਸਕੂਲ ਅਤੇ ਡਬਲ ਸ਼ਿਫਟ ਵਾਲੇ ਸਕੂਲ ਦਾ ਪਹਿਲੀ ਅਤੇ ਦੂਜੀ ਸ਼ਿਫਟ ਦੇ ਹਿਸਾਬ ਨਾਲ ਸਮਾਂ ਤੈਅ ਕੀਤਾ ਗਿਆ ਹੈ। ਇਸ ਨੂੰ ਮੌਸਮ ਦੇ ਹਿਸਾਬ ਨਾਲ 2 ਹਿੱਸਿਆਂ ਵਿੱਚ ਵੰਡਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗਰਮੀਆਂ ਦੌਰਾਨ ਸਿੰਗਲ ਸ਼ਿਫਟ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2.30 ਵਜੇ ਤੱਕ ਹੋਵੇਗਾ। ਇਹ ਸਮਾਂ 16 ਫਰਵਰੀ ਤੋਂ 14 ਨਵੰਬਰ ਤੱਕ ਲਾਗੂ ਰਹੇਗਾ। ਸਿੰਗਲ ਸ਼ਿਫਟ ਲਈ ਸਰਦੀਆਂ ਦਾ ਸਮਾਂ ਸਵੇਰੇ 9:30 ਵਜੇ ਤੋਂ ਦੁਪਹਿਰ 3:30 ਵਜੇ ਤੱਕ ਹੋਵੇਗਾ। ਸਕੂਲਾਂ ਦਾ ਇਹ ਸਮਾਂ 15 ਨਵੰਬਰ ਤੋਂ 15 ਫਰਵਰੀ ਤੱਕ ਲਾਗੂ ਰਹੇਗਾ।
ਮਿਲੀ ਜਾਣਕਾਰੀ ਅਨੁਸਾਰ ਡਬਲ ਸ਼ਿਫਟ ਵਾਲੇ ਸਕੂਲਾਂ ਦਾ ਗਰਮੀਆਂ ਦਾ ਸਮਾਂ ਦੁਪਹਿਰ 12.45 ਤੋਂ ਸ਼ਾਮ 6.15 ਵਜੇ ਤੱਕ ਹੋਵੇਗਾ। ਇਹ ਸਮਾਂ ਗਰਮੀਆਂ ਵਿੱਚ 16 ਫਰਵਰੀ ਤੋਂ 14 ਅਕਤੂਬਰ ਤੱਕ ਲਾਗੂ ਰਹੇਗਾ। ਸਰਦੀਆਂ ਵਿੱਚ ਇਨ੍ਹਾਂ ਦਾ ਸਮਾਂ ਦੁਪਹਿਰ 12.40 ਤੋਂ ਸ਼ਾਮ 5.15 ਤੱਕ ਹੋਵੇਗਾ। ਇਹ ਸਮਾਂ 15 ਅਕਤੂਬਰ ਤੋਂ 15 ਫਰਵਰੀ ਤੱਕ ਵੈਧ ਹੋਵੇਗਾ।