ਵੇ ਹੜ੍ਹਾਂ ਕਦੋਂ ਜਿਉਣਾ ਮੈਂ...

08/31/2019 4:57:22 PM

ਜਾਣਾ ਨਹੀਂ ਅੱਗੇ ਹੁਣ
ਨਾ ਮੈਂ ਰੁਕ ਰੁਕ ਬਹਿਣਾ
ਜਜ਼ਬਾਤ ਵੀ ਮੇਰੇ ਡੁੱਬ ਗਏ
ਮੈਂ ਵੀ ਮਰ ਮਿਟ ਰਹਿਣਾ
ਮਿੱਟੀ ਵਿੱਚ ਆ ਗਿਆ
ਸੀ ਤਾਂ ਕੱਚਾ ਘਰ ਸੀ
ਉਮਰ ਲਗਾਉਣੀ ਸੀ ਜਿੱਥੇ
ਹੁਣ ਲੱਗਣਾ ਉਹ ਫੜ ਹੀ
ਬੇ ਘਰ ਹੋਏ ਨੇ
ਜਿੰਦਗੀ ਦੇ ਫਾਂਸਲੈ
ਜਿੱਥੇ ਮਾਂ ਲਾਉਂਦੀ ਸੀ ਰੋਟੀਆਂ
ਜੋੜਾਂ ਕਿਥੋਂ ਦਾਜ ਮੈਂ
ਮਰੇ ਹੋਏ ਪਸ਼ੂਆਂ ਨੂੰ
ਰੂਹੇ ਮਿੱਟੀ ਵਿੱਚੋ ਕੱਢ ਲੈ
ਰੋਟੀ ਦਾ ਵਸੀਲਾ ਕੋਈ
ਜਾਂ ਜਾਨ ਹੀ ਕੱਢ ਲੇ
ਮੰਜੀ ਬੁਣੀ ਬਾਣ ਦੀ
ਜਿਹਦੇ ਪਾਵੇ ਭੂਰੇ ਭੂਰੇ ਸੀ
ਬਣ ਸਾਗਰਾ ਚ ਰੁਲੀ
ਕਿੱਦਾਂ ਕਿਨਾਰੇ ਕਿੱਥੋਂ ਦੱਬ ਲਾ
ਹੜਾਂ ਦਿਆਂ ਪਾਣੀਆਂ ਚ
ਵਿਹਲੀ ਕਿਸ਼ਤੀਆਂ ਮੈਂ ਛੱਡਦਾ
ਡਾਇਰੀ ਗੁੰਮ ਹੋ ਗਈ ਜਿਹੜੀ
ਮੈਂ ਪੇਜ ਕਿਥੋ ਕੱਢ ਲਾ
ਕਿੱਕਰਾਂ ਤੇ ਟਾਹਲੀਆਂ
ਹੁਣ ਹੋਈਆਂ ਜੋ ਨਿੱਕੀਆਂ
ਆਲਣਾ ਬਣਾਇਆ ਜਿੱਥੇ
ਨਾ ਦਿਲ ਬੇ ਫਿਕਰਾ
ਗੁਰੂ ਘਰ ਸੀ ਜਿੱਥੇ
ਦਰ ਮੱਥਾ ਟੇਕਦੀ
ਕੋਈ ਹੋਰ ਵੀ ਰੱਬ ਹੈ
ਪਾਣੀ ਚੋਂ ਅੱਗ ਸੇਕਦੀ

ਜਮਨਾ ਸਿੰਘ ਗੋਬਿੰਦਗੜ੍ਹ
ਸੰਪਰਕ :98724-62794

 


Aarti dhillon

Content Editor

Related News