ਪੀਏਯੂ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਨਾਭਾ ਦੀ ਕੰਪਨੀ ਨਾਲ ਸੰਧੀ
Tuesday, Oct 24, 2017 - 03:56 PM (IST)
ਲੁਧਿਆਣਾ 20 ਸਤੰਬਰ
ਪੀਏਯੂ ਵਿਖੇ ਅੱਜ ਸਿਆਨ ਐਗਰੋ ਇੰਡਸਟਰੀ, ਨਾਭਾ ਨਾਲ 'ਪੀਏਯੂ ਕਟਰ-ਕਮ-ਸਪਰੈਡਰ' ਪੀਏਯੂ ਵੱਲੋਂ ਵਿਕਸਿਤ ਤਕਨੀਕ ਬਨਾਉਣ ਅਤੇ ਵੇਚਣ ਬਾਰੇ ਸਮਝੌਤਾ ਹੋਇਆ । ਪੀਏਯੂ ਦੇ ਨਿਰਦੇਸ਼ਕ ਖੋਜ, ਡਾ. ਨਵਤੇਜ ਸਿੰਘ ਬੈਂਸ ਅਤੇ ਮਿਸ. ਬਲਜਿੰਦਰ ਸਿੰਘ ਮੈਨੇਜਿੰਗ ਡਾਇਰੈਕਟਰ, ਸਿਆਨ ਐਗਰੋ ਇੰਡਸਟਰੀ ਨੇ ਸਮਝੌਤੇ ਤੇ ਦਸਤਖਤ ਕੀਤੇ । ਇਸ ਮੌਕੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਇਸ ਮੌਕੇ ਦੀ ਰਹਿਨੁਮਾਈ ਕਰ ਰਹੇ ਸਨ ।
ਡਾ. ਬੈਂਸ ਨੇ ਕਿਹਾ ਕਿ ਯੂਨੀਵਰਸਿਟੀ ਹਮੇਸ਼ਾਂ ਖੇਤੀਬਾੜੀ ਨਾਲ ਸੰਬੰਧਿਤ ਨਵੀਆਂ ਮਸ਼ੀਨਾਂ ਦੀ ਖੋਜ ਅਤੇ ਵਿਕਾਸ ਲਈ ਲਗਾਤਾਰ ਯਤਨ ਕਰਦੀ ਰਹਿੰਦੀ ਹੈ । ਇਸ ਤਰਾਂ ਦੋ ਤਰਫ਼ਾ ਤਾਲਮੇਲ ਨਾਲ ਘੱਟ ਕੀਮਤ ਵਿੱਚ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਉਪਲੱਬਧ ਹੋਣਗੀਆਂ ।
ਡਾ. ਜਸਵੀਰ ਸਿੰਘ ਗਿੱਲ, ਸਹਾਇਕ ਫ਼ਸਲ ਵਿਗਿਆਨੀ ਨੇ ਕਿਹਾ ਕਿ ਪੀਏਯੂ ਕਟਰ-ਕਮ-ਸਪਰੈਡਰ ਇਕ ਬਹੁਤ ਹੀ ਮਸ਼ੀਨ ਇੱਕ ਬਹੁਤ ਲਾਭਦਾਇਕ ਮਸ਼ੀਨ ਹੈ ਜੋ ਪਰਾਲੀ ਨੂੰ ਸਾਂਭਣ ਵਿੱਚ ਸਹਾਈ ਹੋਵੇਗੀ ਅਤੇ ਕਿਸਾਨਾਂ/ਨਿਰਮਤਾਵਾਂ ਵੱਲੋਂ ਵੀ ਇਸ ਨੂੰ ਸਲਾਹਿਆ ਜਾਵੇਗਾ ।
ਡਾ. ਐਸ ਐਸ ਚਾਹਲ, ਅਡਜੰਕਟ ਪ੍ਰੋਫੈਸਰ ਤਕਨੀਕੀ ਮਾਰਕੀਟਿੰਗ ਅਤੇ ਆਈ ਪੀ ਆਰ ਸੈਲ ਪੀਏਯੂ ਨੇ ਦੱਸਿਆ ਕਿ ਪੀਏਯੂ ਵੱਲੋਂ ਸਾਲ 2012 ਤੋਂ ਹੁਣ ਤੱਕ 54 ਵਪਾਰਕ ਸੰਧੀਆਂ ਹਸਤਾਖਰ ਹੋ ਚੁੱਕੀਆਂ ਹਨ, ਜਿਨਾਂ ਵਿੱਚ ਫ਼ਸਲਾਂ ਦੀਆਂ ਕਿਸਮਾਂ, ਤਕਨੀਕਾਂ, ਜੈਵਿਕ ਕੀਟਨਾਸ਼ਕ, ਜੈਵਿਕ ਖਾਦਾਂ ਆਦਿ ਸ਼ਾਮਿਲ ਹਨ ਜੋ ਕਿ ਵੱਖ-ਵੱਖ ਕੰਪਨੀਆਂ, ਫਰਮਾਂ ਜਾਂ ਕਿਸਾਨਾਂ ਨਾਲ ਕੀਤੀਆਂ ਗਈਆਂ ਹਨ ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ, ਡਾ. ਕੇ ਐਸ ਥਿੰਦ, ਅਪਰ ਨਿਰਦੇਸ਼ਕ ਖੋਜ (ਫ਼ਸਲ ਸੋਧ), ਡਾ. ਠਾਕੁਰ ਸਿੰਘ, ਮੁੱਖੀ ਫ਼ਸਲ ਵਿਗਿਆਨ ਅਤੇ ਡਾ. ਮਨਜੀਤ ਸਿੰਘ, ਮੁੱਖੀ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵੀ ਇਸ ਮੌਕੇ ਹਾਜ਼ਰ ਸਨ ।
