CAC ਨੇ ਲਿਆ ਗੰਭੀਰ ਦਾ ਇੰਟਰਵਿਊ, ਭਾਰਤੀ ਟੀਮ ਦੇ ਕੋਚ ਦੇ ਰੂਪ ''ਚ ਜਲਦੀ ਹੋਵੇਗਾ ਐਲਾਨ

Tuesday, Jun 18, 2024 - 07:08 PM (IST)

CAC ਨੇ ਲਿਆ ਗੰਭੀਰ ਦਾ ਇੰਟਰਵਿਊ, ਭਾਰਤੀ ਟੀਮ ਦੇ ਕੋਚ ਦੇ ਰੂਪ ''ਚ ਜਲਦੀ ਹੋਵੇਗਾ ਐਲਾਨ

ਨਵੀਂ ਦਿੱਲੀ-  ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦੀ ਅੱਜ ਕੌਮੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਇੰਟਰਵਿਊ ਲਈ। ਇਹ ਇੰਟਰਵਿਊ ਜ਼ੂਮ ਕਾਲ ’ਤੇ ਹੋਈ, ਜਿਸ ਵਿਚ ਗੰਭੀਰ ਅਤੇ ਅਸ਼ੋਕ ਮਲਹੋਤਰਾ ਦੋਵਾਂ ਨੇ ਆਨਲਾਈਨ ਹਿੱਸਾ ਲਿਆ। 

ਬੀਸੀਸੀਆਈ ਦੇ ਸੂਤਰ ਨੇ ਦੱਸਿਆ, ‘ਗੰਭੀਰ ਸੀਏਸੀ ਨਾਲ ਇੰਟਰਵਿਊ ਲਈ ਹਾਜ਼ਰ ਹੋਏ। ਅੱਜ ਚਰਚਾ ਦਾ ਇਕ ਦੌਰ ਹੋਇਆ। ਭਲਕੇ ਦੂਜਾ ਗੇੜ ਹੋਣ ਦੀ ਸੰਭਾਵਨਾ ਹੈ।’ ਮੰਨਿਆ ਜਾ ਰਿਹਾ ਹੈ ਕਿ ਗੰਭੀਰ ਹੀ ਚੋਣ ਮੈਦਾਨ ਵਿੱਚ ਹਨ ਅਤੇ ਉਨ੍ਹਾਂ ਦੇ ਨਾਂ ਦਾ ਐਲਾਨ ਮਹਿਜ਼ ਰਸਮੀ ਕਾਰਵਾਈ ਹੈ, ਜੋ ਅਗਲੇ 48 ਘੰਟਿਆਂ ਵਿੱਚ ਹੋ ਸਕਦਾ ਹੈ।


author

Tarsem Singh

Content Editor

Related News