ਇਤਿਹਾਸਕਾਰਾਂ ਦੀਆਂ ਮੁਸ਼ਕਲਾਂ

05/07/2020 5:25:40 PM

ਕਿਸੇ ਵੀ ਇਤਿਹਾਸ ਦੇ ਹੇਠ ਲਿਖੇ ਮੁੱਖ ਤਿੰਨ ਅੰਗ ਹੁੰਦੇ ਹਨ। ਜਿਨਾਂ ਉੱਪਰ ਪੂਰਾ ਇਤਿਹਾਸ ਨਿਰਭਰ ਕਰਦਾ ਹੈ। ਇਤਿਹਾਸ ਬਣਾਉਣ ਵਾਲੇ, ਇਤਿਹਾਸ ਲਿਖਣ ਵਾਲੇ ਅਤੇ ਇਤਿਹਾਸ ਖੋਜਣ ਵਾਲੇ।

ਪਹਿਲਾ ਅੰਗ ਉਹ ਹੈ, ਜਿਸਦਾ ਪੂਰਾ ਜੀਵਨ, ਵਕਤ ਅਤੇ ਹਾਲਾਤ ਨਾਲ ਲੜਦੇ ਹੋਏ, ਆਪਣੇ ਮੱਕਸਦ ਨੂੰ ਪੂਰਾ ਕਰਨ ਲਈ, ਸੰਘਰਸ਼ ਕਰਦੇ ਹੋਏ ਬੀਤ ਜਾਂਦਾ ਹੈ। ਮਕਸਦ ਰਾਜਨੀਤਕ, ਧਾਰਮਿਕ, ਸਮਾਜਿਕ, ਇਨਸਾਨੀਅਤ ਦੇ ਭਲੇ ਲਈ ਜਾਂ ਜ਼ੁਲਮ ਦੇ ਖਿਲਾਫ ਹੋ ਸਕਦਾ ਹੈ। ਜੀਵਨ ਦਾ ਉਦੇਸ਼ ਜੋ ਵੀ ਹੋਵੇ ਉਹ ਉਸਨੂੰ ਅੰਜਾਮ ਤੱਕ ਪੰਹੁਚਾਣ ਵਿਚ ਕੋਈ ਕਸਰ ਨਹੀਂ ਛੱਡਦੇ ਅਤੇ ਤਨੋ ਮਨੋ ਧਨੋ ਉਸੇ ਵਿਚ ਸੰਘਰਸ਼ ਰਤ ਰਹਿੰਦੇ ਹਨ। ਸਾਰਾ ਸਮਾਂ ਇਸੇ ਤਰਾਂ ਹੀ ਲੰਘ ਜਾਂਦਾ ਹੈ, ਵਕਤ ਦੀਆਂ ਘਟਨਾਵਾਂ ਨੂੰ ਲਿਖਣ ਦਾ ਜਾਂ ਲਿਖਵਾਣ ਦਾ ਸਮਾਂ ਪ੍ਰਾਪਤ ਨਹੀਂ ਹੁੰਦਾ। ਲੇਕਿਨ ਉਨ੍ਹਾਂ ਦੇ ਪਾਏ ਹੋਏ ਪੂਰਨੇ ਅਤੇ ਜੀਵਨ ਘਾਲਣਾ ਦੀਆਂ ਘਟਨਾਵਾਂ ਲੋਕਾਂ ਦੇ ਦਿਲਾਂ ਵਿਚ ਗਹਿਰੀ ਯਾਦ ਗਾਰ ਬਣ ਜਾਂਦੀਆਂ ਹਨ। ਇਹੋ ਸਾਖੀਆਂ ਅਤੇ ਘਟਨਾਵਾਂ ਪਿਤਾ ਪੁਰਖੀ ਪੁਸ਼ਤ ਦਰ ਪੁਸ਼ਤ ਪਰੀਵਾਰ ਵਿਚ ਸੁਣੀਆਂ ਤੇ ਸੁਣਾਈਆਂ ਜਾਂਦੀਆਂ ਹਨ। ਜਿਸਨੂੰ ਅਸੀਂ ਇਤਿਹਾਸ ਆਖਦੇ ਹਾਂ। ਫਾਰਸੀ ਵਿਚ ਇਸਨੂੰ ਤਵਾਰੀਖ ਆਖਦੇ ਹਨ।

ਮੇਰੇ ਆਪਣੇ ਵਿਚਾਰ ਅਨੁਸਾਰ “ਇਤਿਹਾਸ”ਤਿੰਨ ਅਖਰਾਂਦਾ ਮੇਲ ਹੈ, (ਇਤ-ਆਹ-ਔਸ) ਜਾਣੀ ਉਸਨੇ ਆਹ ਜਾਂ ਇਹ ਕਿਹਾ। ਸਿੱਧਾ ਅਰਥ ਹੈ ਸੁਣੀਆਂ ਸੁਣਾਈਆਂ ਕਹਾਣੀਆਂ ਜਾਂ ਸਾਖੀਆਂ। ਪੰਜਾਬੀ ਬੋਲੀ ਵਿਚ ਇਸ ਨੂੰ ਸੀਨਾ ਬਸੀਨਾ ਘਟਨਾਵਾਂ ਵੀ ਆਖਦੇ ਹਨ, ਜੋ ਪੁਰਾਤਨ ਸਮੇਂ ਤੋਂ ਚਲਦੀਆਂ ਆ ਰਹੀਆਂ ਹੁੰਦੀਆਂ ਹਨ। ਘਟਨਾ ਨੂੰ ਸੁਨਾਣ ਵਾਲੇ ਦੀ ਇਸਦੇ ਤੱਥਾਂ ਤੱਕ ਪੰਹੁਚਣ ਦੀ ਕੋਈ ਕੋਸ਼ਿਸ਼ਾਂ ਮਿਲ ਨਹੀਂ ਹੁੰਦੀ।

ਸੰਸਕ੍ਰਿਤ ਵਿਚ ਵੀ ਇਤਿਹਾਸ ਦਾ ਮਤਲਬ ਹੈ ਪੁਰਾ ਤਨ ਸਮੇਂ ਦੀਆਂ ਘਟਨਾਵਾਂ ਦੀ ਜਾਣਕਾਰੀ। ਮਿ: ਫਿਲਿਪ ਡਰ ਕਿਨ ਔਕਸਫੋਰਡ ਅੰਗਰੇਜੀ ਡਿਕਸ਼ਨਰੀ ਵਿਚ ਦਸਦਾ ਹੈ ਕਿ 12ਵੀਂ ਸ਼ਤਾਬਦੀ ਦੀ ਗ੍ਰੀਕ ਭਾਸ਼ਾ ਅਨੁਸਾਰ ਹਿਸਟੋਰੀਆ ਜਾਂ ਹਿਸਟਰੀ ਸ਼ਬਦ ਦਾ ਅਰਥ ਹੈ ਬਾਰੇ ਵਿਚ ਜਾਨਣਾਂ ਜਾਂ ਪੁਰਾਤਨ ਸਮੇ ਦੀਂਆਂ ਕਹਾਣੀਆਂ ਬਾਰੇ ਜਾਣਕਾਰੀ ਪਰਾਪਤ ਕਰਨਾ। ਪੁਰਾਤਨ ਫਰਾਂਸ ਦੀ ਬੋਲੀ ਦਾ ਸ਼ਬਦ ਏਸਟੋਰੀਆਵੀ ਇਹੋ ਅਰਥ ਰੱਖਦਾ ਹੈ। ਘਟਨਾਵਾਂ ਸੱਚੀ ਆਂਹਨ ਜਾਂ ਝੂਠੀਆਂ ਇਸ ਬਾਰੇ ਕੋਈ ਸਪੱਸ਼ਟ ਨਹੀਂ ਹੁੰਦਾ। ਇਹ ਵੀ ਅੰਦੇਸ਼ਾ ਹੁੰਦਾ ਹੈ ਕਿ ਪਤਾ ਨਹੀਂ ਜਾਣਕਾਰੀ ਮੁਕੰਮਲ ਹੈ ਵੀ ਜਾਂ ਨਹੀ, ਕੁਝ ਛੁਟ ਵੀ ਗਿਆ ਹੋ ਸਕਦਾ ਹੈ। ਲਿਖਤਾਂ ਵਿਚ ਦਿੱਤੀਆਂ ਘਟਨਾਵਾਂ ਮਨੋਕਲ ਪਿਤਹਨ ਜਾਂ ਕਿਸੇ ਸੱਚੀ ਘਟਨਾ ਤੇ ਅਧਾਰਿਤ ਹਨ?

