ਆਸਟ੍ਰੇਲੀਆਈ ਖਿਡਾਰੀਆਂ ਨੇ ਲਿਆ ਕਰੂਜ਼ ਦਾ ਮਜ਼ਾ, ਉਡਾਣ ''ਚ ਦੇਰੀ ਤੋਂ ਪਰੇਸ਼ਾਨ ਸਨ ਸਟਾਰ ਪਲੇਅਰ

06/03/2024 8:12:07 PM

ਬ੍ਰਿਜਟਾਊਨ (ਬਾਰਬਾਡੋਸ), (ਭਾਸ਼ਾ)– ਆਸਟ੍ਰੇਲੀਆ ਦੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਵਿਚ ਹਿੱਸਾ ਲੈਣ ਜਦੋਂ ਇੱਥੇ ਪਹੁੰਚੀ ਤਾਂ ਉਹ ਸਾਮਾਨ ਗੁਆਚਣ, ਉਢਾਨ ਵਿਚ ਦੇਰੀ ਤੇ ਤੇਜ਼ ਹਵਾਵਾਂ ਤੋਂ ਪ੍ਰੇਸ਼ਾਨ ਰਹੀ ਪਰ ਆਲਰਾਊਂਡਰ ਐਸ਼ਟਨ ਐਗਰ ਨੇ ਕਿਹਾ ਕਿ ਇਸ ਤੋਂ ਬਾਅਦ ਸ਼ਹਿਰ ਦੇ ਖੂਬਸੂਰਤ ਸਮੁੰਦਰੀ ਤੱਟ ’ਤੇ ਕਰੂਜ਼ ਦੀ ਸੈਰ ਨੇ ਖਿਡਾਰੀਆਂ ਦਾ ਮੂਡ ਬਦਲ ਦਿੱਤਾ। 

ਆਸਟ੍ਰੇਲੀਆ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ 5 ਜੂਨ ਨੂੰ ਓਮਾਨ ਵਿਰੁੱਧ ਕਰੇਗੀ। ਤੇਜ਼ ਗੇਂਦਬਾਜ਼ੀ ਦੇ ਆਗੂ ਪੈਟ ਕਮਿੰਸ ਤੇ ਮਿਸ਼ੇਲ ਸਟਾਰਕ ਆਈ. ਪੀ. ਐੱਲ. ਵਿਚ ਖੇਡਣ ਤੋਂ ਕੁਝ ਸਮੇਂ ਲਈ ਆਸਟ੍ਰੇਲੀਆ ਪਰਤ ਗਏ ਸਨ। ਇਸ ਤੋਂ ਬਾਅਦ ਵੈਸਟਇੰਡੀਜ਼ ਜਾਂਦੇ ਸਮੇਂ ਕਮਿੰਸ ਦਾ ਸਾਮਾਨ ਗੁਆਚ ਗਿਆ, ਜਿਸ ਕਾਰਨ ਉਸ ਨੂੰ ਪ੍ਰੇਸ਼ਾਨੀ ਝੱਲਣੀ ਪਈ। ਕਮਿੰਸ ਦਾ ਸਾਮਾਨ ਹਾਲਾਂਕਿ ਬਾਅਦ ਵਿਚ ਮਿਲ ਗਿਆ।

PunjabKesari

ਮਾਰਕਸ ਸਟੋਇੰਸ ਵੀ ਆਪਣੀ ਕਿੱਟ ਦੇਰ ਨਾਲ ਪਹੁੰਚਣ ਕਾਰਨ ਅਭਿਆਸ ਮੈਚ ਵਿਚ ਨਹੀਂ ਖੇਡ ਸਕਿਆ ਸੀ। ਆਸਟ੍ਰੇਲੀਆ ਨੂੰ ਪੂਰੇ ਖਿਡਾਰੀ ਨਾ ਹੋਣ ਕਾਰਨ ਅਭਿਆਸ ਮੈਚ ਵਿਚ ਸਹਿਯੋਗੀ ਸਟਾਫ ਦੇ ਮੈਂਬਰਾਂ ਨੂੰ ਉਤਾਰਨਾ ਪਿਆ ਸੀ ਪਰ ਐਗਰ ਨੇ ਕਿਹਾ ਕਿ ਸ਼ਨੀਵਾਰ ਨੂੰ ਕਰੂਜ਼ ਦੀ ਸੈਰ ਕਰਨ ਨਾਲ ਖਿਡਾਰੀਆਂ ਦੇ ਸਾਰੇ ਗਿਲੇ-ਸ਼ਿਕਵੇ ਦੂਰ ਹੇ ਗਏ। ਐਗਰ ਨੇ ਕਿਹਾ,‘‘ਕਈ ਖਿਡਾਰੀ ਭਾਰਤ ਵਿਚ ਆਈ. ਪੀ. ਐੱਲ. ਵਿਚ ਲੰਬਾ ਸਮਾਂ ਬਿਤਾਉਣ ਤੇ ਫਿਰ ਕੁਝ ਸਮੇਂ ਲਈ ਘਰ ਜਾਣ ਤੋਂ ਬਾਅਦ ਇੱਥੇ ਪਰਤੇ ਸਨ ਤੇ ਅਜਿਹੇ ਵਿਚ ਉਨ੍ਹਾਂ ਨੂੰ ਤਰੋਤਾਜ਼ਾ ਕਰਨ ਲਈ ਇਹ ਜ਼ਰੂਰੀ ਸੀ।’’


Tarsem Singh

Content Editor

Related News