ਭਾਰਤ ’ਚ ਕਦੋਂ ਹੋਇਆ ਸੀ ਪਹਿਲਾ ਐਗਜ਼ਿਟ ਪੋਲ?

Saturday, Jun 01, 2024 - 11:57 AM (IST)

ਭਾਰਤ ’ਚ ਕਦੋਂ ਹੋਇਆ ਸੀ ਪਹਿਲਾ ਐਗਜ਼ਿਟ ਪੋਲ?

ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਦਾ ਇਹ ਆਖਰੀ ਪੜਾਅ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਖ਼ਤਮ ਹੋ ਜਾਵੇਗੀ। ਇਸ ਦੇ ਨਾਲ ਹੀ ਐਗਜ਼ਿਟ ਪੋਲ ਦੇ ਰੁਝਾਨ ਵੀ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਆਮ ਚੋਣਾਂ ਵਿਚ ਕਿਹੜੀ ਪਾਰਟੀ ਜਿੱਤੇਗੀ? ਇਸ ਦਾ ਜਵਾਬ ਤਾਂ 4 ਜੂਨ ਨੂੰ ਹੀ ਮਿਲੇਗਾ ਪਰ ਐਗਜ਼ਿਟ ਪੋਲ ਇਸ ਗੱਲ ਨੂੰ ਕਾਫੀ ਹੱਦ ਤੱਕ ਸਪੱਸ਼ਟ ਕਰ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਪਹਿਲਾਂ ਐਗਜ਼ਿਟ ਪੋਲ ਕਦੋਂ ਅਤੇ ਕਿੱਥੇ ਕਰਵਾਇਆ ਗਿਆ ਸੀ? 

ਭਾਰਤ ਵਿਚ ਐਗਜ਼ਿਟ ਪੋਲ ਦੀ ਸ਼ੁਰੂਆਤ ਕਦੋਂ ਹੋਈ ਸੀ? ਤੁਹਾਨੂੰ ਦੱਸ ਦੇਈਏ ਕਿ 1936 ’ਚ ਅਮਰੀਕਾ ਨੇ ਪਹਿਲੀ ਵਾਰ ਐਗਜ਼ਿਟ ਪੋਲ ਕਰਵਾਏ ਸਨ। ਭਾਰਤ ਵਿਚ ਪਹਿਲਾ ਐਗਜ਼ਿਟ ਪੋਲ 1996 ਵਿਚ ਆਇਆ ਸੀ। ਦੂਰਦਰਸ਼ਨ ਦੀ ਪੱਤਰਕਾਰ ਨਲਿਨੀ ਸਿੰਘ ਨੇ ਪਹਿਲੀ ਵਾਰ ਐਗਜ਼ਿਟ ਪੋਲ ਕਰਵਾਏ ਸਨ, ਜਿਸ ਵਿਚ ਰੁਝਾਨ ਭਾਜਪਾ ਦੇ ਹੱਕ ਵਿਚ ਸਨ ਅਤੇ ਨਤੀਜਿਆਂ ਵਿਚ ਵੀ ਭਾਜਪਾ ਦੀ ਜਿੱਤ ਹੋਈ ਸੀ। 1998 ਵਿਚ ਪਹਿਲੀ ਵਾਰ, ਇਕ ਨਿੱਜੀ ਟੀਵੀ ਚੈਨਲ ਵੱਲੋਂ ਐਗਜ਼ਿਟ ਪੋਲ ਦੇ ਰੁਝਾਨ ਜਾਰੀ ਕੀਤੇ ਗਏ ਸਨ। ਇਸ ਦਾ ਲੋਕ ਸਭਾ ਚੋਣਾਂ ’ਤੇ ਵੀ ਕਾਫੀ ਅਸਰ ਪਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News