ਸਿਆਸੀ ਇੱਛਾ ਸ਼ਕਤੀ ਹੋਵੇ ਤਾਂ ਸਰਹੱਦ ਪਾਰ ਵੀ ਦਿਖਾਈ ਜਾ ਸਕਦੀ ਹੈ ਤਾਕਤ : ਹਵਾਈ ਫ਼ੌਜ ਮੁਖੀ
Thursday, Mar 28, 2024 - 11:16 AM (IST)
ਨਵੀਂ ਦਿੱਲੀ (ਭਾਸ਼ਾ)- ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਵੀ. ਆਰ. ਚੌਧਰੀ ਨੇ ਬੁੱਧਵਾਰ ਨੂੰ ਕਿਹਾ ਕਿ ‘ਬਾਲਾਕੋਟ ਵਰਗੇ ਆਪ੍ਰੇਸ਼ਨਾਂ’ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਸਿਆਸੀ ਇੱਛਾ ਸ਼ਕਤੀ ਹੋਵੇ ਤਾਂ ਦੁਸ਼ਮਣ ਦੀਆਂ ਹੱਦਾਂ ਪਾਰ ਕਰ ਕੇ ਹਵਾਈ ਤਾਕਤ ਦਿਖਾਈ ਜਾ ਸਕਦੀ ਹੈ। ‘ਭਵਿੱਖ ਦੇ ਸੰਘਰਸ਼ਾਂ ਵਿਚ ਹਵਾਈ ਤਾਕਤ’ ਵਿਸ਼ੇ ’ਤੇ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਹਵਾਈ ਫੌਜ ਮੁਖੀ ਨੇ ਕਿਹਾ ਕਿ ਜਿਵੇਂ-ਜਿਵੇਂ ਦੇਸ਼ ਪੁਲਾੜ ਆਧਾਰਿਤ ਸਰੋਤਾਂ ’ਤੇ ਨਿਰਭਰ ਹੋ ਰਹੇ ਹਨ, ਪੁਲਾੜ ਦਾ ਫੌਜੀਕਰਨ ਅਤੇ ਹਥਿਆਰੀਕਰਨ ਇਕ ਅਟੱਲ ਹਕੀਕਤ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਮਨੁੱਖੀ ਇਤਿਹਾਸ ’ਚ, ਅਸਮਾਨ ਨੂੰ ਅਕਸਰ ਅਜੂਬਾ ਅਤੇ ਖੋਜ ਦਾ ਖੇਤਰ ਮੰਨਿਆ ਜਾਂਦਾ ਹੈ, ਜਿੱਥੇ ਸੁਪਨੇ ਉਡਾਣ ਭਰਦੇ ਹਨ ਅਤੇ ਹੱਦਾਂ ਵਿਸ਼ਾਲ ਨੀਲੇ ਪਸਾਰਾਂ ਵਿਚ ਅਭੇਦ ਹੋ ਜਾਂਦੀਆਂ ਹਨ। ਹਵਾਈ ਫ਼ੌਜ ਮੁਖੀ ਨੇ ਕਿਹਾ ਕਿ ਫਿਰ ਵੀ ਇਸ ਸ਼ਾਂਤੀ ਦੇ ਹੇਠਾਂ ਮੁਕਾਬਲਾ ਭਰਿਆ ਇਕ ਖੇਤਰ ਹੈ ਜਿੱਥੇ ਹਵਾਈ ਉੱਤਮਤਾ ਲਈ ਮੁਕਾਬਲੇ ਨੇ ਕਈ ਦੇਸ਼ਾਂ ਦੀ ਕਿਸਮਤ ਨੂੰ ਆਕਾਰ ਦਿੱਤਾ ਹੈ ਅਤੇ ਕਈ ਜੰਗਾਂ ਦੇ ਨਤੀਜੇ ਤੈਅ ਕੀਤੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e