ਜੰਗਬੰਦੀ ਮਗਰੋਂ ਰਾਵੀ ਕੰਢੇ ਵਸਦੇ ਲੋਕਾਂ ਨੇ ਲਈ ਰਾਹਤ ਦੀ ਸਾਹ, ਡਰ ਦੇ ਮਾਰੇ ਛੱਡ ਰਹੇ ਸਨ ਘਰ
Saturday, May 10, 2025 - 07:50 PM (IST)

ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)- ਪਿਛਲੇ ਕੁਝ ਦਿਨਾਂ ਤੋਂ ਭਾਰਤ-ਪਾਕਿ ਦੋਹਾਂ ਦੇਸ਼ਾਂ ਵਿਚਾਲੇ ਜੰਗ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਭਾਵੇਂ ਜੰਗ ਖਤਮ ਕਰਨ ਨੂੰ ਲੈ ਕੇ ਅਮਰੀਕਾ ਵੱਲੋਂ ਆਪਣਾ ਟਵੀਟ ਕੀਤਾ ਗਿਆ ਹੈ ਪਰ ਜੇਕਰ ਸਰਹੱਦੀ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਵੱਲੋਂ ਆਪਣਾ ਸਾਮਾਨ ਇਧਰ ਪਾਰਲੇ ਪਾਸੇ ਨਿਝਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਸੀ। ਅੱਜ ਰਾਵੀ ਦਰਿਆ ਤੋਂ ਪਾਰਲੇ ਪਾਸੇ ਲੋਕਾਂ ਵੱਲੋਂ ਆਪਣਾ ਸਮਾਨ ਵੱਲੋਂ ਆਰਲੇ ਪਾਸੇ ਲਿਜਾਇਆ ਜਾ ਰਿਹਾ ਹੈ ।
ਲੋਕਾਂ ਨੇ ਕਿਹਾ ਕਿ ਬੀਤੀ ਰਾਤ ਹੋਏ ਧਮਾਕਿਆ ਤੋਂ ਡਰ ਦਾ ਮਾਹੌਲ ਤਾਂ ਬਣਿਆ ਹੋਇਆ ਹੈ ਪਰ ਉਹ ਆਪਣਾ ਸਮਾਨ ਅਤੇ ਬੱਚੇ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਰਹੇ ਹਨ ਅਤੇ ਉਹ ਖ਼ੁਦ ਪਿੰਡ 'ਚ ਹੀ ਰਹਿਣਗੇ ਪਰ ਅਮਰੀਕਾ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਲੋਕਾਂ ਵਿੱਚ ਜੰਗ ਖਤਮ ਹੋਣ ਦੀ ਖਬਰ ਸੁਣਦੇ ਸਾਰ ਹੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੰਗ ਨਾਲ ਦੋਨਾਂ ਦੇਸ਼ਾਂ ਦਾ ਨੁਕਸਾਨ ਹੋਣਾ ਸੀ ਪਰ ਜੋ ਇਹ ਟੱਲ ਗਈ ਹੈ ਬਹੁਤ ਵਧੀਆ ਕਦਮ ਹੈ ਅਸੀਂ ਹੁਣ ਆਪਣਾ ਸਮਾਨ ਆਪਣੇ ਘਰਾਂ ਅੰਦਰ ਹੀ ਰੱਖ ਲਵਾਂਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e