ਔਰੰਗਾਬਾਦ ''ਚ ਥਾਈਲੈਂਡ ਦੀਆਂ 12 ਔਰਤਾਂ ਗ੍ਰਿਫਤਾਰ

12/08/2017 6:00:13 PM

ਔਰੰਗਾਬਾਦ— ਮਹਾਰਾਸ਼ਟਰ ਦੀ ਔਰੰਗਾਬਾਦ ਪੁਲਸ ਨੇ ਇਕ ਸਥਾਨਕ ਮਾਲ 'ਚ 2 ਸਪਾ 'ਤੇ ਛਾਪੇਮਾਰੀ ਕਰ ਕੇ ਕਥਿਤ ਤੌਰ 'ਤੇ ਵੇਸਵਾਪੁਣੇ 'ਚ ਸ਼ਾਮਲ 14 ਔਰਤਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਅੰਤਰਾ ਅਤੇ ਸਟਰੈੱਸ ਹਬ ਸਪਾ 'ਤੇ ਛਾਪੇਮਾਰੀ ਦੌਰਾਨ ਤਿੰਨ ਗਾਹਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਡਿਪਟੀ ਕਮਿਸ਼ਨਰ ਦੀਪਾਲੀ ਧਾਟੇ ਘਾੜਗੇ ਨੇ ਦੱਸਿਆ ਕਿ ਇਹ ਜਾਣਕਾਰੀ ਮਿਲੀ ਸੀ ਕਿ ਇਹ ਦੋਵੇਂ ਸਪਾ, ਵੇਸਵਾਪੁਣੇ 'ਚ ਸ਼ਾਮਲ ਹਨ, ਜਿਸ ਤੋਂ ਬਾਅਦ ਇਕੱਠੇ ਦੋਵੇਂ ਸਪਾ 'ਤੇ ਛਾਪੇਮਾਰੀ ਦੀ ਕਾਰਵਾਈ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਅੰਤਰਾ ਸਪਾ ਦੀਆਂ 7 ਮਹਿਲਾ ਕਰਮਚਾਰੀਆਂ ਅਤੇ ਸਟਰੈੱਸ ਹਬ ਦੀਆਂ 5 ਮਹਿਲਾ ਕਰਮਚਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਇਹ ਸਾਰੀਆਂ ਔਰਤਾਂ ਥਾਈਲੈਂਡ ਦੀਆਂ ਰਹਿਣ ਵਾਲੀਆਂ ਹਨ।
ਦੋਵੇਂ ਸਪਾ ਦੀਆਂ ਮਹਿਲਾ ਪ੍ਰਬੰਧਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਪਾ 'ਚ ਤਾਇਨਾਤ ਕੁਝ ਬਾਊਂਸਰਾਂ ਨੇ ਛਾਪੇਮਾਰੀ ਦੌਰਾਨ ਪੁਲਸ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਸੀ। ਅਧਿਕਾਰੀ ਨੇ ਦੱਸਿਆ ਕਿ ਐੱਮ.ਆਈ.ਡੀ.ਸੀ. ਸਿਡਕੋ ਥਾਣੇ 'ਚ ਗੈਰ-ਕਾਨੂੰਨੀ ਤਸਕਰੀ ਰੋਕਥਾਮ ਐਕਟ ਦੀ ਧਾਰਾ 3, 4, 5 ਅਤੇ 6 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।


Related News