ਰੰਗੇ ਹੱਥੀਂ ਫੜਿਆ ਚਿੱਟੇ ਦੀ ਸਪਲਾਈ ਕਰਦਾ ਨੌਜਵਾਨ, ਲੋਕਾਂ ਨੇ ਬਣਾਈ ਲਾਈਵ ਵੀਡੀਓ

Thursday, Apr 21, 2022 - 10:18 AM (IST)

ਰੰਗੇ ਹੱਥੀਂ ਫੜਿਆ ਚਿੱਟੇ ਦੀ ਸਪਲਾਈ ਕਰਦਾ ਨੌਜਵਾਨ, ਲੋਕਾਂ ਨੇ ਬਣਾਈ ਲਾਈਵ ਵੀਡੀਓ

ਬਠਿੰਡਾ (ਸੁਖਵਿੰਦਰ) : ਭੁੱਚੋ ਮੰਡੀ ਵਿਖੇ ਕੁਝ ਨੌਜਵਾਨਾਂ ਵੱਲੋਂ ਚਿੱਟਾ ਸਪਲਾਈ ਕਰ ਰਹੇ ਨੌਜਵਾਨ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਸਮੇਂ ਇਕ ਨੌਜਵਾਨ ਭੁੱਚੋ ਮੰਡੀ ਵਿਖੇ ਚਿੱਟਾ ਸਪਲਾਈ ਕਰ ਰਿਹਾ ਸੀ। ਇਸ ਦੌਰਾਨ ਪਹਿਲਾਂ ਤੋਂ ਉਕਤ ਵਿਅਕਤੀ ਦਾ ਪਿੱਛਾ ਕਰ ਰਹੇ ਕੁਝ ਨੌਜਵਾਨਾਂ ਵੱਲੋਂ ਉਸ ਨੂੰ ਕਾਬੂ ਕਰ ਕੇ ਉਸ ਕੋਲੋਂ ਚਿੱਟੇ ਦੀ ਪੁੜੀ ਬਰਾਮਦ ਕਰ ਕੇ ਆਪਣੇ ਨਾਲ ਲੈ ਗਏ। ਉਕਤ ਨੌਜਵਾਨਾਂ ਵੱਲੋਂ ਇਸ ਦੀ ਲਾਈਵ ਵੀਡੀਓ ਵੀ ਜਾਰੀ ਕੀਤੀ ਗਈ ਹੈ, ਜਿਸ ਵਿਚ ਉਹ ਚਿੱਟੇ ਦੀਆਂ ਪੁੜੀਆਂ ਨਾਲ ਦਿਖਾ ਰਿਹਾ ਹੈ।

 

ਇਹ ਵੀ ਪੜ੍ਹੋ : ਵਿਦੇਸ਼ ਗਏ 25 ਸਾਲਾ ਨੌਜਵਾਨ ਦੀ ਭੇਦ ਭਰੇ ਹਾਲਾਤ ’ਚ ਹੋਈ ਮੌਤ, ਪਰਿਵਾਰ ਨੇ ਕਤਲ ਦਾ ਕੀਤਾ ਸ਼ੱਕ ਜ਼ਾਹਿਰ

ਚਿੱਟਾ ਸਪਲਾਈ ਕਰਨ ਵਾਲੇ ਨੌਜਵਾਨ ਨੇ ਵੀਡੀਓ ਵਿਚ ਦੱਸਿਆ ਕਿ ਉਹ 500 ਰੁਪਏ ਵਿਚ ਇਕ ਪੁੜੀ ਵੇਚਦਾ ਹੈ ਪਰ ਉਸ ਨੂੰ ਵੇਚਣ ਲਈ ਦਿਹਾੜੀ ਦਿੱਤੀ ਜਾਂਦੀ ਹੈ। ਭੁੱਚੋ ਚੌਕੀ ਇੰਚਾਰਜ ਪਰਬਤ ਸਿੰਘ ਨੇ ਕਿਹਾ ਕਿ ਅਜੇ ਤਕ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ, ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News