Google Map ਨੇ ਮੁੜ ਦਿੱਤਾ ਧੋਖਾ, ਬੈਰੀਕੇਡਿੰਗ ''ਤੇ ਚੜ੍ਹੀ ਕਾਰ ਤੇ ਫਿਰ...

Saturday, Feb 15, 2025 - 12:03 PM (IST)

Google Map ਨੇ ਮੁੜ ਦਿੱਤਾ ਧੋਖਾ, ਬੈਰੀਕੇਡਿੰਗ ''ਤੇ ਚੜ੍ਹੀ ਕਾਰ ਤੇ ਫਿਰ...

ਅੰਬਾਲਾ- ਗੂਗਲ ਮੈਪ 'ਤੇ ਲੋਕੇਸ਼ਨ ਲਗਾਉਣਾ ਨੌਜਵਾਨਾਂ ਨੂੰ ਮਹਿੰਗਾ ਪੈ ਗਿਆ। ਉਨ੍ਹਾਂ ਦੀ ਸ਼ੰਭੂ ਬਾਰਡਰ 'ਤੇ ਲੱਗੇ ਸੀਮੈਂਟ ਦੀ ਬੈਰੀਕੇਡਿੰਗ 'ਤੇ ਚੜ੍ਹ ਗਈ। ਹਾਲਾਂਕਿ ਏਅਰਬੈਗ ਖੁੱਲ੍ਹਣ ਨਾਲ ਨੌਜਵਾਨਾਂ ਦੀ ਜਾਨ ਬਚ ਗਈ। ਰਾਤ ਨੂੰ ਹਾਦਸੇ ਤੋਂ ਬਾਅਦ ਨੌਜਵਾਨਾਂ ਨੇ ਦੂਜੀ ਗੱਡੀ ਮੰਗਵਾਈ ਅਤੇ ਉਸ 'ਚ ਬੈਠ ਕੇ ਚਲੇ ਗਏ। ਕਾਰ 'ਚ ਕੋਈ ਦਸਤਾਵੇਜ਼ ਨਹੀਂ ਸਨ ਅਤੇ ਨੰਬਰ ਪਲੇਟ ਵੀ ਗਾਇਬ ਸੀ। ਜਿਸ ਕਾਰਨ ਪੁਲਸ ਅਜੇ ਕਾਰ ਦੇ ਮਾਲਕਾਂ ਦੀ ਪਛਾਣ ਨਹੀਂ ਕਰ ਸਕੀ ਹੈ। ਹਾਲਾਂਕਿ ਗੱਡੀ ਦੇ ਇੰਜਣ-ਚੇਸਿਸ ਨੰਬਰ ਤੋਂ ਨੌਜਵਾਨਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : Loan ਦੀ ਕਿਸ਼ਤ ਲੈਣ ਆਏ ਬੈਂਕ ਮੁਲਾਜ਼ਮ ਨੂੰ ਦਿਲ ਦੇ ਬੈਠੀ ਵਿਆਹੁਤਾ, ਫਿਰ ਜੋ ਹੋਇਆ...

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਰਾਤ ਕਰੀਬ 3 ਵਜੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਤੋਂ ਕਾਰ 'ਚ ਨੌਜਵਾਨ ਲੁਧਿਆਣਾ ਵੱਲ ਆਏ। ਸ਼ੰਭੂ ਬਾਰਡਰ 'ਤੇ ਕਿਸਾਨ ਅੰਦੋਲਨ ਕਾਰਨ ਅੰਬਾਲਾ ਵੱਲ ਪੁਲਸ ਨੇ ਬੈਰੀਕੇਡਿੰਗ ਕਰ ਰੱਖੀ ਹੈ। ਹਾਲਾਂਕਿ ਨੌਜਵਾਨ ਗੂਗਲ ਮੈਪ ਦੀ ਮਦਦ ਨਾਲ ਤੇਜ਼ ਸਪੀਡ 'ਚ ਜਾ ਰਹੇ ਸਨ। ਉੱਥੇ ਹੀ ਸ਼ੰਭੂ ਬਾਰਡਰ ਦੇ ਕਰੀਬ ਅਚਾਨਕ ਬੈਰੀਕੇਡਿੰਗ ਆ ਗਈ, ਰਾਤ ਹੋਣ ਕਾਰਨ ਉਹ ਬੈਰੀਕੇਡਿੰਗ ਨੂੰ ਖੁਦ ਵੀ ਨਹੀਂ ਦੇਖ ਸਕੇ ਅਤੇ ਕਾਰ ਬੈਰੀਕੇਡਿੰਗ 'ਤੇ ਚੜ੍ਹ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਟੁੱਟ ਗਿਆ। ਪੁਲਸ ਨੂੰ ਸ਼ੁੱਕਰਵਾਰ ਸਵੇਰੇ ਹਾਦਸੇ ਦਾ ਪਤਾ ਲੱਗਾ। ਇਸ ਤੋਂ ਬਾਅਦ ਪੁਲਸ ਉੱਥੇ ਪਹੁੰਚੀ ਤਾਂ ਕਾਰ ਤੋਂ ਕੋਈ ਅਜਿਹੀ ਚੀਜ਼ ਨਹੀਂ ਮਿਲੀ, ਜਿਸ ਤੋਂ ਉਸ ਦੀ ਪਛਾਣ ਹੋ ਸਕੇ। 

ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News