ਜਲੰਧਰ ਦਾ ਇਹ ਰਸਤਾ ਹੋ ਗਿਆ ਬੰਦ! ਲੋਕਾਂ ਲਈ ਖੜ੍ਹੀ ਹੋ ਰਹੀ ਮੁਸੀਬਤ
Monday, May 05, 2025 - 11:23 AM (IST)

ਜਲੰਧਰ (ਅਨਿਲ ਪਾਹਵਾ)-ਸ਼ਹਿਰ ਦੇ ਵਿਚੋ-ਵਿਚ ਲੰਘਦੇ ਜਲੰਧਰ-ਨਕੋਦਰ ਰੇਲਵੇ ਟਰੈਕ ’ਤੇ ਫਾਟਕ ਸੀ-7 ਅਤੇ ਸੀ-8 ਬੰਦ ਹੋਣ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਿਲਾਂ ਲਗਾਤਾਰ ਵੱਧ ਰਹੀਆਂ ਹਨ। ਹੁਣ ਹਾਲਾਤ ਅਜਿਹੇ ਹੋ ਗਏ ਹਨ ਕਿ ਕਿਸੇ ਦੀ ਮੌਤ ਤੋਂ ਬਾਅਦ ਵੀ ਰੇਲਵੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਫਾਟਕਾਂ ਨੂੰ ਬੰਦ ਕਰਨ ਦਾ ਫ਼ੈਸਲਾ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਐਤਵਾਰ ਇਲਾਕੇ ਦੇ ਲੋਕਾਂ ਨੇ ਇਕ ਵਾਰ ਫਿਰ ਇਸ ਪੂਰੇ ਪ੍ਰਬੰਧ ’ਤੇ ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਇਸ ਨਵੀਂ ਸਮੱਸਿਆ ਲਈ ਰੇਲਵੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ। ਲੋਕ ਕੇਂਦਰ ਸਰਕਾਰ ’ਤੇ ਵੀ ਗੁੱਸਾ ਕੱਢ ਰਹੇ ਸਨ ਅਤੇ ਕਹਿ ਰਹੇ ਸਨ ਕਿ ਸਰਕਾਰਾਂ ਸਮੱਸਿਆਵਾਂ ਹੱਲ ਕਰਨ ਲਈ ਹੁੰਦੀਆਂ ਹਨ ਪਰ ਇਸ ਸਰਕਾਰ ਨੇ ਉਨ੍ਹਾਂ ਲਈ ਨਵੀਂ ਸਮੱਸਿਆਵਾਂ ਪੈਦਾ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਅੱਜ ਬਲੈਕਆਊਟ, ਵੱਜਣਗੇ ਹੂਟਰ
ਸ਼ਮਸ਼ਾਨਘਾਟ ਤੱਕ ਅੰਤਿਮ ਯਾਤਰਾ ਲਿਜਾਣ ਲਈ ਰਸਤਾ ਨਹੀਂ
ਇਨ੍ਹਾਂ ਦੋਵਾਂ ਗੇਟਾਂ ਦੇ ਬੰਦ ਹੋਣ ਕਾਰਨ, ਅਰਬਨ ਅਸਟੇਟ ਫੇਜ਼ 1 ਅਤੇ ਫੇਜ਼ 2 ਵਿਚਕਾਰ ਮੁੱਖ ਸੰਪਰਕ ਟੁੱਟ ਗਿਆ ਹੈ। ਐਤਵਾਰ ਗੇਟ 'ਤੇ ਹੰਗਾਮਾ ਹੋ ਗਿਆ ਅਤੇ ਅੰਤਿਮ ਸੰਸਕਾਰ ਲਈ ਰੇਲਵੇ ਟਰੈਕ ਪਾਰ ਕਰਕੇ ਗੇਟ ਦੇ ਨੇੜੇ ਸਥਿਤ ਸ਼ਮਸ਼ਾਨਘਾਟ ਤੱਕ ਜਾਣ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਹ ਰਸਤਾ 200 ਸਾਲ ਪੁਰਾਣੇ ਸ਼ਮਸ਼ਾਨਘਾਟ ਨੂੰ ਜਾਂਦਾ ਹੈ। ਅੰਤਿਮ ਯਾਤਰਾ ਲਿਜਾ ਰਹੇ ਲੋਕਾਂ ਨੂੰ ਰੇਲਵੇ ਟਰੈਕ ਪਾਰ ਕਰਨ ਦੌਰਾਨ ਪ੍ਰੇਸ਼ਾਨੀ ਹੋਈ ਅਤੇ ਲੋਕਾਂ ਦਾ ਰੋਸ ਇਸ ਲਈ ਭੜਕ ਗਿਆ ਕਿਉਂਕਿ ਅਰਥੀ ਡਿੱਗਣ ਲੱਗੀ ਸੀ। ਲੋਕਾਂ ਨੇ ਮੁਸ਼ਕਿਲ ਨਾਲ ਉਥੋਂ ਲਾਸ਼ ਨੂੰ ਕੱਢਿਆ, ਉਥੇ ਹੀ ਪ੍ਰਸ਼ਾਸਨ ਖ਼ਿਲਾਫ਼ ਰੱਜ ਕੇ ਭੜਾਸ ਕੱਢੀ। ਲੋਕਾਂ ਨੇ ਕਿਹਾ ਕਿ ਆਖਿਰ ਪ੍ਰਸ਼ਾਸਨ ਦੱਸੇ ਕਿ ਉਹ ਲਾਸ਼ ਨੂੰ ਸ਼ਮਸ਼ਾਨਘਾਟ ਤੱਕ ਕਿਵੇਂ ਲਿਜਾਣ। ਪੈਦਲ ਲਾਸ਼ ਚੁੱਕ ਕੇ 2-3 ਕਿਲੋਮੀਟਰ ਤੁਰਨਾ ਆਸਾਨ ਨਹੀਂ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਕਤ ਗੇਟ ਬੰਦ ਹੋਣ ਕਾਰਨ ਇਲਾਕੇ ਦੇ ਲੋਕਾਂ ਦਾ ਦੂਜੇ ਇਲਾਕਿਆਂ ਨਾਲੋਂ ਸੰਪਰਕ ਕੱਟ ਗਿਆ ਹੈ।
ਇਹ ਵੀ ਪੜ੍ਹੋ: ਪਹਿਲਾਂ ਕੁੜੀ ਨੇ ਫੋਨ ਕਰਕੇ ਵ੍ਹਟਸਐਪ ਗੁਰੱਪ 'ਚ ਕਰਵਾਇਆ ਐਡ ਤੇ ਫਿਰ ਕਰ 'ਤਾ...
ਸਕੂਲੀ ਵਿਦਿਆਰਥੀਆਂ ਤੇ ਮਾਪਿਆਂ ਨੂੰ ਸਭ ਤੋਂ ਵੱਧ ਕਰਨਾ ਪੈ ਰਿਹੈ ਸਮੱਸਿਆਵਾਂ ਦਾ ਸਾਹਮਣਾ
ਇੰਨਾ ਹੀ ਨਹੀਂ ਫਾਟਕ ਬੰਦ ਹੋਣ ਤੋਂ ਉਨ੍ਹਾਂ ਦਾ ਕਾਰੋਬਾਰ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ ਅਤੇ ਫਾਟਕ ਦੇ ਦੋਵੇਂ ਪਾਸੇ ਸਥਿਤ ਸਕੂਲਾਂ ਦਾ ਸੰਪਰਕ ਵੀ ਟੁੱਟ ਗਿਆ ਹੈ ਅਤੇ ਉਥੇ ਸਕੂਲੀ ਬੱਸਾਂ ਦਾ ਨਿਕਲਣਾ ਵੀ ਬੰਦ ਹੋ ਗਿਆ ਹੈ, ਜਿਸ ਕਾਰਨ ਬੱਚਿਆਂ ਦੇ ਮਾਪਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਗੁੱਸੇ ਵਿਚ ਆਏ ਲੋਕਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਜ਼ਿਕਰਯੋਗ ਹੈ ਕਿ ਉਕਤ ਕਰਾਸਿੰਗ 'ਤੇ ਪਿਛਲੇ ਕੁਝ ਦਿਨਾਂ ਤੋਂ ਕੰਮ ਚੱਲ ਰਿਹਾ ਹੈ, ਜਿਸ ਕਾਰਨ ਉੱਥੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਡੇਰਾ ਬਿਆਸ ਨਾਲ ਜੁੜੀ ਵੱਡੀ ਖ਼ਬਰ, ਹਜ਼ੂਰ ਜਸਦੀਪ ਸਿੰਘ ਗਿੱਲ ਨੇ ਕੀਤਾ ਪਹਿਲਾ ਸਤਿਸੰਗ
ਇਸ ਲਈ ਬੰਦ ਕੀਤੇ ਫਾਟਕ ਸੀ-7 ਅਤੇ ਸੀ-8
ਰੇਲਵੇ ਵੱਲੋਂ ਫਾਟਕ ਸੀ-7 ਅਤੇ ਸੀ-8 ਨੂੰ ਕੁਝ ਦਿਨ ਪਹਿਲਾਂ ਬੰਦ ਕਰ ਦਿੱਤਾ ਗਿਆ, ਜਿਸ ਲਈ ਤਰਕ ਦਿੱਤਾ ਗਿਆ ਕਿ ਸੁਭਾਨਪੁਰ ਨੇੜੇ ਨਵਾਂ ਅੰਡਰਪਾਥ ਬਣ ਗਿਆ ਹੈ, ਜਿੱਥੋਂ ਲੋਕ ਨਿਕਲ ਕੇ ਆ-ਜਾ ਸਕਦੇ ਹਨ। ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਇਸ ਅੰਡਰਪਾਸ ਦੇ ਨਿਰਮਾਣ ਨਾਲ ਅਰਬਨ ਅਸਟੇਟ ਫੇਜ਼-1 ਅਤੇ ਫੇਜ਼-2 ਨੂੰ ਜੋੜਿਆ ਗਿਆ ਹੈ ਪਰ ਲੋਕਾਂ ਦਾ ਤਰਕ ਹੈ ਕਿ ਇਹ ਅੰਡਰਪਾਸ ਲਗਭਗ 2 ਕਿਲੋਮੀਟਰ ਦੂਰ ਹੈ, ਜਿਸ ਕਾਰਨ ਲੋਕਾਂ, ਖ਼ਾਸ ਕਰਕੇ ਰੇਹੜੀ-ਚਾਲਕਾਂ ਅਤੇ ਗਰੀਬ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਲੋਕਾਂ ਨੂੰ ਸ਼ਮਸ਼ਾਨਘਾਟ ਜਾਣ ਲਈ ਇਸ ਅੰਡਰਪਾਥ ਦੀ ਵਰਤੋਂ ਕਰਨ ਵਿਚ ਮੁਸ਼ਕਿਲ ਆਉਂਦੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਸਿਵਲ ਹਸਪਤਾਲ ਦੇ ਡਾਕਟਰ ਨੇ ਕੀਤੀਆਂ ਬੇਸ਼ਰਮੀ ਦੀਆਂ ਹੱਦਾਂ ਪਾਰ, ਮਾਮਲਾ ਕਰੇਗਾ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e