ਪਿੰਡ ਪਲਾਂ ਚੱਕ ਨੇੜੇ ਸੇਮ ਨਾਲੇ ਦੇ ਬੰਦ ਹੋਣ ਕਾਰਨ ਪਾਣੀ ਵਿਚ ਡੁੱਬੀ 100 ਏਕੜ ਜ਼ਮੀਨ

06/27/2024 4:09:41 PM

ਟਾਂਡਾ ਉੜਮੁੜ (ਪੰਡਿਤ)-ਪਿੰਡ ਪਲਾਂ ਚੱਕ ਨੇੜੇ 1979 ਤੋਂ ਲੰਘ ਰਹੇ ਸੇਮ ਨਾਲੇ ਨੂੰ ਕਿਸੇ ਵਿਅਕਤੀ ਵੱਲੋਂ ਬੰਨ੍ਹ ਲਗਾ ਕੇ ਡੱਕੇ ਜਾਣ ਕਾਰਨ ਪਿੰਡ ਵਾਸੀਆਂ ਦੀ ਕਰੀਬ 100 ਏਕੜ ਜ਼ਮੀਨ ਪਾਣੀ ਵਿਚ ਡੁੱਬ ਗਈ ਗਈ ਹੈ । ਜਿਸ ਨਾਲ ਫਸਲਾਂ ਦੇ ਤਬਾਹ ਹੋਣ ਦਾ ਖਦਸ਼ਾ ਹੈ ।ਇਹ ਕਹਿਣਾ ਪਿੰਡ ਵਾਸੀਆਂ ਦਾ ਸੀ ,ਜਦੋਂ ਉਹ ਅੱਜ ਸਵੇਰੇ ਪਿੰਡ ਵਿਖੇ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕਰ ਰਹੇ ਸਨ। ਇਸ ਮੌਕੇ ਪਿੰਡ ਵਾਸੀਆਂ ਨੇ ਮੌਕੇ 'ਤੇ ਪਹੁੰਚੀ ਡਰੇਨਜ਼ ਵਿਭਾਗ ਦੀ ਟੀਮ ਨੂੰ ਵੀ ਹੋਏ ਨੁਕਸਾਨ ਬਾਰੇ ਮੌਕਾ ਵਿਖਾਇਆ ਅਤੇ ਸਮੱਸਿਆ ਦਾ ਹੱਲ ਕਰਨ ਲਈ ਕਿਹਾ।

ਇਹ ਵੀ ਪੜ੍ਹੋ- SGPC ਵੱਲੋਂ ਯੋਗਾ ਵਾਲੀ ਕੁੜੀ ਦੇ ਝੂਠ ਦਾ ਪਰਦਾਫਾਸ਼, ਪਿਛਲੇ 6 ਦਿਨਾਂ ਦਾ ਬਲੂਪ੍ਰਿੰਟ ਪੇਸ਼ ਕਰ ਕੀਤਾ ਵੱਡਾ ਖੁਲਾਸਾ

ਇਸ ਮੌਕੇ ਸਰਪੰਚ ਰਜਿੰਦਰ ਕੌਰ, ਸਾਬਕਾ ਸਰਪੰਚ ਜਗਦੀਪ ਸਿੰਘ, ਨੰਬਰਦਾਰ ਮਹਿੰਦਰ ਸਿੰਘ , ਅਮੀਰ ਸਿੰਘ, ਬਲਵਿੰਦਰ ਸਿੰਘ, ਗੁਰਜਿੰਦਰ ਸਿੰਘ, ਬਲਬੀਰ ਸਿੰਘ ਮਾਧੂ , ਬਲਬੀਰ ਸਿੰਘ , ਅਵਤਾਰ ਸਿੰਘ, ਜੀਤ ਸਿੰਘ, ਅਮਰਜੀਤ ਸਿੰਘ, ਨਿਰਮਲ ਸਿੰਘ, ਅਮਰੀਕ ਸਿੰਘ ਅਤੇ ਹੋਰਾਂ ਨੇ ਰੋਸ ਜਤਾਉਂਦੇ ਹੋਏ ਆਖਿਆ ਕਿ ਕਈ ਦਹਾਕਿਆਂ ਤੋਂ ਪਾਣੀ ਦੀ ਨਿਕਾਸੀ ਲਈ ਸਰਕਾਰ ਦੇ ਡਰੇਨਜ਼ ਵਿਭਾਗ ਨੇ ਕੁਰਾਲਾ ਨਿਕਾਸੀ ਸੇਮ ਨਾਲਾ ਹਾਈਵੇ ਬਗੋਲਾ ਚੋਈ ਤੋਂ ਸ਼ੁਰੂ ਹੋ ਕੇ ਕਾਲੀ ਬੇਈਂ ਬਣਵਾਇਆ ਸੀ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਨੂੰ ਅੰਮ੍ਰਿਤਸਰ ਪੁਲਸ ਨੇ ਭੇਜਿਆ ਨੋਟਿਸ, ਪੇਸ਼ ਹੋਣ ਦੇ ਹੁਕਮ

