ਖਤਰੇ ਦੀ ਘੰਟੀ ਹੋ ਸਕਦੈ ਬਿਨਾਂ ਪ੍ਰੈਗਨੈਂਸੀ ਅਜਿਹਾ ਹੋਣਾ ਖਤਰਨਾਕ

09/15/2019 9:58:43 AM


ਨਵੀਂ ਦਿੱਲੀ(ਬਿਊਰੋ)-ਬ੍ਰੈਸਟ ’ਚ 15 ਤੋਂ 20 ਦੁੱਧ ਵਾਲੀਆਂ ਨਾੜਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਮਿਲਕ ਡਕਟਸ ਕਿਹਾ ਜਾਂਦਾ ਹੈ। ਔਰਤਾਂ ਦੇ ਨਿੱਪਲ ਤੋਂ ਤਰਲ ਪਦਾਰਥ ਦਾ ਰਿਸਾਅ ਹੋਣਾ ਨਿੱਪਲ ਡਿਸਚਾਰਜ ਅਖਵਾਉਂਦਾ ਹੈ। ਅਜਿਹੀ ਸਥਿਤੀ ’ਚ ਔਰਤਾਂ ਆਮ ਤੌਰ ’ਤੇ ਪ੍ਰੈਗਨੈਂਸੀ ਦੇ ਆਖਰੀ ਹਫਤਿਆਂ ਦੌਰਾਨ ਲੰਘਦੀਆਂ ਹਨ ਪਰ ਕਈ ਕੇਸਾਂ ’ਚ ਬਿਨਾਂ ਪ੍ਰੈਗਨੈਂਸੀ ਦੇ ਵੀ ਔਰਤਾਂ ਨੂੰ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂ ਹੁੁੰਦਾ ਹੈ ਅਜਿਹਾ।
ਤਣਾਅ ਹੋ ਸਕਦੈ ਕਾਰਣ

ਗਰਭਧਾਰਨ ਕੀਤੇ ਬਿਨਾਂ ਔਰਤਾਂ ’ਚ ਨਿੱਪਲ ਡਿਸਚਾਰਜ ਦੀ ਸਮੱਸਿਆ ਹੋਣ ਦੇ ਕੁਝ ਆਮ ਕਾਰਣਾਂ ’ਚ ਲੰਮੇ ਸਮੇਂ ਤੋਂ ਤਣਾਅ ਹੋਣਾ ਅਤੇ ਬਹੁਤ ਵਧ ਤਣਾਅ ’ਚ ਰਹਿਣਾ, ਸੈਕਸੁਅਲੀ ਵਧ ਐਕਟਿਵ ਹੋਣਾ, ਕੁਝ ਖਾਸ ਕੱਪੜਿਆਂ ਨਾਲ ਐਲਰਜੀ ਹੋਣਾ ਜਾਂ ਐਂਗਜਾਇਟੀ ਵਰਗੀਆਂ ਮਾਨਸਿਕ ਸਥਿਤੀਆਂ ’ਚੋਂ ਲੰਘਣਾ ਹੋ ਸਕਦਾ ਹੈ।

ਕੀ ਹੁੰਦੈ ਇਸ ਦੌਰਾਨ?

ਜਿਸ ਸਮੇਂ ਔਰਤਾਂ ਨੂੰ ਨਿੱਪਲ ਤੋਂ ਡਿਸਚਾਰਜ ਦੀ ਸਮੱਸਿਆ ਹੁੰਦੀ ਹੈ, ਉਸ ਦੌਰਾਨ ਉਨ੍ਹਾਂ ਦੇ ਨਿੱਪਲ ’ਚੋਂ ਪਾਣੀ ਵਰਗਾ ਜਾਂ ਦੁੱਧ ਵਰਗਾ ਤਰਲ ਨਿਕਲਦਾ ਹੈ ਜਦਕਿ ਕੁਝ ਮਾਮਲਿਆਂ ’ਚ ਹਲਕਾ ਪੀਲਾ ਜਾਂ ਹਲਕਾ ਹਰਾ ਵੀ ਹੋ ਸਕਦਾ ਹੈ। ਇਹ ਆਪਣੇ-ਆਪ ਹੀ ਨਿਕਲਦਾ ਰਹਿੰਦਾ ਹੈ ਅਤੇ ਜਿਕਰ ਨਿੱਪਲ ਅਤੇ ਬ੍ਰੈਸਟ ਨੂੰ ਹਲਕਾ ਦਬਾਇਆ ਜਾਵੇ ਤਾਂ ਇਹ ਕੁਝ ਜ਼ਿਆਦਾ ਮਾਤਰਾ ’ਚ ਨਿਕਲਦਾ ਹੈ। ਇਸ ਸਥਿਤੀ ’ਚ ਕੁਝ ਔਰਤਾਂ ਨੂੰ ਬ੍ਰੈਸਟ ’ਚ ਕੋਈ ਹੋਰ ਮੁਸ਼ਕਲ ਵੀ ਹੋ ਸਕਦੀ ਹੈ।

