T20 WC : ਸੈਮੀਫਾਈਨਲ 'ਚ ਪਹੁੰਚੀਆਂ ਇਹ ਚਾਰ ਟੀਮਾਂ, ਜਾਣੋ ਕਦੋਂ ਤੇ ਕਿਸ ਵਿਚਾਲੇ ਹੋਵੇਗਾ ਮੁਕਾਬਲਾ
Tuesday, Jun 25, 2024 - 02:20 PM (IST)

ਸਪੋਰਟਸ ਡੈਸਕ : ਟੀ-20 ਵਿਸ਼ਵ ਕੱਪ 2024 ਲਈ ਸੈਮੀਫਾਈਨਲ ਟੀਮਾਂ ਦੇ ਨਾਮ ਤੈਅ ਹੋ ਗਏ ਹੈ। ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 8 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆਈ ਟੀਮ ਇਸ ਦੌੜ ਤੋਂ ਬਾਹਰ ਹੋ ਗਈ ਹੈ। ਅਫਗਾਨਿਸਤਾਨ ਤੋਂ ਇਲਾਵਾ ਭਾਰਤ, ਇੰਗਲੈਂਡ ਅਤੇ ਦੱਖਣੀ ਅਫਰੀਕਾ ਵੀ ਸੈਮੀਫਾਈਨਲ ਦੀ ਇਸ ਦੌੜ 'ਚ ਸ਼ਾਮਲ ਹੋ ਗਏ ਹਨ।
ਇਹ ਵੀ ਪੜ੍ਹੋ- ਅਫਗਾਨਿਸਤਾਨ ਪਹਿਲੀ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ, ਆਸਟ੍ਰੇਲੀਆ ਬਾਹਰ
ਹੁਣ ਸੈਮੀਫਾਈਨਲ 'ਚ ਦੱਖਣੀ ਅਫਰੀਕਾ ਦਾ ਮੁਕਾਬਲਾ 27 ਜੂਨ ਨੂੰ ਬ੍ਰਾਇਨ ਲਾਰਾ ਸਟੇਡੀਅਮ 'ਚ ਬੰਗਲਾਦੇਸ਼ ਨਾਲ ਹੋਵੇਗਾ। ਇਸ ਦੇ ਨਾਲ ਹੀ ਦੂਜਾ ਸੈਮੀਫਾਈਨਲ ਇੰਗਲੈਂਡ ਅਤੇ ਭਾਰਤ ਵਿਚਾਲੇ 27 ਜੂਨ ਨੂੰ ਗੁਆਨਾ ਦੇ ਸਟੇਡੀਅਮ 'ਚ ਖੇਡਿਆ ਜਾਵੇਗਾ। ਅਫਗਾਨਿਸਤਾਨ ਦੀ ਟੀਮ ਪਹਿਲੀ ਵਾਰ ਟੀ-20 ਸੈਮੀਫਾਈਨਲ 'ਚ ਪਹੁੰਚੀ ਹੈ। ਇਸ ਦੇ ਨਾਲ ਹੀ ਟੀ-20 ਵਿਸ਼ਵ ਕੱਪ 2024 ਦਾ ਫਾਈਨਲ ਮੈਚ 29 ਜੂਨ ਨੂੰ ਹੋਵੇਗਾ।
ਇਹ ਵੀ ਪੜ੍ਹੋ- PCB ’ਚ ਬਦਲਾਅ ਦੀ ਤਿਆਰੀ, ਖਿਡਾਰੀਆਂ ਲਈ ਬਣੇਗਾ ਖੇਡ ਜ਼ਾਬਤਾ