ਛੋਟੀ ਕਹਾਣੀ : ਗੱਲ ਤਾਂ ਡੀਜ਼ਲ ਦੀ ਵੀ ਠੀਕ ਏ..!

07/15/2020 4:14:06 PM

 

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ - 98550 36444 

ਪੈਟਰੋਲ ਪੰਪ ’ਤੇ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਇਕੱਠੀ ਵੇਖ ਕੇ ਜੈ ਸਿੰਘ ਨੇ ਪਿੰਡ ਦੇ ਇੱਕ ਬੰਦੇ ਨੂੰ ਪੁੱਛਿਆ ..?

ਕੈਲੇ ਸਿਆਂ..ਕੀ ਗੱਲ ਹੋ ਗਈ ਏ..! ਪੰਪ ’ਤੇ ਇਹ ਇਕੱਠ ਕਿਉਂ..?

ਤਾਂ ਕੈਲੇ ਨੇ ਕਿਹਾ...ਜੈ ਸਿੰਘ ਜੀ ਪੰਪ ਵਾਲਿਆਂ ਨਾਲ ਡੀਜ਼ਲ ਲੜਾਈ ਪਾਈ ਬੈਠਾ ਹੈ, ਕੀ ਹੁਣ ਪੈਟਰੋਲ ਪੰਪ ਦੀ ਥਾਵੇਂ ਮੇਰਾ ਨਾਂ ਰੱਖਿਆ ਜਾਵੇ... । ਜੈ ਸਿੰਘ ਨੇ ਗੱਲ ਕੱਟ ਦਿਆਂ ਕਿਹਾ ਭਾਵ...ਡੀਜ਼ਲ ਪੰਪ ...। ਪਰ ਉਹ ਕਿਉਂ. ?

ਕੈਲੇ ਨੇ ਕਿਹਾ ! ਕੀ ਹੁਣ ਡੀਜ਼ਲ ਆਖ ਰਿਹਾ ਮੈਂ ਵੀ ਪੈਟਰੋਲ ਦੇ ਬਰਾਬਰ ਹੋ ਗਿਆ ਹਾਂ, ਹੋ ਸਕਦਾ ਪੈਟਰੋਲ ਤੋਂ ਅੱਗੇ ਵੀ ਵੱਧ ਜਾਵਾਂ।  ਜੈ ਸਿੰਘ ਨੇ ਕਿਹਾ ..! ਗੱਲ ਤਾਂ ਡੀਜ਼ਲ ਵੀ ਠੀਕ ਹੀ ਕਰ ਰਿਹਾ ਹੈ, ਹੁਣ ਅਗਲੇ ਦਾ ਜੇ ਭਾਅ ਵੱਧ ਜਾਂ ਬਰਾਬਰ ਹੈ ਤਾਂ ਅਹੁਦਾ ਵੀ ਬਰਾਬਰ ਦਾ ਮਿਲਣਾ ਚਾਹੀਦਾ ਹੈ।

==============

ਪੈਸੇ ਦੀ ਬੁਰਕੀ (ਕਾਵਿ ਵਿਅੰਗ)

ਵਾਹ!ਟੀ.ਵੀ.ਵਾਲਿਉ ਤੁਸੀਂ ਚੰਗਾ ਫ਼ਰਜ ਨਿਭਾਉਂਦੇ।
ਪਹਿਲਾਂ ਹੀ ਜੋ ਹੀਰੋ ਹੈ, ਕਿਉ ਉਹ ਨੂੰ ਚਮਕਾਉਂਦੇ।
ਭੁੱਖਮਰੀ,ਬੇਰੁਜ਼ਗਾਰੀ, ਤਾਨਾਸ਼ਾਹੀ ਵਰਗੇ ਮਸਲੇ,
ਅਕਲ ਦੇ ਅੰਨਿਉ ਦੱਸੋ ਕਿਉਂ ਨਜ਼ਰ ਨਹੀਂ ਆਉਂਦੇ।
ਉੱਚੇ ਲੋਕਾਂ ਦੇ ਖਾਜ਼ ਵੀ ਹੋਵੇ ਤੁਸੀਂ ਭੱਜਕੇ ਵਿਖਾਉਂਦੇ।
ਲੋਕ ਮੁੱਦਿਆਂ ਤੋਂ ਹੱਟ ਤੁਸੀਂ ਕੇਹੜਾ ਫਰਜ਼ ਨਿਭਾਉਦੇ।
ਨਾ ਬਾਬਾ ਨਾ ਅਸੀਂ ਨਈਉ ਟੀ. ਵੀ.ਵੇਖਣਾ ਚਾਉਂਦੇ।
ਕੀ ਵੇਖੀਏ ਖ਼ਬਰਾਂ ਨੂੰ,ਜਿੱਥੇ ਸਾਡੇ ਮਸਲੇ ਛੁਪਾਉਂਦੇ।
ਤਾਇਓ ਲੋਕੀ ਹੁਣ ਗੋਦੀ ਮੀਡੀਆ ਆਖ ਬੁਲਾਉਂਦੇ।
ਛੱਡ ਜਖਵਾਲੀ ਉੱਚੇ ਵੀ ਤਾਂ ਪੈਸੇ ਦੀ ਬੁਰਕੀ ਪਾਉਂਦੇ।

 


rajwinder kaur

Content Editor

Related News