ਸਖ਼ਤ ਸੁਰੱਖਿਆ 'ਚ ਮੁਖਤਾਰ ਅੰਸਾਰੀ ਸਪੁਰਦ-ਏ-ਖਾਕ, ਜਨਾਜ਼ੇ 'ਚ ਉਮੜਿਆ ਹਜ਼ੂਮ
Saturday, Mar 30, 2024 - 03:04 PM (IST)
ਲਖਨਊ- ਮਾਫੀਆ ਤੋਂ ਨੇਤਾ ਬਣੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਦੀ ਮ੍ਰਿਤਕ ਦੇਹ ਨੂੰ ਸਖ਼ਤ ਸੁਰੱਖਿਆ ਦਰਮਿਆਨ ਸ਼ਨੀਵਾਰ ਨੂੰ ਗਾਜ਼ੀਪੁਰ ਜ਼ਿਲ੍ਹੇ ਦੇ ਉਨ੍ਹਾਂ ਦੇ ਜੱਦੀ ਘਰ ਯੁਸੂਫਪੁਰ ਮੁਹੰਮਦਾਬਾਦ ਨੇੜੇ ਕਾਲੀਬਾਗ ਸਥਿਤ ਕਬਰਸਤਾਨ 'ਚ ਸਪੁਰਦ-ਏ-ਖਾਕ ਕੀਤਾ ਗਿਆ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੁਖਤਾਰ ਦੇ ਜੱਦੀ ਘਰ ਤੋਂ ਸਵੇਰੇ ਦੇ ਸਮੇਂ ਜਨਾਜ਼ਾ ਕੱਢਿਆ ਗਿਆ, ਜਿਸ ਵਿਚ ਉਸ ਦੇ ਭਰਾ ਅਫਜ਼ਾਲ ਅੰਸਾਰੀ, ਪੁੱਤਰ ਉਮਰ ਅੰਸਾਰੀ ਅਤੇ ਭਤੀਜੇ ਵਿਧਾਇਕ ਸੁਹੇਬ ਅੰਸਾਰੀ ਸਮੇਤ ਪਰਿਵਾਰਕ ਮੈਂਬਰ ਅਤੇ ਸਮਰਥਕ ਸ਼ਾਮਲ ਰਹੇ। ਉਨ੍ਹਾਂ ਦੇ ਵੱਡੇ ਭਰਾ ਅਤੇ ਸਾਬਕਾ ਵਿਧਾਇਕ ਸਿਗਬਤੁਲਾਹ ਅੰਸਾਰੀ ਸਮੇਤ ਪਰਿਵਾਰ ਅਤੇ ਰਿਸ਼ਤੇਦਾਰ ਵੀ ਜਨਾਜ਼ੇ ਵਿਚ ਸ਼ਾਮਲ ਹੋਏ। ਇਸ ਦੌਰਾਨ ਭੀੜ ਨੇ ਨਾਅਰੇ ਵੀ ਲਾਏ। ਅਫਜ਼ਾਲ ਅੰਸਾਰੀ ਨੇ ਕਬਰਸਤਾਨ ਪਹੁੰਚ ਕੇ ਲੋਕਾਂ ਨੂੰ ਸਮਝਾਇਆ ਕਿ ਭੀੜ ਇਕੱਠੀ ਨਾ ਕਰੋ ਅਤੇ ਸ਼ਾਂਤੀ ਬਣਾ ਕੇ ਰੱਖੋ। ਜਨਾਜ਼ੇ ਦੀ ਨਮਾਜ਼ ਮਗਰੋਂ ਕਾਲੀਬਾਗ ਕਬਰਸਤਾਨ ਵਿਚ ਅੰਸਾਰੀ ਦੀ ਲਾਸ਼ ਦਫ਼ਨਾਈ ਗਈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਮੁਖਤਾਰ ਅੰਸਾਰੀ ਦੀ ਹੋਈ ਮੌਤ, ਬਾਂਦਾ ਮੈਡੀਕਲ ਕਾਲਜ 'ਚ ਲਿਆ ਆਖਰੀ ਸਾਹ (ਵੀਡੀਓ)
ਪੁਲਸ ਬਲ ਅਤੇ ਸੁਰੱਖਿਆ ਏਜੰਸੀਆਂ ਇੱਥੇ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ ਅਤੇ ਅੰਸਾਰੀ ਦੀ ਰਿਹਾਇਸ਼ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਕਾਲੀਬਾਗ ਕਬਰਸਤਾਨ ਤੱਕ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ ਹੈ। ਪੁਲਸ, ਪੀ. ਏ. ਸੀ ਅਤੇ ਅਰਧ ਸੈਨਿਕ ਬਲ ਹਰ ਨੁੱਕਰ 'ਤੇ ਤਾਇਨਾਤ ਰਹੇ। ਭੀੜ ਵਧਦੀ ਦੇਖ ਕੇ ਬਾਅਦ ਵਿਚ ਹੋਰ ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ। ਪੁਲਸ ਹੈੱਡਕੁਆਰਟਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਪੁਲਸ ਨੇ ਜਾਂਚ ਤੋਂ ਬਾਅਦ ਹੀ ਲੋਕਾਂ ਨੂੰ ਕਬਰਸਤਾਨ ਅੰਦਰ ਜਾਣ ਦਿੱਤਾ।
