ਭਾਰਤ-ਪਾਕਿ ਜੰਗ ਵਿਚਾਲੇ ਪੰਜਾਬ ''ਚ ਘੁੰਮ ਰਹੇ ਦੋ ਭਿਖਾਰੀਆਂ ਦੀਆਂ ਤਸਵੀਰਾਂ ਜਾਰੀ, ਕੀਤਾ ਗਿਆ ਅਲਰਟ
Friday, May 09, 2025 - 03:37 PM (IST)

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਇਲਾਕੇ ਵਿਚ ਘੁੰਮ ਰਹੇ ਦੋ ਭਿਖਾਰੀਆਂ ਨੂੰ ਲੈ ਕੇ ਲੋਕਾਂ ਨੂੰ ਸਤਰਕ ਕੀਤਾ ਗਿਆ ਹੈ। ਫੌਜ ਨੇ ਇਨ੍ਹਾਂ ਭਿਖਾਰੀਆਂ ਦੀਆਂ ਤਸਵੀਰਾਂ ਜਨਤਕ ਕਰਕੇ ਲੋਕਾਂ ਨੂੰ ਉਕਤ ਭਿਖਾਰੀਆਂ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਸੂਤਰਾਂ ਅਨੁਸਾਰ ਇਹ ਭਿਖਾਰੀ ਮੁਕੇਰੀਆਂ ਰੋਡ ਤੋਂ ਗੁਰਦਾਸਪੁਰ ਵੱਲ ਆਏ ਹਨ ਅਤੇ ਤਿੱਬੜੀ ਛਾਉਣੀ ਦੇ ਬਾਹਰ ਮੁੱਖ ਸੜਕ 'ਤੇ ਦੇਖੇ ਜਾਣ ਤੋਂ ਬਾਅਦ ਇਨ੍ਹਾਂ ਨੂੰ ਗੁਰਦਾਸਪੁਰ ਵਿਚ ਵੀ ਦੇਖਿਆ ਗਿਆ ਹੈ।
ਇਹ ਵੀ ਪੜ੍ਹੋ : ਪਟਿਆਲਾ ਵਾਸੀਆਂ ਲਈ ਐਡਵਾਈਜ਼ਰੀ ਜਾਰੀ, ਘਰਾਂ 'ਚ ਰਹਿਣ ਲੋਕ, ਛੱਤਾਂ 'ਤੇ ਨਾ ਚੜ੍ਹਨ ਦੀ ਹਦਾਇਤ
ਇਨ੍ਹਾਂ ਭਿਖਾਰੀਆਂ ਦੀ ਜਾਰੀ ਕੀਤੀ ਗਈ ਵੀਡੀਓ ਤੋਂ ਪਤਾ ਚੱਲਦਾ ਹੈ ਕਿ ਜਿੱਥੇ ਵੀ ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ, ਉਥੇ ਇਹ ਭਿਖਾਰੀ ਆਪਣੇ ਚਿਹਰੇ ਲੁਕਾਉਂਦੇ ਹੋਏ ਨੀਵਾਂ ਕਰ ਲੈਂਦੇ ਹਨ। ਇਨ੍ਹਾਂ ਭਿਖਾਰੀਆਂ ਲੈ ਕੇ ਸ਼ਹਿਰ ਵਿਚ ਚਰਚਾ ਚੱਲ ਰਹੀ ਹੈ। ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਸਤਰਕ ਰਹਿਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਵੱਲੋਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਚੰਡੀਗੜ੍ਹ ਸਣੇ 15 ਥਾਵਾਂ 'ਤੇ ਹਮਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e