ਹਾਲਤ ਬੇਹੱਦ ਖਰਾਬ ਹੋਣ ਕਾਰਨ ਪੈਚਵਰਕ ਨਾਲ ਵੀ ਠੀਕ ਨਹੀਂ ਹੋ ਸਕਦੀਆਂ ਕਈ ਮੁੱਖ ਸੜਕਾਂ
Saturday, Mar 30, 2024 - 05:21 PM (IST)
ਜਲੰਧਰ (ਪੁਨੀਤ)–ਨਗਰ ਨਿਗਮ ਵੱਲੋਂ ਸੜਕਾਂ ’ਤੇ ਪੈਚਵਰਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਪਰ ਸ਼ਹਿਰ ਵਿਚ ਕਈ ਥਾਵਾਂ ’ਤੇ ਸੜਕਾਂ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਪੈਚਵਰਕ ਨਾਲ ਵੀ ਸੜਕਾਂ ਦੀ ਹਾਲਤ ਠੀਕ ਨਹੀਂ ਹੋ ਸਕਦੀ। ਬਾਰਿਸ਼ ਦਾ ਮੌਸਮ ਆਉਣ ਵਾਲਾ ਹੈ। ਅਜਿਹੇ ਵਿਚ ਇਨ੍ਹਾਂ ਸੜਕਾਂ ਦੇ ਹਾਲਾਤ ਹੋਰ ਵੀ ਖਰਾਬ ਹੋ ਜਾਣਗੇ। ਅਜਿਹੀਆਂ ਸੜਕਾਂ ਜਨਤਾ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀਆਂ ਹਨ। ਇਸ ਲਈ ਇਸ ਤਰ੍ਹਾਂ ਦੀਆਂ ਸੜਕਾਂ ਪ੍ਰਤੀ ਧਿਆਨ ਦੇਣ ਦੀ ਲੋੜ ਹੈ। ਲਤੀਫ਼ਪੁਰਾ ਤੋਂ ਮਾਡਲ ਟਾਊਨ ਵੱਲ ਜਾਣ ਵਾਲੀ ਸੜਕ ਤੋਂ ਸੀਵਰੇਜ ਦੇ ਢੱਕਣ ਗਾਇਬ ਹਨ ਅਤੇ ਪਿਛਲੇ ਸਮੇਂ ਦੌਰਾਨ ਕਈ ਵਾਹਨ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਆਲੇ-ਦੁਆਲੇ ਦੇ ਇਲਾਕਾ ਵਾਸੀਆਂ ਨੇ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਟੋਇਆਂ ਵਿਚ ਲੱਕੜੀ ਆਦਿ ਲਾ ਕੇ ਉਨ੍ਹਾਂ ’ਤੇ ਕੱਪੜੇ ਲਾ ਦਿੱਤੇ ਤਾਂ ਕਿ ਲੋਕਾਂ ਨੂੰ ਟੋਇਆਂ ਬਾਰੇ ਪਤਾ ਲੱਗ ਸਕੇ।
ਇਹ ਵੀ ਪੜ੍ਹੋ: ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ 'ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਸੁਰੱਖਿਆ 'ਚ ਕੀਤੀ ਕਟੌਤੀ
ਉਥੇ ਹੀ ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ 6 ਮਹੀਨੇ ਪਹਿਲਾਂ ਪੱਥਰ ਪਾਇਆ ਗਿਆ ਸੀ ਪਰ ਸੜਕਾਂ ਬਣਾਉਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਕਤ ਸੜਕਾਂ ਨੂੰ ਦੇਖ ਕੇ ਇਨ੍ਹਾਂ ਦੀ ਖਸਤਾ ਹਾਲਤ ਖੁਦ-ਬ-ਖੁਦ ਦੁਹਾਈ ਦੇਣ ਲੱਗਦੀ ਹੈ। ਥਾਂ-ਥਾਂ ਪੱਥਰ ਖਿੱਲਰੇ ਪਏ ਹਨ, ਜਿਸ ਨਾਲ ਖ਼ਾਸ ਤੌਰ ’ਤੇ ਦੋਪਹੀਆ ਵਾਹਨ ਚਾਲਕਾਂ ਨੂੰ ਦਿੱਕਤਾਂ ਉਠਾਉਣੀਆਂ ਪੈ ਰਹੀਆਂ ਹਨ। ਉਥੇ ਹੀ ਵੱਖ-ਵੱਖ ਥਾਵਾਂ ’ਤੇ ਸੜਕ ਕੰਢੇ ਸੀਵਰੇਜ ਲਾਈਨ ਧੱਸੀ ਹੋਈ ਨਜ਼ਰ ਆ ਰਹੀ ਹੈ। ਇਥੇ ਅਸਥਾਈ ਤੌਰ ’ਤੇ ਚਿਤਾਵਨੀ ਚਿੰਨ੍ਹ ਨਾ ਹੋਣ ਕਾਰਨ ਦੋਪਹੀਆ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਇਸੇ ਤਰ੍ਹਾਂ ਨਾਲ ਥਾਂ-ਥਾਂ ਲੱਗੇ ਪੱਥਰਾਂ ਦੇ ਢੇਰਾਂ ਕਾਰਨ ਸੜਕਾਂ ਦਾ ਆਕਾਰ ਵੀ ਛੋਟਾ ਹੋ ਚੁੱਕਾ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਨਿਗਮ ਪ੍ਰਸ਼ਾਸਨ ਨੂੰ ਸਮਾਂ ਰਹਿੰਦੇ ਸੜਕਾਂ ਬਣਾਉਣ ਪ੍ਰਤੀ ਜ਼ਰੂਰ ਕਦਮ ਉਠਾਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ।
ਸੋਢਲ ਰੋਡ ’ਤੇ ਜਾਮ ਸੀਵਰੇਜ ਬਣ ਰਿਹਾ ਪ੍ਰੇਸ਼ਾਨੀ
ਇਕ ਪਾਸੇ ਸੜਕਾਂ ਦੀ ਹਾਲਤ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ ਤਾਂ ਉਥੇ ਹੀ ਦੂਜੇ ਪਾਸੇ ਸੀਵਰੇਜ ਜਾਮ ਦੀ ਵਜ੍ਹਾ ਨਾਲ ਵੱਖ-ਵੱਖ ਇਲਾਕਿਆਂ ਦੀਆਂ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਸੋਢਲ ਤੋਂ ਸੇਵਾ ਸਦਨ ਨੂੰ ਜਾਂਦੀ ਰੋਡ ’ਤੇ ਚੱਲ ਰਹੇ ਸੀਵਰੇਜ ਦੇ ਕੰਮ ਕਾਰਨ ਉਕਤ ਸੜਕ ਤੋਂ ਲੰਘਣਾ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਸਿਰ ’ਤੇ ਹਨ ਅਤੇ ਸੜਕਾਂ ਦੀ ਖਸਤਾ ਹਾਲਤ ਸੱਤਾਧਾਰੀ ਸਰਕਾਰ ਲਈ ਵਿਰੋਧ ਦਾ ਕਾਰਨ ਬਣ ਸਕਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ, ਮੁਠਭੇੜ ਮਗਰੋਂ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੋਰੀਆ ਗੈਂਗ ਦੇ 4 ਸਾਥੀ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8