ਦੂਸਰਾ ਅੰਗ ਹੈ ਲਿਖਣ ਵਾਲਾ ਲਿਖਾਰੀ। ਇਸਦੇ ਬਹੁਤ ਸਾਰੇ ਰੂਪ ਹਨ। ਇਤਿਹਾਸਕਾਰ, ਕਹਾਣੀਕਾਰ, ਨਾਵਲਕਾਰ, ਕਵੀ, ਨਾਟਕਕਾਰ, ਯਾਤਰੂ ਆਦੀ। ਲਿਖਤ ਦੇ ਦੋ ਰੂਪ ਹੋ ਸਕਦੇ ਹਨ, ਪਹਿਲਾ ਹੈ ਕਾਵ ਤੇ ਦੂਸਰਾ ਹੈ ਵਾਰਤਕ। ਕਹਾਣੀਕਾਰ, ਨਾਵਲਕਾਰ, ਕਵੀ ਜਾਂ ਨਾਟਕ ਕਾਰ ਜੋ ਵੀ ਰਚਨਾ ਕਰਦਾ ਹੈ ਉਹ ਜਰੁਰੀ ਨਹੀਂ ਕਿ ਉਹ ਕਿਸੇ ਤੱਥ ਜਾਂ ਸਚਾਈ ਤੇ ਅਧਾਰਿਤ ਹੋਵੇ। ਉਹ ਮਨੋਕਲ ਪਿਤਵੀ ਹੋ ਸਕਦੀ ਹੈ। ਜਿਥੋਂ ਤੱਕ ਇਤਿਹਾਸ ਕਾਰ ਦਾ ਸਵਾਲ ਹੈ, ਉਸ ਦਾ ਸੰਬੰਧ ਪੁਰਾਤਨ ਇਤਿਹਾਸਿਕ ਘਟਨਾਵਾਂ ਨਾਲ ਹੂੰਦਾ ਹੈ। ਉਸਦੇ ਕੋਲ ਦੋ ਤਰੀਕੇ ਦੇ ਸਰੋਤ ਹੁੰਦੇ ਹਨ, ਇਕ ਪੁਰਾਤਨ ਗ੍ਰੰਥ, ਜੋ ਅਲੱਗ-ਅਲੱਗ ਭਾਸ਼ਾਵਾਂ ਦੇ ਹੁੰਦੇ ਹਨ, ਦੂਜਾ ਸੁਣੀਆਂ ਸੁਣਾਈਆਂ ਕਹਾਣੀਆਂ।

ਜ਼ਿਆਦਾ ਕਰਕੇ ਪੁਰਾਤਨ ਗ੍ਰੰਥਾਂ ਦੇ ਲੇਖਕ ਕਿਸੇ ਨ ਕਿਸੇ ਧਰਮ, ਭਾਸ਼ਾ, ਵਿਅਕਤੀ ਵਿਸ਼ੇਸ਼ ਜਾਂ ਸੰਸਥਾ ਨਾਲ ਜੁੜੇ ਹੁੰਦੇ ਹਨ। ਉਸ ਧਰਮ, ਭਾਸ਼ਾ ਜਾਂ ਕਿਸੇ ਵਿਅਕਤਿਤਵ ਦਾ ਅਸਰ ਲਿਖਾਰੀ ਦੇ ਦਿਲੋ ਦਿਮਾਗ ਅਤੇ ਹੋਣਾਂ ਲਾਜ਼ਮੀਂ ਹੈ। ਐਸੇ ਲੇਖਕਾਂ ਦੀ ਲਿਖਤ ਵਿਚ ਸਮੇ ਜਾਂ ਕਾਲ ਬਾਬਤ ਕੋਈ ਜਾਣਕਾਰੀ ਜ਼ਿਆਦਾ ਨਹੀਂ ਹੁੰਦੀ ਜਾਂ ਸਮਝੋ ਉਨ੍ਹਾਂ ਦਾ ਧਿਆਨ ਇਸ ਪੱਖ ਵਲ ਘੱਟ ਹੂੰਦਾ ਹੈ। ਜ਼ਿਆਦਾ ਕਰਕੇ ਲਿਖਤਾਂ ਵਿਚ ਆਪਣੇ ਵਡੇਰਿਆਂ ਦੀਆਂ ਸਿਫਤਾਂ ਅਤੇ ਘਟਨਾਵਾਂ ਨੂੰ ਬਹੁਤ ਵਧਾ ਚੜ੍ਹਾ ਕੇ ਦਰਸਾਇਆ ਜਾਂਦਾ ਹੇ। ਨਕਾਰਾਤਮਕ ਗੱਲਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ। ਆਪਣੇ ਗ੍ਰੰਥ ਨੂੰ ਵੱਡਾ ਕਰਨ ਦੀ ਲਾਲਸਾ ਵੀ ਇਕ ਕਾਰਨ ਬਣ ਜਾਂਦਾ ਹੈ, ਉਸ ਵਿਚ ਅਸਲੀ ਤੱਥਾਂ ਸਮੇਂ ਦੀ ਜਾਣਕਾਰੀ ਹਾਸਿਲ ਕਰਨ ਦੀ ਬਜਾਏ ਹੋਰ ਏਧਰੋਂ ੳਧਰੋਂ ਗਲਾਂ ਜੋੜ ਕੇ ਲਿਖਤ ਮੁਕੰਮਲ ਕਰ ਲਈ ਜਾਂਦੀ ਹੈ। ਦੂਜਾ ਜਦੋਂ ਕਿਸੇ ਹਾਕਮ ਦੈ ਕਾਰ ਕੁਨ ਲਿਖਤ ਤਿਆਰ ਕਰਦੇ ਹਨ, ਤਾਂ ਉਹ ਹਾਕਮ ਜਾਂ ਰਾਜਾ ਦੀ ਉਸ ਤੱਤ ਵਿਚ ਜ਼ਿਆਦਾ ਧਿਆਨ ਦਿੰਦੇ ਹਨ, ਜਿਸ ਕਾਰਨ ਬਾਕੀ ਖਾਸ ਮੱਕਸਦ ਪੂਰਾ ਹੋਣੋ ਰਹਿ ਜਾਂਦਾ ਹੈ। ਇਸ ਕਰਕੇ ਵੀ ਪੱਖ ਪਾਤ ਦੇ ਅਧੀਨ ਆ ਜਾਂਦੇ ਹਨ ਅਤੇ ਆਪਣੀ ਲਿਖਤ ਨਾਲ ਪੂਰਾ ਇਨਸਾਫ ਨਹੀਂ ਕਰ ਪਾਂਦੇ। ਇਹ ਲਿਖਤਾਂ ਇਤਿਹਾਸ ਦੀ ਬਜਾਏ ਮਿਥਿਹਾ ਸਜਿਆ ਦਾ ਬਣ ਜਾਦੀਂਆਂ ਹਨ। ਉਦਾਹਰਣ ਦੇ ਤੌਰ ’ਤੇ ਇਤਿਹਾਸਿਕ ਗ੍ਰੰਥ ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਪ੍ਰਾਚੀਨ ਪੰਥ ਪ੍ਰਕਾਸ਼, ਮਹਾਂਭਾਰਤ, ਰਾਮਾਇਣ, ਪੁਰਾਣਆਦੀ, ਇਨ੍ਹਾਂ ਵਿਚੋਂ ਸੱਚਾ ਇਤਿਹਾਸ ਅਤੇ ਲਿਖਾਰੀ ਵਲੋਂ ਕੀਤੇ ਵਾਧੇ ਨੂੰ ਨਿਖੇੜ ਕੇ ਅਲੱਗ ਕਰਨਾਂ ਇਕ ਖੋਜੀ ਲਈ ਪੁਰੇ ਜੀਵਨ ਦਾ ਸੰਘਰਸ਼ ਬਣ ਜਾਂਦਾ ਹੈ।
