ਪੂਰਵਾ ਐਕਸਪ੍ਰੈੱਸ ਦੇ 12 ਡੱਬੇ ਪਟਰੀ ਤੋਂ ਉਤਰੇ, ਕਾਨਪੁਰ ਨੇੜੇ ਹੋਇਆ ਹਾਦਸਾ

04/20/2019 3:43:46 AM

ਜਲੰਧਰ— ਹਾਵੜਾ ਤੋਂ ਨਵੀਂ ਦਿੱਲੀ ਜਾ ਰਹੀ ਪੂਰਵਾ ਐਕਸਪ੍ਰੈੱਸ ਟਰੇਨ (ਅੱਪ 12303) ਸ਼ੁੱਕਰਵਾਰ ਦੇਰ ਰਾਤ ਕਰੀਬ ਇਕ ਵਜੇ ਕਾਨਪੁਰ ਤੋਂ ਕਰੀਬ 15 ਕਿਲੋਮੀਟਰ ਦੂਰ ਰੂਮਾ ਕਸਬੇ ਨੇੜੇ ਦੁਰਘਟਨਾ ਹੋ ਗਈ। ਜਾਣਕਾਰੀ ਦੇ ਅਨੁਸਾਰ ਟਰੇਨ ਦੇ 12 ਡੱਬੇ ਪਟਰੀ ਤੋਂ ਉਤਰਨ ਦੀ ਸੂਚਨਾ ਮਿਲੀ ਹੈ। ਹਾਦਸੇ 'ਚ 5-6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਰਾਤ 2.30 ਵਜੇ ਜ਼ਿਲਾਅਧਿਕਾਰੀ, ਐੱਸ. ਐੱਸ. ਪੀ., 30 ਐਂਬੂਲੈਂਸ, ਫਾਇਰ ਬ੍ਰਿਗੇਡ, ਪੁਲਸ ਪਹੁੰਚ ਗਈ ਤੇ ਬਚਾਅ ਦਾ ਕੰਮ ਸ਼ੁਰੂ ਹੋ ਗਿਆ ਹੈ। ਜ਼ਖਮੀਆਂ ਨੂੰ ਕਾਸ਼ੀਕਾਮ ਟ੍ਰਾਮਾ ਸੈਂਟਰ ਤੇ ਹੈਲਟ ਹਸਪਤਾਲ ਭੇਜਿਆ ਜਾ ਰਿਹਾ ਹੈ। ਟਰੇਨ ਪੂਰਵਾ ਐਕਸਪ੍ਰੈੱਸ ਹਾਵੜਾ ਤੋਂ ਦਿੱਲੀ ਜਾਂਦੀ ਹੈ।

ਰੇਲਵੇ ਨੇ ਜਾਰੀ ਕੀਤੇ ਹੈਲਪ ਲਾਈਨ ਨੰਬਰ
ਕਾਨਪੁਰ ਹੈਲਪ ਲਾਈਨ ਨੰਬਰ— 0572-1072
ਪ੍ਰਯਾਗਰਾਜ ਹੈਲਪ ਲਾਈਨ ਨੰਬਰ— 0532-1072

Related News