Champions Trophy 2025: ਪਾਕਿਸਤਾਨ ਜਾਵੇਗੀ ਭਾਰਤੀ ਕ੍ਰਿਕਟ ਟੀਮ! ਜਾਣੋ ਕਦੋਂ ਹੋਵੇਗਾ ਮਹਾਮੁਕਾਬਲਾ?

06/10/2024 7:01:22 PM

ਨਵੀਂ ਦਿੱਲੀ (ਬਿਊਰੋ) : ਭਾਰਤ ਅਤੇ ਪਾਕਿਸਤਾਨ ਵਿਚਾਲੇ ਐਤਵਾਰ ਨੂੰ ਰੋਮਾਂਚਕ ਮੈਚ ਦੇਖਣ ਨੂੰ ਮਿਲਿਆ। ਦਰਅਸਲ, ਇਹ ਦੋਵੇਂ ਟੀਮਾਂ ICC ਟੀ-20 ਵਿਸ਼ਵ ਕੱਪ 2024 'ਚ ਆਹਮੋ-ਸਾਹਮਣੇ ਹੋਈਆਂ। ਜਿੱਥੇ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਨੇ ਜਿੱਤ ਦੀ ਖੁਸ਼ੀ ਮਨਾਈ, ਉੱਥੇ ਹੀ ਪਾਕਿਸਤਾਨੀ ਪ੍ਰਸ਼ੰਸਕਾਂ ਦੇ ਚਿਹਰੇ ਨਿਰਾਸ਼ ਨਜ਼ਰ ਆਏ। ਪ੍ਰਸ਼ੰਸਕਾਂ ਨੂੰ ਇਹ ਜਾਣ ਖੁਸ਼ੀ ਹੋਏਗੀ ਕਿ ਅਗਲੇ ਸਾਲ ਇੱਕ ਵਾਰ ਫਿਰ ਦੋਵੇਂ ਗੁਆਂਢੀ ਦੇਸ਼ ਮੈਦਾਨ 'ਤੇ ਇੱਕ-ਦੂਜੇ ਖ਼ਿਲਾਫ਼ ਖੇਡਣਗੇ। ਦਰਅਸਲ, ਅਸੀਂ ICC ਚੈਂਪੀਅਨਸ ਟਰਾਫੀ 2025 ਦੀ ਗੱਲ ਕਰ ਰਹੇ ਹਾਂ, ਜਿਸ ਦਾ ਆਯੋਜਨ ਪਾਕਿਸਤਾਨ 'ਚ ਹੀ ਹੋਵੇਗਾ। ਕੁਝ ਸਮੇਂ ਤੋਂ ਟੀਮ ਇੰਡੀਆ ਦੇ ਆਗਾਮੀ ਟੂਰਨਾਮੈਂਟ 'ਚ ਭਾਗ ਲੈਣ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਸੀ। ਹੁਣ ਇਸ ਸਬੰਧੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।  

19 ਫਰਵਰੀ ਤੋਂ 9 ਮਾਰਚ ਦਰਮਿਆਨ ਹੋਵੇਗਾ ਚੈਂਪੀਅਨਸ ਟਰਾਫੀ ਮੁਕਾਬਲਾ
ਹਾਲ ਹੀ 'ਚ ICC ਚੈਂਪੀਅਨਜ਼ ਟਰਾਫੀ 2025 ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਦਰਅਸਲ ਇਸ ਵੱਡੇ ਟੂਰਨਾਮੈਂਟ ਦੀਆਂ ਤਰੀਕਾਂ ਦਾ ਖੁਲਾਸਾ ਹੋ ਗਿਆ ਹੈ। ਰਿਪੋਰਟਾਂ ਮੁਤਾਬਕ, ਅਗਲੇ ਸਾਲ ਦੀ ਚੈਂਪੀਅਨਸ ਟਰਾਫੀ 19 ਫਰਵਰੀ ਤੋਂ 9 ਮਾਰਚ ਦਰਮਿਆਨ ਹੋਵੇਗੀ। ਹਾਲਾਂਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਵਲੋਂ ਅਜੇ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਮੈਚਾਂ ਦਾ ਸ਼ੈਡਿਊਲ ਵੀ ਜਲਦ ਹੀ ਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਹੁਣ ਇਸ ਅਦਾਕਾਰ ਨੇ ਜੜਿਆ ਸੰਸਦ ਮੈਂਬਰ ਦੇ ਥੱਪੜ, ਸਾਹਮਣੇ ਆਈ ਵੀਡੀਓ, ਪੜ੍ਹੋ ਕਾਰਨ  

ਇੱਥੇ ਖੇਡਿਆ ਜਾਵੇਗਾ ਭਾਰਤ-ਪਾਕਿਸਤਾਨ ਦਾ ਮੈਚ 
ਜੇਕਰ ਤੁਸੀਂ ਵੀ ਭਾਰਤ-ਪਾਕਿਸਤਾਨ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ। ਦਰਅਸਲ, ਅਗਲੇ ਸਾਲ ਇੱਕ ਵਾਰ ਫਿਰ ਇਹ 2 ਵੱਡੀਆਂ ਟੀਮਾਂ ਮੁਕਾਬਲੇ ਲਈ ਮੈਦਾਨ 'ਚ ਉਤਰਨਗੀਆਂ। ਦਰਅਸਲ, ਉਹ ICC ਚੈਂਪੀਅਨਜ਼ ਟਰਾਫੀ 2025 'ਚ ਭਿੜਨ ਜਾ ਰਹੇ ਹਨ। ਲਾਹੌਰ ਇਸ ਵੱਡੇ ਮੈਚ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਹਾਲਾਂਕਿ ਇਹ ਮੈਚ ਕਿਸ ਦਿਨ ਖੇਡਿਆ ਜਾਵੇਗਾ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। Cricbuzz ਨੂੰ ਮਿਲੀ ਜਾਣਕਾਰੀ ਮੁਤਾਬਕ ਭਾਰਤ-ਪਾਕਿ ਮੈਚ ਆਖਰੀ ਲੀਗ ਮੈਚ ਹੋਵੇਗਾ।

ਅਧਿਕਾਰਤ ਬਿਆਨ ਦੀ ਉਡੀਕ 
ਚੈਂਪੀਅਨਸ ਟਰਾਫੀ 2025 ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਆਈ ਹੈ। ਇਹੀ ਕਾਰਨ ਹੈ ਕਿ ਪ੍ਰਸ਼ੰਸਕਾਂ 'ਚ ਅਜੇ ਵੀ ਸਵਾਲੀਆ ਨਿਸ਼ਾਨ ਬਣਿਆ ਹੋਇਆ ਹੈ ਕਿ ਭਾਰਤੀ ਟੀਮ ਇਸ 'ਚ ਹਿੱਸਾ ਲਵੇਗੀ ਜਾਂ ਨਹੀਂ। ਪਿਛਲੇ ਮਹੀਨੇ BCCI ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਸੀ ਕਿ ਭਾਰਤ ਸਰਕਾਰ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ BCCI ਆਪਣਾ ਫ਼ੈਸਲਾ ਦੇਵੇਗਾ।

ਇਹ ਖ਼ਬਰ ਵੀ ਪੜ੍ਹੋ - ਰਿਆਸੀ 'ਚ ਹੋਏ ਅੱਤਵਾਦੀ ਹਮਲੇ 'ਤੇ ਤੱਤੀ ਹੋਈ ਕੰਗਨਾ ਰਣੌਤ, ਕਿਹਾ- '..ਤਾਂ ਇਸੇ ਕਾਰਨ ਬਣਾਇਆ ਗਿਆ ਬੱਸ ਨੂੰ ਨਿਸ਼ਾਨਾ'

ਇਸ ਜਗ੍ਹਾ ਖੇਡੇ ਜਾਣਗੇ ਸੈਮੀਫਾਈਨਲ ਤੇ ਫਾਈਨਲ ਮੈਚ
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਆਈ. ਸੀ. ਸੀ. ਨੂੰ ਤਿੰਨ ਮੈਦਾਨ ਪੇਸ਼ ਕੀਤੇ ਹਨ - ਲੋਹਾਰ, ਕਰਾਚੀ ਅਤੇ ਰਾਵਲਪਿੰਡੀ, ਜੋ ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਕਰਨਗੇ। ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ, 7 ਮੈਚ ਲਾਹੌਰ, 5 ਰਾਵਲਪਿੰਡੀ ਅਤੇ ਤਿੰਨ ਕਰਾਚੀ 'ਚ ਖੇਡੇ ਜਾਣਗੇ। ਸੈਮੀਫਾਈਨਲ ਮੈਚ ਦਾ ਸਥਾਨ ਕਰਾਚੀ ਅਤੇ ਰਾਵਲਪਿੰਡੀ ਰੱਖਿਆ ਗਿਆ ਹੈ। 9 ਮਾਰਚ ਨੂੰ ਹੋਣ ਵਾਲਾ ਫਾਈਨਲ ਮੈਚ ਲਾਹੌਰ ਦੇ ਮੈਦਾਨ 'ਤੇ ਖੇਡਿਆ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News