ਜਦੋਂ ਕੋਈ ਯਾਤਰੂ ਦੂਸਰੇ ਮੁਲਕ ਵਿਚ ਸਫਰ ਲਈ ਜਾਂਦਾ ਹੈ ਤਾਂ ਉਸ ਵਾਸਤੇ ਸਭ ਕੁਝ ਨਵਾਂ ਅਤੇ ਹੈਰਾਨ ਕਰ ਦੇਣ ਵਾਲਾ ਹੁੰਦਾ ਹੈ, ਉਹ ਝੱਟ ਇਕ ਇਕ ਘਟਨਾ ਨੂੰ ਕਲਮ ਬੰਦ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਦਵਾਰਾ ਦਿੱਤੀ ਗਈ ਜਾਣਕਾਰੀ ਉਸ ਸ਼ਹਿਰ ਬਾਰੇ, ਉਥੋਂ ਦੇ ਲੋਕਾਂ ਬਾਰੇ, ਉਨ੍ਹਾਂ ਦੇ ਰੀਤੀ ਰਿਵਾਜ ਬਾਰੇ, ਰਸਤਿਆਂ ਬਾਰੇ ਜਾਂ ਉਸਦੇ ਸ਼ਦੈ ਮੌਸਮ ਬਾਰੇ ਬਿਲਕੁਲ ਠੀਕ ਹੋਵੇਗੀ, ਜਿਸ ’ਤੇ ਯਕੀਨ ਕੀਤਾ ਜਾ ਸਕਦਾ ਹੈ। ਜਦੋਂ ਇਹੋ ਯਾਤਰੂ ਉਸ ਨਗਰ ਜਾਂ ਦੇਸ਼ ਦੇ ਇਤਿਹਾਸ ਬਾਰੇ ਕੁਝ ਲਿਖੇਗਾ ਤਾਂ ਉਹ ਵੀ ਸੁਣੀ ਸੁਣਾਈ ਕਹਾਣੀ ਹੀ ਲਿਖੇਗਾ। ਇਸ ਲਈ ਉਸਦੇ ਅੱਖੀਂ ਡਿਠੇ ਹਾਲਾਤ ਦੇ ਬਿਆਨਾਂ ਨੂੰ ਸਹੀ ਤੱਥ ਮਨ ਕੇ ਅੱਜ ਦੇ ਨਵੀਂ ਰੌਸ਼ਨੀ ਵਿਚ ਲਿਖੇ ਜਾਣ ਵਾਲੇ ਇਤਿਹਾਸ ਦਾ ਹਿਸਾ ਬਣਾਇਆ ਜਾ ਸਕਦਾ ਹੈ। ਜਿਵੇਂ ਕਿਸ਼ਤ ਵੀਂ ਸ਼ਤਾਬਦੀ ਵਿਚ ਭਾਰਤ ਆਏ ਚੀਨੀ ਯਾਤਰੀ ਹੀ ਊਨਸਾਂਗ, ਯੂਰੋਪ ਦੇ ਦੇਸ਼ਾਂ ਵਲੋਂ ਆਏ ਯਾਤਰੀ ਬਰਨੀਅਰ, ਵਿਲੀਅਮ ਫੋਸਟਰ, ਟੈਵਰਨੀਅਰ, ਮੱਧ ਪੂਰਬ ਵਲੋਂ ਆਏ ਇਬਨਬ ਤੂਤਾ ਆਦੀ। ਇਨ੍ਹਾਂ ਦੀਆਂ ਲਿਖਤਾਂ ਤੋਂ ਦੇਸ਼ ਦੇ ਬਾਰੇ, ਰੀਤੀ ਰਿਵਾਜ ਲੋਕਾਂ ਦੇ ਰਹਿਣ ਸਹਿਣ ਅਤੇ ਵਪਾਰ ਕਹਾਲਤ ਦਾ ਬਹੁਤ ਸਟੀਕ ਅੰਦਾਜਾ ਲਗ ਜਾਂਦਾ ਹੈ।

ਇਕ ਮੁਸ਼ਕਲ ਹੋਰ ਵੀ ਦਿਖਾਈ ਦਿੰਦੀ ਹੈ ਕਿ ਪੁਰਾਤਨ ਲਿਖਾਰੀਆਂ ਕੋਲ ਭੁਗੋਲਿਕ ਜਾਣਕਾਰੀ ਦੀ ਵੀ ਘਾਟ ਹੂੰਦੀ ਸੀ। ਜਿਸ ਕਰਕੇ ਘਟਨਾਂ ਦਾ ਠੀਕ-ਠੀਕ ਵਰਨਣ ਕਰਨਾ ਮੁਸ਼ਕਲ ਹੋ ਜਾਂਦਾ ਹੈ। ਦੂਜੇ ਵਾਰ ਤੱਕ ਵਿਚ ਸਮੇਂ, ਸਾਲ ਅਤੇ ਤਾਰੀਕ ਆਦਿ ਦਾ ਲਿਖਣਾ ਫਿਰ ਵੀ ਸੌਖਾ ਹੈ, ਲੇਕਿਨ ਕਵਿਤਾ ਰੂਪ ਵਿਚ ਇਸ ਸਭ ਦਾ ਜ਼ਿਕਰ ਕਰਨਾ ਕਵਿਤਾ ਅਤੇ ਉਸਦੀ ਛੰਦਾ-ਬੰਦੀ ਦੀ ਬੰਧਿਸ਼ ਕਰਕੇ ਵੀ ਮੁਸ਼ਕਲ ਹੋ ਜਾਂਦਾ ਹੋਵੇਗਾ। ਜ਼ਿਆਦਾ ਕਰਕੇ ਇਕ ਤੋਂ ਇਕ ਲਿਖਾਰੀ ਸਹਿਬਾਨ ਬਿਨਾਂ ਕਿਸੇ ਪੜ੍ਹਚੋਲ ਦੇ ਪੁਰਾਤਨ ਲਿਖਤਾਂ ਦੀ ਨਕਲ ਕਰਕੇ ਅਗੇ ਦੀ ਅਗੇ ਉਤਾਰਾ ਕਰਦੇ ਚਲੇ ਗਏ। ਬਹੁਤ ਵਾਰ ਦੇਖਣ ਨੂੰ ਮਿਲਦਾ ਹੈ ਕਿ ਪੁਰਾਣੀਆਂ ਲਿਖਤਾਂ ਵਿਚ ਹੋਰ ਵਾਧੇ ਕਰਕੇ ਗ੍ਰੰਥ ਨੂੰ ਹੋਰ ਵੱਡਾ ਅਤੇ ਭਾਰਾ ਕਰ ਦਿੱਤਾ ਅਤੇ ਆਪਣੀ ਉਪਮਾ ਲਈ ਇਹ ਵੀ ਲਿਖ ਦਿੱਤਾ ਕਿ ਅਸੀਂ ਹੋਰ ਦੁਰ ਲੱਭ ਜਾਣਕਾਰੀ ਇਕੱਤਰਿਤ ਕਰਕੇ ਗ੍ਰੰਥ ਵਿਚ ਦਰਜ ਕੀਤੀ ਹੈ। ਜਿਸ ਤਰਾਂ ਹਕਈ ਜਨਮ ਸਾਖੀਆਂ ਵਿਚ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਸਾਰੀਆਂ ਗਲਾਂ ਨੇ ਆਉਣ ਵਾਲੇ ਸਮੇਂ ਦੇ ਲਿਖਾਰੀਆਂ ਲਈ ਬਹੁਤ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ।

ਹੁਣ ਗਲ ਕਰਦੇ ਹਾਂ ਨਿਰਪੱਖ ਇਤਿਹਾਸ ਖੋਜਣ ਵਾਲੇ ਖੋਜੀ ਦੀ। ਇਹ ਲੇਖਕ ਸਭ ਕੁਝ ਅੱਜ ਦੀ ਨਵੀਨ ਰੌਸ਼ਨੀ ਦੇ ਅਧਾਰ ’ਤੇ ਖੋਜਦੇ ਹਨ। ਅੱਜ ਸਾਡੇ ਕੋਲ ਬਹੁਤ ਸਾਰੇ ਨਵੀਨ ਸਾਧਨ ਅਤੇ ਤਕਨੀਕ ਵੀ ਮੌਜੂਦ ਹੈ। ਕੰਪਿਊਟਰ ਅਤੇ ਇੰਟਰਨੈਟ ਨੇ ਤਾਂ ਕਮ ਹੋਰ ਆਸਾਨ ਕਰ ਦਿੱਤਾ ਹੈ। ਇਸ ਲਈ ਅੱਜ ਦੇ ਖੋਜੀ ਲਿਖਾਰੀ ਘਟਨਾ ਦੀ ਤਹਿਤੱਕ ਪੁੱਜਣ ਦੀ ਕੋਸ਼ਿਸ਼ ਕਰਦੇ ਹਨ। ਸਮਾਂ, ਸਾਲ ਅਤੇ ਤਾਰੀਕਾਂ ਆਦੀ ਦਾ ਮਿਲਾਨ ਕਰਨਾ ਅਤੇ ਘਟਨਾਵਾਂ ਨੂੰ ਤਰਤੀਬ ਅਨੁਸਾਰ ਕਲਮਬੰਦ ਕਰਨਾ, ਇਨ੍ਹਾਂ ਦਾ ਪਹਿਲਾ ਕੰਮ ਹੁੰਦਾ ਹੈ। ਹਰ ਇਕ ਘਟਨਾ ਬਾਰੇ ਦੂਜੇ ਆਪਣੇ ਵਰਗੇ ਇਤਿਹਾਸ ਕਾਰਾਂ ਨਾਲ ਗਲ-ਬਾਤ ਕਰਕੇ ਘਟਨਾ ਦੀ ਨਿਰਪੱਖ ਛਾਣਬੀਨ ਕਰਦੇ ਅਤੇ ਹਰ ਪਹਿਲੂ ਤੋਂ ਉਸ ਵਿਚ ਸੁਧਾਰ ਕਰਦੇ ਹਨ। ਕਿਸੇ ਵਿਅਕਤੀ ਵਿਸ਼ੇਸ਼, ਹਾਕਮ, ਸੰਸਥਾ ਜਾਂ ਧਰਮ ਦੇ ਪ੍ਰਭਾਵ ਹੇਠ ਦਿੱਤੀ ਫਾਲਤੂ ਜਾਣਕਾਰੀ ਨੂੰ ਉਸ ਤੋਂ ਨਿਖੇੜ ਕੇ ਸ਼ੁੱਧ ਘਟਨਾ ਕਰਮ ਪਾਠਕਾਂ ਦੇ ਸਾਹਮਣੇ ਲਿਆਉਂਦੇ ਹਨ। ਇਨ੍ਹਾਂ ਦਵਾਰਾ ਦਿੱਤੀ ਗਈ ਜਾਣਕਾਰੀ ਅਲੱਗ-ਅਲੱਗ ਪੁਰਾ ਤਨ ਲਿਖਾਰੀ ਆਂਦੀਆਂ ਲਿਖਤਾਂ ਅਤੇ ਸਰਕਾਰੀ ਕਾਗਜਾਂ ਨਾਲ ਮਿਲਾਨ ਕਰਕੇ ਤਿਆਰ ਕੀਤੀ ਹੁੰਦੀ ਹੈ।
ਜਿਥੋਂ ਤੱਕ ਹੋ ਸਕਦਾ ਹੈ ਇਹ ਲਿਖਾਰੀ ਯੋਧੇ ਘਟਨਾ ਵਾਲੀ ਥਾਂ ਤੇ ਖੁਦ ਜਾ ਕੇ ਉਥੋਂ ਦਾ ਅਧਿਅਨ ਕਰਕੇ ਆਲੇ ਦਵਾਲੇ ਦੀ ਭੂਗੋਲਿਕ ਸਥਿਤੀ ਦਾ ਜਾਇਜ਼ਾ ਲੈ ਕੇ ਉਸਨੂੰ ਆਪਣੇ ਤਰੀਕੇ ਨਾਲ ਜਾਂਚ ਦੇ ਪਰਖ ਦੇ ਹਨ। ਇਕ ਸੱਚੇ ਨਿਰਪੱਖ ਖੋਜੀ ਦਾ ਕੰਮ ਲਿਖਤ ਨੂੰ ਲੰਬਾ ਕਰਨ ਦੀ ਬਜਾਏ ਅਤੇ ਬਗੈਰ ਕਿਸੇ ਦੇ ਪ੍ਰਭਾਵ ਹੇਠ ਆਏ, ਉਸਦੇ ਘਟਨਾ ਕਰਮ ਨੂੰ ਨਿਰਪੱਖ, ਅਸਲ ਤੱਥਾਂ ਅਤੇ ਹਵਾਲਿਆਂ ਦੇ ਅਧਾਰ ਤੇ ਸਭ ਦੇ ਸਾਹਮਣੇ ਪੇਸ਼ ਕਰਨਾ ਹੂੰਦਾ ਹੈ। ਇਸੇ ਕਰਕੇ ਇਨ੍ਹਾਂ ਦੀਆਂ ਲਿਖਤਾਂ ਸਭ ਤੋਂ ਜ਼ਿਆਦਾ ਵਿਸ਼ਵਸਨੀ ਅਤਾ ਰੱਖਦੀਆਂ ਹਨ, ਹੁਣ ਦੇ ਅਤੇ ਅਗੇ ਆਉਣ ਵਾਲੇ ਨਵੇਂ ਸਮਾਜ ਨੂੰ ਇਕ ਨਵੀਂ ਸੇਧ ਪਰ ਦਾਨ ਕਰਦੀਆਂ ਹਨ। ਅੱਜ ਲੋੜ ਹੈ ਸਾਡੇ ਸਮਾਜ ਨੂੰ ਐਸੇ ਨਿਰਪੱਖ ਇਨਸਾਫ ਪਸੰਦ ਖੋਜੀ ਇਤਿਹਾਸਕਾਰਾਂ ਦੀ ਜਿਨਾਂ ਉੱਪਰ ਸਮਾਜ ਮਾਣ ਕਰ ਸਕੇ।

ਗੁਰਦੇਵ ਸਿੰਘ ਰੂਪਰਾਏ, ਦਿੱਲੀ
gsrai2000@gmail.com


rajwinder kaur

Content Editor

Related News