ਕੋਰੋਨਾ ਬਾਰੇ ਹੋ ਰਹੇ ਕੂੜ ਪ੍ਰਚਾਰ ਨੇ ਲੋਕਾਂ ਨੂੰ ਕੀਤਾ ਗੁਮਰਾਹ, ਬਿਪਤਾ ਵਧੀ !
Tuesday, Sep 15, 2020 - 03:34 PM (IST)

ਕੋਰੋਨਾ ਨਾਲ ਨਹੀ ਲੜੋਗੇ ਤਾਂ ਹੋ ਜਾਵੇਗਾ ਹਾਵੀ
ਹੁਣ ਕੋਰੋਨਾ ਲਾਗ (ਮਹਾਮਾਰੀ) ਦਾ ਰੂਪ ਦਿਨੋਂ-ਦਿਨ ਭਿਆਨਕ ਹੁੰਦਾ ਨਜ਼ਰ ਆ ਰਿਹਾ ਹੈ। ਪੰਜਾਬ ਅੰਦਰ ਨਿੱਤ-ਦਿਨ ਵੱਧ ਰਹੇ ਕੋਰੋਨਾ ਮਾਮਲੇ ਅਤੇ ਮੌਤਾਂ ਦੇ ਅੰਕੜਿਆਂ ਨੇ ਹੁਣ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਹ ਠੀਕ ਹੈ ਕਿ ਕੋਰੋਨਾ ਵਾਇਰਸ ਇੱਕ ਖਤਰਨਾਕ ਵਾਇਰਸ ਹੈ, ਜਿਸ ਨੇ ਦੁਨੀਆਂ ਭਰ ਨੂੰ ਹਰ ਪੱਖੋਂ ਪ੍ਰਭਾਵਿਤ ਕੀਤਾ ਹੈ ਪਰ ਸੂਬੇ ਵਿੱਚ ਇਸ ਦੇ ਕਮਿਊਨਟੀ ਵਿੱਚ ਸਪਰੈਡ ਹੋਣ ਪਿੱਛੇ ਅਹਿਮ ਕਾਰਨ ਪੰਜਾਬੀਆਂ ਦੀ ਲਾਪਰਵਾਹੀ ਮੰਨਿਆਂ ਜਾ ਰਿਹਾ ਹੈ, ਜੋ ਸ਼ਰਾਰਤੀ ਅਨਸਰਾਂ ਵੱਲੋਂ ਕੋਰੋਨਾ ਬਾਰੇ ਫੈਲਾਈਆਂ ਗਲਤ ਧਾਰਨਾਵਾਂ ਅਤੇ ਕੂੜ ਪ੍ਰਚਾਰ ਦਾ ਸਿੱਟਾ ਹੈ।
ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਆਡੀਓ-ਵੀਡੀਓ
ਕੋਵਿਡ-19 ਦੀ ਬੀਮਾਰੀ ਸਬੰਧੀ ਸਮਾਜ ਵਿਰੋਧੀ ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਆਡੀਓ-ਵੀਡੀਓ ਅਤੇ ਸੰਦੇਸ਼ਾਂ ਨੇ ਜ਼ਿਆਦਾਤਰ ਲੋਕਾਂ ਨੂੰ ਅਵੇਸਲਾ ਕਰ ਦਿੱਤਾ ਹੈ। ਹਰ ਪਾਸੇ ਭਾਂਵੇ ਗੂੰਝ ਸੁਣਾਈ ਦੇ ਰਹੀ ਹੈ ਕਿ ਅਤਿਆਤ ਵਰਤੋ, ਛੋਟੀ ਜਿਹੀ ਲਾਪਰਵਾਹੀ ਵੀ ਭਾਰੀ ਪੈ ਸਕਦੀ ਹੈ। ਇਲਾਜ ਨਾਲੋਂ ਪਰਹੇਜ਼ ਚੰਗਾ। ਪਿਛਲੇ ਕਈ ਮਹੀਨਿਆਂ ਤੋਂ ਸਿਹਤ ਵਿਭਾਗ ਦਾ ਮੈਡੀਕਲ, ਪੈਰਾ-ਮੈਡੀਕਲ ਅਤੇ ਮਾਸ ਮੀਡੀਆ ਸਟਾਫ ਕੋਰੋਨਾ ਯੋਧਿਆਂ ਵੱਜੋਂ ਸ਼ਾਨਦਾਰ ਸੇਵਾਵਾਂ ਨਿਭਾ ਰਿਹਾ ਹੈ ਅਤੇ ਸਰਕਾਰ ਵੱਲੋਂ ਵੀ ਜਨਤਾ ਦੀ ਸੁਰੱਖਿਆ ਦੇ ਮੱਦੇਨਜ਼ਰ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਪਰ ਕੋਰੋਨਾ ਸਬੰਧੀ ਗਰਮ ਹੋਏ ਅਫਵਾਹਾਂ ਦੇ ਬਾਜ਼ਾਰ ਨੇ ਸਾਰੀ ਕੀਤੀ ਕਰਾਈ ’ਤੇ ਜਿਵੇਂ ਪਾਣੀ ਹੀ ਫੇਰ ਦਿੱਤਾ ਹੋਵੇ।
ਪੜ੍ਹੋ ਇਹ ਵੀ ਖਬਰ - ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖਾਸ ਖ਼ਬਰ, ਖਾਣੇ ’ਚ ਸ਼ਾਮਲ ਕਰੋ ਇਹ ਚੀਜ਼ਾਂ
ਸੂਬੇ ਦੀ ਸਥਿਤੀ ਕਮਜ਼ੋਰ
ਮਹੀਨਾ-ਢੇਡ ਪਹਿਲਾਂ ਪੰਜਾਬ ਦਾ ਨਾਮ ਦੇਸ਼ ਦੇ ਉਨ੍ਹਾਂ ਸੂਬਿਆਂ ਵਿੱਚ ਲਿਆ ਜਾ ਰਿਹਾ ਸੀ, ਜਿਥੇ ਕੋਰੋਨਾ ਮਰੀਜ਼ਾਂ ਦੀ ਗਣਤੀ ਬੁਹਤ ਘੱਟ ਸੀ, ਕਿਉਂਕਿ ਪੰਜਾਬ ਨੇ ਸ਼ੁਰਆਤੀ ਦਿਨਾਂ ਤੋਂ ਹੀ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਸੀ। ਪਰ ਅੱਜ ਸੂਬੇ ਦੀ ਸਥਿਤੀ ਕਮਜ਼ੋਰ ਪੈ ਗਈ ਹੈ। ਫੈਲਾਈਆਂ ਗਲਤ ਧਾਰਨਾਵਾਂ ਨੇ ਜਿੱਥੇ ਲੋਕਾਂ ਦੇ ਵਿਵਹਾਰ ਵਿੱਚ ਪਰਿਵਰਤਣ ਲਿਆਂਦਾ, ਉੱਥੇ ਕੋਰੋਨਾ ਯੋਧਿਆਂ ਦੇ ਮਨੋਬਲ ਨੂੰ ਕਮਜ਼ੋਰ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ ਅਤੇ ਸਰਕਾਰ ਦੀ ਬਿਪਤਾ ਵੀ ਵਧਾ ਦਿੱਤੀ ਹੈ। ਅਫਵਾਹਬਾਜਾਂ ਵੱਲੋਂ ਕੀਤੀਆਂ ਸ਼ਰਾਰਤਾਂ ਦਾ ਖਮਿਆਜ਼ਾ ਸਬ ਤੋਂ ਵੱਧ ਸਿਹਤ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ। ਲੋਕਾਂ ਦਾ ਬੇਵਿਸ਼ਵਾਸੀ ਵਾਲਾ ਵਤੀਰਾ ਪਹਿਲੀ ਵਾਰ ਨਹੀ ਹੋਇਆ ਇਸ ਤੋਂ ਪਹਿਲਾਂ ਵੀ ਬੱਚਿਆਂ ਨੂੰ ਪੋਲੀਓ ਦਵਾਈ ਪਿਆਉਣ ਅਤੇ ਮੀਜ਼ਲ ਰੁਬੈਲਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਮੌਕੇ ਗਲਤ ਪ੍ਰਚਾਰ ਕਾਰਨ ਸਿਹਤ ਵਿਭਾਗ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਸਾਰਥਕ ਨਤੀਜੇ ਹਾਸਲ ਕਰਨ ਲਈ ਲੋੜ ਤੋਂ ਵੱਧ ਮੁਸ਼ੱਕਤ ਕਰਨੀ ਪਈ ਸੀ।
ਪੜ੍ਹੋ ਇਹ ਵੀ ਖਬਰ - ਜਾਣੋ ਕਦੋਂ ਖੁੱਲ੍ਹ ਰਹੇ ਹਨ ਤਾਲਾਬੰਦੀ ਕਾਰਨ ਬੰਦ ਹੋਏ ‘ਸਿਨੇਮਾ ਘਰ’ (ਵੀਡੀਓ)
ਕੋਰੋਨਾ ਸੈਂਪਲਿੰਗ ਤੋਂ ਕੰਨੀ ਕਤਰਾਉਣਾ
ਹੁਣ ਭਾਂਵੇ ਸਰਕਾਰ ਨੇ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਨੂੰ ਹਸਪਤਾਲ ਜਾਂ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹੋਣ ਦੀ ਪਾਬੰਧੀ ਹਟਾ ਕੇ ਘਰ ਵਿੱਚ ਹੀ ਇਕਾਂਤਵਾਸ ਹੋਣ ਦੀ ਢਿੱਲ ਦੇ ਦਿੱਤੀ ਹੈ ਪਰ ਇਸ ਦੇ ਬਾਵਜੂਦ ਲੋਕਾਂ ਵੱਲੋਂ ਕੋਰੋਨਾ ਸੈਂਪਲਿੰਗ ਤੋਂ ਕੰਨੀ ਕਤਰਾਉਣਾ ਆਪਣੇ ਆਪ ਨਾਲ ਕਿਸੇ ਧੋਖੇ ਤੋਂ ਘੱਟ ਨਹੀਂ। ਲੋਕ ਕੋਰੋਨਾ ਯੋਧਿਆਂ ਅਤੇ ਸਰਕਾਰ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਨੂੰ ਭੁੱਲ ਗਏ ਹਨ ਲੋਕਾਂ ਦੀ ਜਾਨ ਬਚਾਉਂਦੇ-ਬਚਾਉਂਦੇ ਕਈ ਸਿਹਤ ਮਾਹਰ ਅਤੇ ਕਰਮਚਾਰੀ ਕੋਰੋਨਾ ਦੀ ਚਪੇਟ ਵਿੱਚ ਆ ਗਏ ਅਤੇ ਕਈਆਂ ਨੂੰ ਤਾਂ ਆਪਣੀ ਜਾਨ ਤੱਕ ਦੀ ਬਾਜ਼ੀ ਲਗਾਉਣੀ ਪਈ।
ਪੜ੍ਹੋ ਇਹ ਵੀ ਖਬਰ - ਸਾਵਧਾਨ! ਤੁਹਾਡਾ ਮੋਬਾਈਲ ਫ਼ੋਨ ਹੀ ਕਰ ਰਿਹਾ ਹੈ ਤੁਹਾਡੀ ‘ਜਾਸੂਸੀ’ (ਵੀਡੀਓ)
ਅਫਵਾਹਾਂ ਦਾ ਸਿਰੇ ਤੋਂ ਖੰਡਨ ਅਤੇ ਸ਼ਿਕੰਜਾ ਕੱਸਣਾ
ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਹਤ ਮਾਹਰਾਂ ਵੱਲੋਂ ਪ੍ਰੈਸ ਦੇ ਮਾਧਿਅਮ ਰਾਹੀ ਧੱਕੇ ਨਾਲ ਤੰਦਰੁਸਤ ਲੋਕਾਂ ਨੂੰ ਕੋਰੋਨਾ ਪਾਜ਼ੇਟਿਵ ਕੱਢਕੇ ਸਾਢੇ ਤਿੰਨ ਲੱਖ ਰੁਪਏ ਦੀ ਰਾਸ਼ੀ ਹਾਸਲ ਕਰਨਾ ਅਤੇ ਮਨੁੱਖੀ ਅੰਗ ਕੱਢਕੇ ਵੇਚਣ-ਖਰੀਦਣ ਵਰਗੀਆਂ ਅਫਵਾਹਾਂ ਦਾ ਸਿਰੇ ਤੋਂ ਖੰਡਨ ਹੀ ਨਹੀ ਕੀਤਾ ਸਗੋਂ ਅਜਿਹੀਆਂ ਗਲਤ ਧਾਰਨਾਵਾਂ ਦੇ ਸੋਸ਼ਲ ਮੀਡੀਆਂ ’ਤੇ ਵਾਇਰਲ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਣ ਦੀ ਸਿਫਾਰਸ਼ ਵੀ ਕੀਤੀ। ਹੁਣ ਰੱਬ ਦਾ ਵਾਸਤਾ ਹੈ ਕਿ ਸਮਝ ਤੋਂ ਕੰਮ ਲਵੋ। ਗਲਤ ਅਤੇ ਨਿਰ ਅਧਾਰ ਖਬਰਾਂ ਤੋਂ ਗੁੰਮਰਾਹ ਨਾ ਹੋਵੋ-ਅਫਵਾਹਾਂ ਦੇ ਝਾਂਸੇ ਵਿੱਚ ਨਾ ਆਓ। ਸਰਬੱਤ ਦੇ ਭਲੇ ਲਈ, ਇਨਸਾਨੀਅਤ ਲਈ ਅਤੇ ਆਪਣੇ ਉੱਜਵਲ ਭਵਿੱਖ ਲਈ ਸੁਚੇਤ ਹੋਵੋ ਅਤੇ ਇਸ ਔਖੀ ਘੜੀ ਵਿੱਚ ਸਰਕਾਰ ਤੇ ਸਿਹਤ ਵਿਭਾਗ ਦਾ ਕੋਰੋਨਾ ਯੋਧਾ ਵੱਜੋਂ ਸਾਥ ਦਿਓ। ਜਾਰੀ ਕੀਤੀਆਂ ਅਡਵਾਇਜ਼ਰੀਆਂ ਨੂੰ ਆਪਣੀਆਂ ਆਦਤਾਂ ਵਿੱਚ ਸ਼ਾਮਲ ਕਰ ਲਓ ਤਾਂ ਜੋ ਕੋਰੋਨਾ ਮਹਾਮਾਰੀ ’ਤੇ ਜਲਦ ਕਾਬੂ ਪਾਇਆ ਜਾ ਸਕੇ। ਆਓ ਸਰਕਾਰ ਵੱਲੋਂ ਸੂਬੇ ਨੂੰ ਕੋਰੋਨਾ ਮੁਕਤ ਕਰਨ ਲਈ ਲੋਕਾਂ ਦਾ ਲੋਕਾਂ ਵੱਲੋਂ ਲੋਕਾਂ ਲਈ ਚਲਾਏ ਮਿਸ਼ਨ ਫਤਿਹ ਨੂੰ ਸਫਲਤਾ ਦੀਆਂ ਬੁਲੰਦੀਆਂ ’ਤੇ ਲੈ ਕੇ ਜਾਈਏ ਤਾਂ ਜੋ ਸਾਡੀ ਜ਼ਿੰਦਗੀ ਪਹਿਲਾਂ ਵਾਂਗ ਜਲਦ ਟੜੀ ’ਤੇ ਚੜ੍ਹ ਜਾਵੇ।
ਪੜ੍ਹੋ ਇਹ ਵੀ ਖਬਰ - ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ
ਡਾ.ਪ੍ਰਭਦੀਪ ਸਿੰਘ ਚਾਵਲਾ, ਬੀ.ਈ.ਈ
ਮੀਡੀਆ ਇੰਚਾਰਜ ਕੋਵਿਡ-19
ਸਿਹਤ ਤੇ ਪਰਿਵਾਰ ਭਲਾਈ ਵਿਭਾਗ,ਫਰੀਦਕੋਟ
ਮੋ: 9814656257