ਇਸ ਦੀ ਮਹਿਕਮੇ ਨੇ ਹੁਣ ਤੱਕ ਦੋ ਵਾਰ ਸਫਾਈ ਵੀ ਕਰਵਾਈ ਹੈ ਪਰੰਤੂ ਹੁਣ ਮਹਿਕਮਾ ਕਹਿ ਰਿਹਾ ਹੈ ਇਹ ਸਰਕਾਰੀ ਰਿਕਾਰਡ ਵਿਚ ਨਹੀਂ ਜਦਕਿ ਮਾਲ ਮਹਿਕਮੇ ਦੀਆਂ ਫ਼ਰਦਾ ਵਿਚ ਸੇਮ ਡ੍ਰੇਨ ਦਾ ਜ਼ਿਕਰ ਹੈ । ਹੁਣ ਪਿੰਡ ਪਲਾਂ ਚੱਕ ਵਿਚ ਕਿਸੇ ਵਿਅਕਤੀ ਵੱਲੋਂ ਆਪਣੀ ਜ਼ਮੀਨ ਦਾ ਹਵਾਲਾ ਦੇ ਕੇ ਡੱਕ ਦਿੱਤਾ ਗਿਆ ਹੈ । ਉਨ੍ਹਾਂ ਆਖਿਆ ਕਿ ਕਾਰਨ ਥੋੜੀ ਜਿਹੀ ਬਰਸਾਤ ਤੋਂ ਬਾਅਦ ਹੀ ਉਨ੍ਹਾਂ ਦੀਆਂ ਜ਼ਮੀਨਾਂ ਡੁੱਬ ਗਈਆਂ ਹਨ ਅਤੇ ਜੇਕਰ ਹੜਾ ਵਰਗੇ ਹਲਾਤ ਵਿਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਿੰਡ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਪਾਣੀ ਦੀ ਨਿਕਾਸੀ ਕਰਵਾਉਣ ਲਈ ਸੇਮ ਨਾਲੇ ਦੀ ਸਫਾਈ ਕਰਵਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਖ਼ਤ ਹੁਕਮ ਜਾਰੀ, ਹਰਿਮੰਦਰ ਸਾਹਿਬ 'ਚ ਫ਼ਿਲਮਾਂ ਦੀ ਪ੍ਰਮੋਸ਼ਨ 'ਤੇ ਰੋਕ

ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਹਾਈਵੇ ਜਾਮ ਕਰਨਗੇ 

ਇਸ ਬਾਰੇ ਮੌਕੇ ਤੇ ਪਹੁੰਚੇ ਐੱਸ. ਡੀ. ਓ. ਸੰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਸੇ ਨੇ ਨਿਕਾਸੀ ਡ੍ਰੇਨ ਪੂਰ ਦਿੱਤੀ ਹੈ । ਉਨ੍ਹਾਂ ਆਖਿਆ ਕਿ ਉਨ੍ਹਾਂ ਰੈਵੇਨਿਊ ਰਿਕਾਰਡ ਚੈੱਕ ਕਰਵਾਇਆ ਸੀ ਪਰ ਉੱਥੇ ਫਰਦਾਂ ਅਤੇ ਲੱਠੇ ਤੇ ਇਸ ਡ੍ਰੇਨ ਦਾ ਰਿਕਾਰਡ ਨਹੀਂ ਨਹੀਂ ਮਿਲਿਆ ਹੈ । ਜਿਸ ਕਰਕੇ ਦਿੱਕਤ ਆ ਰਹੀ ਹੈ ਫਿਰ ਵੀ ਸਮੱਸਿਆ ਦੇ ਹੱਲ ਲਈ ਮਾਮਲਾ ਉੱਚ ਅਧਿਕਾਰੀਆਂ ਦੇ ਨੋਟਿਸ ਵਿਚ ਲਿਆਂਦਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News