ਭਾਰਤ ''ਚ ਅਗਲੇ ਦੋ ਸਾਲਾਂ ''ਚ ਬਣਨਗੇ 100 ਪਿਕਲਬਾਲ ਕੋਰਟ
Wednesday, Jun 26, 2024 - 05:29 PM (IST)
ਮੁੰਬਈ- ਪਿਕਲਬਾਲ ਖੇਡ ਨੂੰ ਬੜ੍ਹਾਵਾ ਦੇਣ ਲਈ ਅਗਲੇ ਦੋ ਸਾਲ 'ਚ ਅਖਿਲ ਭਾਰਤੀ ਪਿਕਲਬਾਲ ਐਸੋਸੀਏਸ਼ਨ (ਏ.ਆਈ.ਪੀ.ਏ.) ਵੱਲੋਂ ਮਨਜ਼ੂਰ 100 ਕੋਰਟ ਅਗਲੇ ਦੋ ਸਾਲਾਂ ਵਿੱਚ ਬਣਾਏ ਜਾਣਗੇ। ਏਆਈਪੀਏ ਅਤੇ ਸਾਬਕਾ ਭਾਰਤੀ ਕ੍ਰਿਕਟਰ ਅਤੇ ਰਾਸ਼ਟਰੀ ਚੋਣਕਾਰ ਜਤਿਨ ਪਰਾਂਜਪੇ ਦੁਆਰਾ ਸਥਾਪਿਤ ਡਿਜੀਟਲ ਪਲੇਟਫਾਰਮ 'ਖੇਲੋਮੋਰ' ਵਿਚਕਾਰ ਐਲਾਨੀ ਸਾਂਝੇਦਾਰੀ ਦੇ ਤਹਿਤ ਇਨ੍ਹਾਂ ਕੋਰਟ ਨੂੰ ਬਣਾਉਣ ਲਈ 5 ਕਰੋੜ ਰੁਪਏ ਦੀ ਰਕਮ ਦਾ ਨਿਵੇਸ਼ ਕੀਤਾ ਜਾਵੇਗਾ।
ਪਰਾਂਜਪੇ ਨੇ ਰੀਲੀਜ਼ ਵਿੱਚ ਕਿਹਾ, “ਏਆਈਪੀਐੱਲ ਪਿਕਲਬਾਲ ਦੇ ਲਈ ਉਹ ਹੈ ਜੋ ਭਾਰਤੀ ਕ੍ਰਿਕੇਟ ਦੇ ਲਈ ਬੀਸੀਸੀਆਈ ਹੈ। ਸਾਨੂੰ ਭਰੋਸਾ ਹੈ ਕਿ ਇਹ ਸਾਂਝੇਦਾਰੀ ਭਾਰਤ ਵਿੱਚ ਇਸ ਖੇਡ ਨੂੰ ਅੱਗੇ ਵਧਾਉਣ ਵਿੱਚ ਮਦਦ ਕਰੇਗੀ।