100 ਮਹਿਮਾਨਾਂ ਨਾਲ ਇਵਾਂਕਾ ਨੇ ਲਿਆ ਖਾਸ ਡਿਨਰ ਦਾ ਮਜ਼ਾ, ਪਰੋਸੇ ਗਏ ਭਾਰਤੀ ਪਕਵਾਨ

11/29/2017 2:01:30 AM

ਹੈਦਰਾਬਾਦ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲਾਡਲੀ ਧੀ ਅਤੇ ਸਲਾਹਕਾਰ ਇਵਾਂਕਾ ਟਰੰਪ ਦੀ ਮਹਿਮਾਨ ਨਵਾਜੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਨਦਾਰ ਡਿਨਰ ਦਾ ਪ੍ਰਬੰਧ ਕਰਵਾਇਆ। ਪ੍ਰਧਾਨ ਮੰਤਰੀ ਮੋਦੀ ਦੇ ਬੁਲਾਵੇ 'ਤੇ ਇਵਾਂਕਾ ਗਲੋਬਲ ਸਨਅੱਤਕਾਰੀ ਸੰਮੇਲਨ (ਜੀ. ਈ. ਐੱਸ.) 'ਚ ਹਿੱਸਾ ਲੈਣ ਭਾਰਤ ਪਹੁੰਚੀ ਹੈ।
ਮੰਗਲਵਾਰ ਨੂੰ ਇਵਾਂਕਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹੈਦਰਾਬਾਦ ਦੇ ਇਤਿਹਾਸਕ ਫਲਕਨੁਮਾ ਪੈਲੇਸ 'ਚ ਭਾਰਤੀ ਪਕਵਾਨਾਂ ਦਾ ਸੁਆਦ ਲਿਆ। ਇਸ ਦੌਰਾਨ ਈਵਾਂਕਾ ਨੂੰ ਭਾਰਤ ਦੇ ਸ਼ਾਕਾਹਾਰੀ ਪਕਵਾਨ ਪਰੋਸੇ ਗਏ।
ਨਿਜ਼ਾਮ ਦੇ ਜ਼ਮਾਨੇ ਦੀ ਟੇਬਲ ਲਈ ਮਸ਼ਹੂਰ ਫਲਕਨੁਮਾ ਪੈਲੇਸ ਨੂੰ ਹੁਣ ਹੋਟਲ 'ਚ ਤਬਦੀਲ ਕੀਤਾ ਜਾ ਚੁਕਿਆ ਹੈ। ਪੈਲੇਸ ਦੀ ਖਾਸਿਅਤ ਇਹ ਹੈ ਕਿ ਇਸ ਦੇ ਟੇਬਲ 'ਤੇ ਇਕ ਵਾਰ 'ਚ 101 ਮਹਿਮਾਨ ਖਾਣਾ ਖਾ ਸਕਦੇ ਹਨ। ਇਹ ਦੁਨੀਆਂ ਦੀ ਸਭ ਤੋਂ ਵੱਡੀ ਡਾਇਨਿੰਗ ਟੇਬਲ ਹੈ। 

PunjabKesariਇਸ ਰਾਤ ਦੇ ਖਾਣੇ 'ਚ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦ੍ਰਸ਼ੇਖਰ ਰਾਓ ਨੇ ਵੀ ਹਿੱਸਾ ਲਿਆ। ਫਲਕਨੁਮਾ ਪੈਲੇਸ ਦੇ ਲਾਨ 'ਚ ਜੀ. ਈ. ਐੱਸ. ਦੇ ਕਰੀਬ 1,500 ਪ੍ਰਤੀਨਿਧੀਆਂ ਲਈ ਅਲੱਗ ਤੋਂ ਰਾਤ ਦਾ ਖਾਣਾ ਤਿਆਰ ਕੀਤਾ ਗਿਆ। ਦੱਸ ਦਈਏ ਕਿ ਇਸ ਵਿਸ਼ੇਸ਼ ਰਾਤ ਦੇ ਖਾਣੇ ਲਈ ਇਵਾਂਕਾ ਸਮੇਤ ਸੌ ਖਾਸ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਸੀ।


Related News