ਸੋਨਾਕਸ਼ੀ -ਜ਼ਹੀਰ ਇਕਬਾਲ ਦਾ ਪਹਿਲਾਂ ਫੈਮਿਲੀ ਡਿਨਰ, ਅਦਾਕਾਰਾ ਦਾ ਸਹੁਰਾ ਪਰਿਵਾਰ ਨੇ ਕੀਤਾ ਸਵਾਗਤ

06/27/2024 10:57:38 AM

ਮੁੰਬਈ- ਸੋਨਾਕਸ਼ੀ -ਜ਼ਹੀਰ ਇਕਬਾਲ ਨੇ ਸੱਤ ਸਾਲ ਦੀ ਡੇਟਿੰਗ ਤੋਂ ਬਾਅਦ ਹਾਲ ਹੀ 'ਚ ਆਪਣੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ 'ਚ ਸਿਵਲ ਮੈਰਿਜ ਕੀਤੀ ਹੈ। ਵਿਆਹ ਤੋਂ ਬਾਅਦ ਜੋੜੇ ਨੇ ਇੱਕ ਗ੍ਰੈਂਡ ਰਿਸੈਪਸ਼ਨ ਦਿੱਤਾ, ਜਿਸ 'ਚ ਬੀ-ਟਾਊਨ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਸੋਨਾਕਸ਼ੀ-ਜ਼ਹੀਰ ਦੇ ਵਿਆਹ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕੁਝ 'ਚ ਇਹ ਜੋੜਾ ਇਕੱਠੇ ਡਾਂਸ ਕਰਦੇ ਨਜ਼ਰ ਆਏ ਤਾਂ ਕੁਝ 'ਚ ਉਨ੍ਹਾਂ ਦੇ ਚਿਹਰਿਆਂ 'ਤੇ ਵਿਆਹ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ।

PunjabKesari

ਸੋਨਾਕਸ਼ੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਅਤੇ ਜ਼ਹੀਰ ਦੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨਾਲ ਆਪਣੀ ਖੁਸ਼ੀ ਜ਼ਾਹਰ ਕੀਤੀ ਪਰ ਇਹ ਅੰਤਰਜਾਤੀ ਵਿਆਹ ਹੋਣ ਕਾਰਨ ਉਸ ਨੇ ਟ੍ਰੋਲਿੰਗ ਤੋਂ ਬਚਣ ਲਈ ਆਪਣਾ ਕਮੈਂਟ ਬਾਕਸ ਬੰਦ ਰੱਖਿਆ ਹੈ। ਹੁਣ ਵਿਆਹ ਤੋਂ ਬਾਅਦ ਇਹ ਜੋੜਾ ਆਪਣੇ ਪਰਿਵਾਰ ਨਾਲ ਡਿਨਰ ਲਈ ਮੁੰਬਈ ਦੇ ਇੱਕ ਰੈਸਟੋਰੈਂਟ 'ਚ ਪੁੱਜਿਆ। ਜਿੱਥੇ ਨਵ-ਵਿਆਹੀ ਦੁਲਹਨ ਦਾ ਅੰਦਾਜ਼ ਦੇਖ ਕੇ ਪ੍ਰਸ਼ੰਸਕ ਖੁਸ਼ ਹੋ ਗਏ।

PunjabKesari

ਫੈਮਿਲੀ ਡਿਨਰ 'ਤੇ ਸੋਨਾਕਸ਼ੀ ਲਾਲ ਰੰਗ ਦੀ ਡਰੈੱਸ ਪਹਿਨ ਕੇ ਪੁੱਜੀ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜ਼ਹੀਰ ਨੇ ਚਿੱਟੇ ਰੰਗ ਦੀ ਕਮੀਜ਼ ਅਤੇ ਕਾਲੇ ਰੰਗ ਦੀ ਪੈਂਟ ਪਾਈ ਸੀ, ਜਿਸ 'ਚ ਉਹ ਬਹੁਤ ਖੂਬਸੂਰਤ ਲੱਗ ਰਿਹਾ ਸੀ। ਡਿਨਰ ਤੋਂ ਪਹਿਲਾਂ ਸੋਨਾਕਸ਼ੀ ਨੂੰ ਰੈਸਟੋਰੈਂਟ ਦੇ ਬਾਹਰ ਪਤੀ ਜ਼ਹੀਰ ਨਾਲ ਦੇਖਿਆ ਗਿਆ, ਜਿੱਥੇ ਉਸ ਨੇ ਪੈਪਜ਼ ਨੂੰ ਪੋਜ਼ ਵੀ ਦਿੱਤੇ। ਇਸ ਤੋਂ ਬਾਅਦ ਦੋਵੇਂ ਡਿਨਰ ਕਰਨ ਚਲੇ ਗਏ। ਇਸ ਦੌਰਾਨ ਉਨ੍ਹਾਂ ਦੇ ਨਾਲ ਕੁਝ ਹੋਰ ਸਿਤਾਰੇ ਵੀ ਨਜ਼ਰ ਆਏ। ਪੂਨਮ ਢਿੱਲੋਂ ਵੀ ਇਸ ਡਿਨਰ ਦਾ ਹਿੱਸਾ ਬਣੀ, ਜਿਨ੍ਹਾਂ ਨਾਲ ਇਸ ਜੋੜੇ ਨੇ ਸੈਲਫੀ ਵੀ ਕਲਿੱਕ ਕੀਤੀ।

 

 
 
 
 
 
 
 
 
 
 
 
 
 
 
 
 

A post shared by Instant Bollywood (@instantbollywood)

 

ਇੰਸਟੈਂਟ ਬਾਲੀਵੁੱਡ ਨੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸੋਨਾਕਸ਼ੀ-ਜ਼ਹੀਰ ਨੇ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਨਵੇਂ ਵਿਆਹੇ ਜੋੜੇ ਨੂੰ ਮੁੰਬਈ ਦੇ ਇਕ ਰੈਸਟੋਰੈਂਟ ਦੇ ਬਾਹਰ ਦੇਖਿਆ ਜਾ ਸਕਦਾ ਹੈ। ਜਿਵੇਂ ਹੀ ਸੋਨਾਕਸ਼ੀ ਅੰਦਰ ਜਾਂਦੀ ਹੈ, ਅਦਾਕਾਰਾ ਦਾ ਸਹੁਰਾ ਉਸ ਦਾ ਪਿਆਰ ਨਾਲ ਸਵਾਗਤ ਕਰਦਾ ਹੈ ਅਤੇ ਸੋਨਾਕਸ਼ੀ ਵੀ ਉਨ੍ਹਾਂ ਨੂੰ ਗਲੇ ਲਗਾ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਹੈ। ਇਸ ਡਿਨਰ ਡੇਟ 'ਤੇ ਸੋਨਾਕਸ਼ੀ ਦੀ ਮਾਂ ਪੂਨਮ ਸਿਨਹਾ ਵੀ ਸ਼ਾਮਲ ਹੋਈ। ਸਿਨਹਾ ਪਰਿਵਾਰ ਦੇ ਕਰੀਬੀ ਅਨੂ ਰੰਜਨ ਨੇ ਵੀ ਇਸ ਡਿਨਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਪੂਨਮ ਸਿਨਹਾ, ਪੂਨਮ ਢਿੱਲੋਂ ਅਤੇ ਸੋਨਾਕਸ਼ੀ ਦੀ ਬੈਸਟ ਫ੍ਰੈਂਡ ਹੁਮਾ ਕੁਰੈਸ਼ੀ ਵੀ ਨਜ਼ਰ ਆ ਰਹੀ ਹੈ।


Priyanka

Content Editor

Related News