''ਨੀਟ ਪ੍ਰੀਖਿਆ ਵਿਵਾਦ'' ਦਰਮਿਆਨ ਵਿਦਿਆਰਥੀਆਂ ਨੂੰ ਬੋਲੇ ਰਾਹੁਲ- ''ਮੈਂ ਸੰਸਦ ''ਚ ਬਣਾਂਗਾ ਤੁਹਾਡੀ ਆਵਾਜ਼''

06/09/2024 1:59:35 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 'ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ-ਗ੍ਰੈਜੂਏਟ (NEET-UG)' ਮੈਡੀਕਲ ਦਾਖ]ਲਾ ਪ੍ਰੀਖਿਆ ਵਿਵਾਦ ਨੂੰ ਲੈ ਕੇ ਪ੍ਰਧਾਨ ਮੰਤਰੀ ਅਹੁਦੇ ਲਈ ਨਾਮਜ਼ਦ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਐਤਵਾਰ ਨੂੰ ਕਿਹਾ ਕਿ ਨਵੇਂ ਕਾਰਜਕਾਲ ਲਈ ਮੋਦੀ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਪ੍ਰੀਖਿਆ 'ਚ ਬੇਨਿਯਮੀਆਂ ਕਾਰਨ 24 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਨੁਕਸਾਨ ਹੋਇਆ ਹੈ। ਰਾਹੁਲ ਗਾਂਧੀ ਨੇ ਦੇਸ਼ ਦੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਸੰਸਦ 'ਚ ਉਨ੍ਹਾਂ ਦੀ ਆਵਾਜ਼ ਬਣਨਗੇ ਅਤੇ ਉਨ੍ਹਾਂ ਦੇ ਭਵਿੱਖ ਨਾਲ ਜੁੜੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਚੁੱਕਣਗੇ। NEET-UG 'ਚ ਅੰਕ ਵਧਾਏ ਜਾਣ ਦੇ ਦੋਸ਼ਾਂ ਦਰਮਿਆਨ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ਨੀਵਾਰ ਨੂੰ ਕਿਹਾ ਕਿ ਸਿੱਖਿਆ ਮੰਤਰਾਲਾ ਨੇ ਗ੍ਰੇਸ ਅੰਕ ਪ੍ਰਾਪਤ ਕਰਨ ਵਾਲੇ 1,500 ਤੋਂ ਵੱਧ ਉਮੀਦਵਾਰਾਂ ਦੇ ਨਤੀਜਿਆਂ ਦੀ ਸਮੀਖਿਆ ਕਰਨ ਲਈ ਇਕ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ 'ਚ ਲਿਖਿਆ,''ਨਰਿੰਦਰ ਮੋਦੀ ਨੇ ਅਜੇ ਸਹੁੰ ਵੀ ਨਹੀਂ ਚੁੱਕੀ ਹੈ ਅਤੇ ਨੀਟ ਪ੍ਰੀਖਿਆ 'ਚ ਹੋਈ ਧਾਂਦਲੀ ਨੇ 24 ਲੱਖ ਤੋਂ ਵੱਧ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੋੜ ਦਿੱਤਾ ਹੈ।'' ਕਾਂਗਰਸ ਦੇ ਸਾਬਕਾ ਮੁਖੀ ਨੇ ਕਿਹਾ ਕਿ ਇਕ ਹੀ ਪ੍ਰੀਖਿਆ ਕੇਂਦਰ ਤੋਂ 6 ਵਿਦਿਆਰਥੀ ਜ਼ਿਆਦਾਤਰ ਅੰਕ ਪ੍ਰਾਪਤ ਕਰ ਕੇ ਚੋਟੀ 'ਤੇ ਰਹਿੰਦੇ ਹਨ। ਉਨ੍ਹਾਂ ਕਿਹਾ,''ਅਜਿਹੇ ਅੰਕ ਕਿੰਨੇ ਵਿਦਿਆਰਥੀਆਂ ਨੂੰ ਮਿਲਦੇ ਹਨ। ਇਹ ਤਕਨੀਕੀ ਰੂਪ ਨਾਲ ਸੰਭਵ ਹੀ ਨਹੀਂ ਹੈ ਪਰ ਸਰਕਾਰ ਪ੍ਰਸ਼ਨ ਪੱਤਰ ਲੀਕ ਦੀ ਸੰਭਾਵਨਾ ਨੂੰ ਲਗਾਤਾਰ ਨਕਾਰ ਰਹੀ ਹੈ।''

ਉਨ੍ਹਾਂ ਕਿਹਾ ਕਿ ਸਿੱਖਿਆ ਮਾਫ਼ੀਆ ਅਤੇ ਸਰਕਾਰੀ ਤੰਤਰ ਦੀ ਮਿਲੀਭਗਤ ਨਾਲ ਚੱਲ ਰਹੇ ਇਸ ਪ੍ਰਸ਼ਨ ਪੱਤਰ ਲੀਕ ਉਦਯੋਗ ਨਾਲ ਨਜਿੱਠਣ ਲਈ ਹੀ ਕਾਂਗਰਸ ਨੇ ਇਕ ਮਜ਼ਬੂਤ ਯੋਜਨਾ ਬਣਾਈ ਸੀ। ਉਨ੍ਹਾਂ ਕਿਹਾ,''ਅਸੀਂ ਆਪਣੇ ਮੈਨੀਫੈਸਟੋ 'ਚ ਕਾਨੂੰਨ ਬਣਾ ਕੇ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਲੀਕ ਤੋਂ ਮੁਕਤੀ ਦਿਵਾਉਣ ਦਾ ਸੰਕਲਪ ਲਿਆ ਸੀ।'' ਰਾਹੁਲ ਗਾਂਧੀ ਨੇ ਕਿਹਾ,''ਅੱਜ ਮੈਂ ਦੇਸ਼ ਦੇ ਸਾਰੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਸੰਸਦ 'ਚ ਤੁਹਾਡੀ ਆਵਾਜ਼ ਬਣ ਕੇ ਤੁਹਾਡੇ ਭਵਿੱਖ ਨਾਲ ਜੁੜੇ ਮੁੱਦਿਆਂ ਨੂੰ ਮਜ਼ਬੂਤੀ ਨਾਲ ਚੁੱਕਾਂਗਾ।'' ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇੰਕਲੂਸਿਵ ਅਲਾਇੰਸ' (ਇੰਡੀਆ) 'ਤੇ ਭਰੋਸਾ ਜਤਾਇਆ ਹੈ ਅਤੇ 'ਇੰਡੀਆ' ਉਨ੍ਹਾਂ ਦੀ ਆਵਾਜ਼ ਨੂੰ ਦੱਬਣ ਨਹੀਂ ਦੇਵੇਗਾ। ਉੱਥੇ ਹੀ ਐੱਨ.ਟੀ.ਏ. ਨੇ ਕਿਸੇ ਵੀ ਬੇਨਿਯਮੀ ਤੋਂ ਨਕਾਰਦੇ ਹੋਏ ਕਿਹਾ ਹੈ ਕਿ ਐੱਨ.ਸੀ.ਈ.ਆਰ.ਟੀ. (ਰਾਸ਼ਟਰੀ ਸਿੱਖਿਆ ਖੋਜ ਅਤੇ ਟਰੇਨਿੰਗ ਪ੍ਰੀਸ਼ਦ) ਪਾਠ ਪੁਸਤਕਾਂ 'ਚ ਤਬਦੀਲੀ ਅਤੇ ਪ੍ਰੀਖਿਆ ਕੇਂਦਰ 'ਚ ਸਮਾਂ ਬਰਬਾਦ ਹੋਣ ਲਈ ਦਿੱਤੇ ਗਏ ਅੰਕ ਵਿਦਿਆਰਥੀਆਂ ਦੇ ਵੱਧ ਅੰਕ ਆਉਣ ਦੀ ਵਜ੍ਹਾ ਹੈ। ਇਸ ਮੁੱਦੇ ਨੇ ਰਾਜਨੀਤਕ ਰੰਗ ਲੈ ਲਿਆ ਹੈ ਅਤੇ ਕਈ ਦਲਾਂ ਨੇ ਇਨ੍ਹਾਂ ਪ੍ਰੀਖਿਆ ਦੀ ਭਰੋਸੇਯੋਗਤਾ ਨੂੰ ਲੈ ਕੇ ਚਿੰਤਾ ਜਤਾਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News