ਫਾਜ਼ਿਲਕਾ ਦੇ ਪਿੰਡ ਹੋਣ ਲੱਗੇ ਖ਼ਾਲੀ! ਧਮਾਕਿਆਂ ਨੇ ਲੋਕਾਂ ''ਚ ਪੈਦਾ ਕੀਤਾ ਡਰ (ਤਸਵੀਰਾਂ)
Saturday, May 10, 2025 - 03:40 PM (IST)

ਫਾਜ਼ਿਲਕਾ (ਸੁਖਵਿੰਦਰ ਥਿੰਦ) : ਭਾਰਤ-ਪਾਕਿ ਦੋਹਾਂ ਮੁਲਕਾਂ ਵਿਚਾਲੇ ਜੰਗ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ 'ਜਗ ਬਾਣੀ' ਦੇ ਪੱਤਰਕਾਰ ਸੁਖਵਿੰਦਰ ਥਿੰਦ ਵਲੋਂ ਪਾਕਿਸਤਾਨ ਦੇ ਨਾਲ ਲੱਗਦੇ ਭਾਰਤ ਦੇ ਆਖ਼ਰੀ ਪਿੰਡ 'ਚ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ। ਲੋਕਾਂ ਨੇ ਕਿਹਾ ਕਿ ਬੀਤੀ ਰਾਤ ਹੋਏ ਧਮਾਕਿਆ ਤੋਂ ਡਰ ਦਾ ਮਾਹੌਲ ਤਾਂ ਬਣਿਆ ਹੋਇਆ ਹੈ ਪਰ ਉਹ ਆਪਣਾ ਸਮਾਨ ਅਤੇ ਬੱਚੇ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਰਹੇ ਹਨ ਅਤੇ ਉਹ ਖ਼ੁਦ ਪਿੰਡ 'ਚ ਹੀ ਰਹਿਣਗੇ।
ਇਹ ਵੀ ਪੜ੍ਹੋ : ਤਣਾਅ ਵਿਚਾਲੇ ਪੰਜਾਬ ਦੇ ਵਿਦਿਆਰਥੀਆਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ, ਪੜ੍ਹੋ ਪੂਰੀ DETAIL
ਇਸ ਸਬੰਧੀ ਇੱਕ ਔਰਤ ਨੇ ਕਿਹਾ ਕਿ ਉਸ ਨੇ 1965 ਅਤੇ 1971 ਦੀ ਜੰਗ ਵੀ ਵੇਖੀ ਹੈ, ਜਿਸ ਦੌਰਾਨ ਬਹੁਤ ਜ਼ਿਆਦਾ ਖੂਨ-ਖ਼ਰਾਬਾ ਹੋਇਆ ਸੀ। ਉਸ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਹਿੰਦੋਸਤਾਨ ਦੇ ਬਹੁਤ ਸਾਰੇ ਪਿੰਡਾਂ ਨੂੰ ਘੇਰ ਕੇ ਲੋਕਾਂ ਨੂੰ ਬੰਦੀ ਬਣਾ ਲਿਆ ਗਿਆ ਸੀ।
ਇਹ ਵੀ ਪੜ੍ਹੋ : ਧਮਾਕਿਆਂ ਵਿਚਾਲੇ ਕਪੂਰਥਲਾ ਦੇ ਲੋਕਾਂ ਲਈ ਨਵੀਂ ਐਡਵਾਈਜ਼ਰੀ ਜਾਰੀ, DC ਨੇ ਕੀਤੀ ਅਪੀਲ
ਉਸ ਨੇ ਦੱਸਿਆ ਕਿ ਬੀਤੀ ਰਾਤ ਹੋਏ ਤੇਜ਼ ਧਮਾਕਿਆਂ ਨੇ ਉਨ੍ਹਾਂ ਦੇ ਇਲਾਕੇ ਅੰਦਰ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਜਿਵੇਂ ਹੀ ਦੇਰ ਰਾਤ ਧਮਾਕੇ ਹੋਏ ਤਾਂ ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਸੁਰੱਖਿਅਤ ਥਾਵਾਂ ਵੱਲ ਭੱਜਣ ਲੱਗੇ। ਇਸ ਮੌਕੇ ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਜੇਕਰ ਜੰਗ ਲੱਗ ਜਾਂਦੀ ਹੈ ਤਾਂ ਉਹ ਪਿੰਡ ਛੱਡ ਕੇ ਨਹੀਂ ਜਾਣਗੇ, ਸਗੋਂ ਭਾਰਤੀ ਫ਼ੌਜ ਦਾ ਸਾਥ ਦੇਣਗੇ ਅਤੇ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਇਸ ਮੌਕੇ ਦੇਖਣ 'ਚ ਆਇਆ ਕਿ ਪਿੰਡ ਦੇ ਲੋਕ ਆਪਣਾ ਸਮਾਨ, ਬੱਚੇ ਅਤੇ ਰਾਸ਼ਨ ਲੈ ਕੇ ਪਿੰਡ ਛੱਡ ਕੇ ਜਾ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8