ਇਹ ਵੀ ਪੜ੍ਹੋ- ਮੇਰੇ ਪਿਤਾ ਨੂੰ ਦਿੱਤਾ ਗਿਆ ਸੀ ਧੀਮਾ ਜ਼ਹਿਰ, ਅਸੀਂ ਕੋਰਟ ਜਾਵਾਂਗੇ: ਉਮਰ ਅੰਸਾਰੀ
ਇਸ ਤੋਂ ਪਹਿਲਾਂ ਮੁਹੰਮਦਾਬਾਦ ਵਿਧਾਨ ਸਭਾ ਹਲਕੇ ਤੋਂ ਸਮਾਜਵਾਦੀ ਪਾਰਟੀ (ਸਪਾ) ਦੇ ਵਿਧਾਇਕ ਅਤੇ ਅੰਸਾਰੀ ਦੇ ਭਤੀਜੇ ਮੁਹੰਮਦ ਸੁਹੇਬ ਅੰਸਾਰੀ ਉਰਫ ਮੰਨੂ ਅੰਸਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਮੁਖਤਾਰ ਅੰਸਾਰੀ ਦੀ ਦੇਹ ਨੂੰ ਸ਼ਨੀਵਾਰ ਸਵੇਰੇ 10 ਵਜੇ ਯੂਸਫਪੁਰ ਮੁਹੰਮਦਾਬਾਦ ਦੇ ਕਾਲੀਬਾਗ ਕਬਰਸਤਾਨ 'ਚ ਦਫਨਾਇਆ ਜਾਵੇਗਾ। ਹਾਲਾਂਕਿ ਸਾਢੇ 10 ਵਜੇ ਤੱਕ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ ਸੀ।
ਇਹ ਵੀ ਪੜ੍ਹੋ- ਮੁਖਤਾਰ ਅੰਸਾਰੀ ਦੀ ਮੌਤ ਮਾਮਲੇ ਦੀ ਹੋਵੇਗੀ ਮੈਜਿਸਟ੍ਰੇਟ ਜਾਂਚ, ਹੁਕਮ ਜਾਰੀ
ਇਕ ਸਥਾਨਕ ਨਾਗਰਿਕ ਨੇ ਦੱਸਿਆ ਕਿ ਅੰਸਾਰੀ ਪਰਿਵਾਰ ਨੂੰ ਕਾਲੀਬਾਗ ਵਿਚ ਹੀ ਦਫਨਾਇਆ ਜਾਂਦਾ ਰਿਹਾ ਹੈ ਅਤੇ ਮੁਖਤਾਰ ਦੀ ਲਾਸ਼ ਨੂੰ ਉਸ ਦੇ ਮਾਤਾ-ਪਿਤਾ ਦੀ ਕਬਰ ਕੋਲ ਦਫਨਾਇਆ ਗਿਆ ਹੈ। ਵੀਰਵਾਰ ਨੂੰ ਮੁਖਤਾਰ ਅੰਸਾਰੀ ਦੀ ਸਿਹਤ ਵਿਗੜਨ ਤੋਂ ਬਾਅਦ ਬਾਂਦਾ ਜ਼ਿਲ੍ਹਾ ਜੇਲ੍ਹ ਤੋਂ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਮੁਖਤਾਰ ਦੇ ਪਰਿਵਾਰ ਨੇ ਅੰਸਾਰੀ 'ਤੇ ਜੇਲ 'ਚ ਉਸ ਨੂੰ ਧੀਮਾ ਜ਼ਹਿਰ ਦੇਣ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਹਸਪਤਾਲ ਦੇ ਸੂਤਰਾਂ ਮੁਤਾਬਕ ਅੰਸਾਰੀ ਦੇ ਪੋਸਟਮਾਰਟਮ ਤੋਂ ਪੁਸ਼ਟੀ ਹੋਈ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।
ਇਹ ਵੀ ਪੜ੍ਹੋ- ਦਿੱਲੀ ਸ਼ਰਾਬ ਨੀਤੀ ਮਾਮਲਾ: ED ਨੇ ਹੁਣ 'ਆਪ' ਨੇਤਾ ਕੈਲਾਸ਼ ਗਹਿਲੋਤ ਨੂੰ ਭੇਜਿਆ ਸੰਮਨ, ਪੁੱਛਗਿੱਛ ਲਈ ਬੁਲਾਇਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8