ਹਾਰਮੋਨਲ ਡਿਸਬੈਲੈਂਸ ਦੀ ਸਮੱਸਿਆ

ਔਰਤਾਂ ’ਚ ਹਾਰਮੋਨਲ ਡਿਸਬੈਲੈਂਸ ਦੀ ਸਮੱਸਿਆ ਆਮ ਹੁੰਦੀ ਹੈ। ਕੁਝ ਔਰਤਾਂ, ਜੋ ਹਾਰਮੋਨਸ ਨਾਲ ਰਿਲੇਟਿਡ ਦਵਾਈਆਂ ਲੈ ਰਹੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਹੋ ਸਕਦੀ ਹੈ। ਨਸ਼ੀਲੇ ਪਦਾਰਥ ਲੈਣ ਵਾਲੀਆਂ ਔਰਤਾਂ ਵਿਚ ਵੀ ਇਸ ਤਰ੍ਹਾਂ ਦੀ ਮੁਸ਼ਕਲ ਹੋ ਸਕਦੀ ਹੈ। ਇਸ ਦੇ ਨਾਲ ਹੀ ਬ੍ਰੈਸਟ ਨਾਲ ਡਿਸਚਾਰਜ ਹੋਣ ਦਾ ਇਕ ਕਾਰਣ ਪਿਯੂਸ਼ ਗ੍ਰੰਥੀ ’ਚ ਟਿਊਮਰ ਵੀ ਹੋ ਸਕਦਾ ਹੈ। ਬ੍ਰੈਸਟ ਰਿਲੇਟਿਡ ਕੋਈ ਇਨਫੈਕਸ਼ਨ ਵੀ ਇਸ ਦਾ ਕਾਰਣ ਹੋ ਸਕਦਾ ਹੈ।

ਮੋਨੋਪਾਜ ਵੀ ਹੁੰਦੈ ਇਕ ਕਾਰਣ

45 ਪਲੱਸ ਦੀ ਉਮਰ ਜਾਂ ਇਸ ਦੇ ਨੇੜੇ-ਤੇੜੇ ਦੀ ਉਮਰ ਦੀਆਂ ਔਰਤਾਂ ’ਚ ਮੋਨੋਪਾਜ ਕਾਰਣ ਹਾਰਮੋਨਸ ਬਹੁਤ ਤੇਜ਼ੀ ਨਾਲ ਬਦਲ ਰਹੇ ਹੁੰਦੇ ਹਨ। ਇਸ ਕਾਰਣ ਇਸ ਉਮਰ ਦੀਆਂ ਔਰਤਾਂ ਨੂੰ ਵੀ ਇਸ ਤਰ੍ਹਾਂ ਦੀ ਸਮੱਸਿਆ ਹੋ ਸਕਦੀ ਹੈ। ਉਥੇ ਕੁਝ ਜਵਾਨ ਔਰਤਾਂ ’ਚ ਪੀਰੀਅਡਸ ਦੌਰਾਨ ਹੋਣ ਵਾਲੀਆਂ ਹਾਰਮੋਨਲ ਤਬਦੀਲੀਆਂ ਕਾਰਣ ਵੀ ਅਜਿਹੀ ਸਮੱਸਿਆ ਹੋ ਸਕਦੀ ਹੈ ਪਰ ਜੇਕਰ ਇਹ ਸਮੱਸਿਆ ਕਈ ਦਿਨਾਂ ਤੱਕ ਬਣੀ ਰਹੇ ਤਾਂ ਡਾਕਟਰ ਨੂੰ ਜ਼ਰੂਰ ਦਿਖਾਓ।
 

 


manju bala

Content Editor

Related News